ਆਪ' ਪੰਜਾਬ ਯੂਥ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਪੰਜਾਬ ਯੂਥ ਦੇ ਵੱਖ-ਵੱਖ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ
ਰਾਏਕੋਟ/ਲੁਧਿਆਣਾ( ਨਿਰਮਲ ਦੋਸਤ)- ਪੰਜਾਬ ਯੂਥ ਦੇ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਗੁਰੂ ਨਾਨਕ ਭਵਨ, ਲੁਧਿਆਣਾ ਵਿਖੇ ਸੈਂਟਰ ਲੀਡਰਸ਼ਿਪ ਟੀਮ ਤੋਂ ਮਹਿੰਦਰ ਭਗਤ ਜੀ ਦੀ ਹਾਜ਼ਰੀ 'ਚ ਪੰਜਾਬ ਸਟੇਟ ਯੂਥ ਟੀਮ ਅਤੇ ਸੂਬੇ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਯੂਥ ਅਹੁਦੇਦਾਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੀਟਿੰਗ 'ਚ ਯੁਵਾ ਪੀੜ੍ਹੀ ਦੀ ਭਲਾਈ, ਨਵੇਂ ਯੂਥ ਪ੍ਰੋਜੈਕਟਸ ਦੀ ਰਚਨਾ, ਯੂਥ ਢਾਂਚੇ ਨੂੰ ਪੰਜਾਬ ਅੰਦਰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕਰਦੇ ਹੋਏ ਵੱਖ ਵੱਖ ਯੂਥ ਵਿੰਗ ਦੇ ਅਹੁਦੇਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਹਨਾਂ ਦਾ ਹੱਲ ਕਰਨ ਸਬੰਧੀ ਭਰੋਸਾ ਦਿੱਤਾl
ਇਸ ਮੀਟਿੰਗ 'ਚ ਲਾਲਪੁਰਾ ਵੱਲੋਂ ਯੂਥ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ lਜਿਸ ਵਿੱਚ ਮਿਹਨਤ ਕਰਨ ਵਾਲੇ ਨੂੰ ਹਮੇਸ਼ਾ ਸਫਲਤਾ ਮਿਲੀ ਹੈl ਅੱਜ ਆਮ ਘਰਾਂ ਦੇ ਮਿਹਨਤ ਕਰਨ ਵਾਲੇ ਹੀ ਐਮਐਲਏ ਬਣੇ ਹੋਏ ਹਨ lਇਸ ਲਈ ਪਾਰਟੀ ਲਈ ਲਗਨ ਤੇ ਦ੍ਰਿਸ਼ਟਾਂ ਨਾਲ ਕੰਮ ਕਰਕੇ ਚੰਗੇ ਅਹੁਦਿਆਂ ਤੇ ਲੱਗਣ ਸਬੰਧੀ ਰਾਹ ਸਿੱਧਾ ਕੀਤਾ ਜਾ ਸਕਦਾ ਹੈ।