ਮੀਟਿੰਗ ਦਾ ਦ੍ਰਿਸ਼
ਦੀਦਾਰ ਗੁਰਨਾ
ਖੰਨਾ, 7 ਜੁਲਾਈ 2025 : ਡੀ.ਜੀ.ਪੀ. ਪੰਜਾਬ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ SSP ਖੰਨਾ ਨੇ ਇੱਕ ਮਹੱਤਵਪੂਰਨ ਜ਼ਿਲ੍ਹਾ ਪੱਧਰੀ ਅਪਰਾਧ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ , ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਸਾਰੇ DSP (ਜੀ.ਓਜ਼), SHOs ਅਤੇ ਹੋਰ ਜ਼ਿੰਮੇਵਾਰ ਅਧਿਕਾਰੀ ਸ਼ਾਮਲ ਹੋਏ , ਮੀਟਿੰਗ ਦੌਰਾਨ ਅਪਰਾਧ ਦੀ ਮੌਜੂਦਾ ਸਥਿਤੀ, ਗਤੀਵਿਧੀਆਂ ਅਤੇ ਲੋਕਾਂ ਦੀ ਸੁਰੱਖਿਆ ਸੰਬੰਧੀ ਚੁਣੌਤੀਆਂ 'ਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ , ਅਪਰਾਧ ਦੀ ਰੋਕਥਾਮ, ਜਾਂਚ ਦੀ ਕੁਸ਼ਲਤਾ, ਅਤੇ ਜ਼ਮੀਨੀ ਪੱਧਰ 'ਤੇ ਪੁਲਿਸ ਦੀ ਹਾਜ਼ਰੀ ਨੂੰ ਲੈ ਕੇ ਇਕ ਕਾਰਗਰ ਕਾਰਜ ਯੋਜਨਾ ਤੈਅ ਕੀਤੀ ਗਈ
ਐਸ.ਐਸ.ਪੀ. ਨੇ ਸਾਫ਼ ਕੀਤਾ ਕਿ ਡੀ.ਜੀ.ਪੀ. ਵੱਲੋਂ ਦਿੱਤੀਆਂ ਮੁੱਖ ਹਦਾਇਤਾਂ ਦੀ ਪੂਰੀ ਲਾਗੂ ਤਰਾਂ ਲਾਗੂ ਕਰਨਾ ਬਹੁਤ ਜ਼ਰੂਰੀ ਹੈ , ਉਨ੍ਹਾਂ ਸਾਰੇ ਥਾਣਾ ਇੰਚਾਰਜਾਂ ਨੂੰ ਕਿਹਾ ਕਿ ਥਾਣਾ ਪੱਧਰ 'ਤੇ ਅਪਰਾਧੀਆਂ ਤੇ ਨਜ਼ਰ ਰੱਖੀ ਜਾਵੇ, ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਵੇ ਅਤੇ ਸਾਈਬਰ ਅਪਰਾਧਾਂ 'ਤੇ ਵੀ ਖ਼ਾਸ ਧਿਆਨ ਦਿੱਤਾ ਜਾਵੇ , ਉਨ੍ਹਾਂ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਵੀ ਸਮੀਖਿਆ ਕੀਤੀ ਅਤੇ ਸੂਝਵਾਨੀ, ਨਿੱਜੀ ਦਿਲਚਸਪੀ ਅਤੇ ਸਮਰਪਣ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ , ਖ਼ਰਾਬ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਨੂੰ ਸੁਧਾਰ ਲਿਆਉਣ ਦੀ ਚਿਤਾਵਨੀ ਦਿੱਤੀ