ਅਧਿਆਪਕ ਨੇ ਵਿਦਿਆਰਥੀ ਨੂੰ ਡੰਡਿਆਂ ਨਾਲ ਕੁੱਟਿਆ- ਵਜ੍ਹਾ ਜਾਣ ਕੇ ਹੋ ਜਾਉਗੇ ਹੈਰਾਨ
ਨਵੀਂ ਦਿੱਲੀ, 14 ਅਪ੍ਰੈਲ 2025- ਉੱਤਰ ਪ੍ਰਦੇਸ਼ ਵਿੱਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅੰਗਰੇਜ਼ੀ ਪੱਲੇ ਨਾ ਪੈਣ 'ਤੇ ਇੱਕ ਅਧਿਆਪਕ ਨੇ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਨਾਲ ਡੰਡਿਆਂ ਦੇ ਨਾਲ ਕੁੱਟਿਆ। ਮਾਮਲਾ ਯੂਪੀ ਦੇ ਬੰਦਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਬੱਚੇ ਨੂੰ ਅਧਿਆਪਕ ਨੇ ਐਨਾਂ ਜਿਆਦਾ ਕੁੱਟਿਆ ਕਿ ਵਿਦਿਆਰਥੀ ਦੇ ਪਿੰਡੇ ਤੇ ਲਾਲ ਨਿਸ਼ਾਨ ਤਾਂ ਪੈ ਹੀ ਗਏ, ਜਿਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਇਹ ਮਾਮਲਾ ਸਿਟੀ ਕੋਤਵਾਲੀ ਇਲਾਕੇ ਦੇ ਕਿਓਤਰਾ ਇਲਾਕੇ ਦਾ ਹੈ। ਇੱਥੇ ਰਹਿਣ ਵਾਲੀ ਰੇਖਾ ਨੇ ਦੱਸਿਆ ਕਿ ਉਸਦਾ ਪੁੱਤਰ ਇੱਕ ਅਧਿਆਪਕ ਤੋਂ ਟਿਊਸ਼ਨ ਲੈਂਦਾ ਹੈ। ਸੋਮਵਾਰ ਨੂੰ ਜਦੋਂ ਬੱਚਾ ਆਪਣਾ ਹੋਮਵਰਕ ਪੂਰਾ ਨਹੀਂ ਕਰ ਸਕਿਆ ਤਾਂ ਅਧਿਆਪਕ ਨੇ ਸੋਟੀ ਨਾਲ ਤਸ਼ੱਸਦ ਕੀਤਾ। ਰੇਖਾ ਕਹਿੰਦੀ ਹੈ ਕਿ ਅਧਿਆਪਕ ਨੇ ਉਸਨੂੰ ਸੋਟੀ ਨਾਲ ਇੰਨੀ ਬੇਰਹਿਮੀ ਨਾਲ ਮਾਰਿਆ ਕਿ ਸੋਟੀ ਵੀ ਟੁੱਟ ਗਈ।
ਜਦੋਂ ਬੱਚਾ ਖੂਨ ਨਾਲ ਲੱਥਪੱਥ ਘਰ ਪਹੁੰਚਿਆ ਤਾਂ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ। ਉਹ ਤੁਰੰਤ ਬੱਚੇ ਨੂੰ ਪੁਲਿਸ ਸਟੇਸ਼ਨ ਲੈ ਗਏ ਅਤੇ ਦੋਸ਼ੀ ਅਧਿਆਪਕ ਵਿਰੁੱਧ ਸ਼ਿਕਾਇਤ ਦਰਜ ਕਰਵਾਈ। ਪੀੜਤ ਬੱਚੇ ਨੇ ਦੱਸਿਆ ਕਿ ਅਧਿਆਪਕ ਉਸਨੂੰ ਸਕੂਲ ਵਿੱਚ ਵੀ ਪੜ੍ਹਾਉਂਦਾ ਹੈ। ਬੱਚਾ ਕਹਿੰਦਾ ਹੈ ਕਿ ਉਸਨੂੰ ਅੰਗਰੇਜ਼ੀ ਦਾ ਵਿਸ਼ਾ ਯਾਦ ਨਹੀਂ ਹੁੰਦਾ, ਇਸ 'ਤੇ ਅਧਿਆਪਕ ਗੁੱਸੇ ਵਿੱਚ ਆ ਕੇ ਉਸਨੂੰ ਡੰਡੇ ਨਾਲ ਕੁੱਟਿਆ।
ਪੁਲਿਸ ਨੇ ਮਾਮਲਾ ਦਰਜ ਕਰਕੇ ਸ਼ੁਰੂ ਕੀਤੀ ਜਾਂਚ
ਦੂਜੇ ਪਾਸੇ, ਜ਼ਿਲ੍ਹਾ ਹਸਪਤਾਲ ਦੇ ਵਧੀਕ ਮੈਡੀਕਲ ਸੁਪਰਡੈਂਟ ਡਾ. ਵਿਨੀਤ ਸਚਾਨ ਨੇ ਕਿਹਾ ਕਿ ਬੱਚੇ ਦੇ ਸਰੀਰ 'ਤੇ ਕਈ ਥਾਵਾਂ 'ਤੇ ਸੱਟਾਂ ਦੇ ਨਿਸ਼ਾਨ ਹਨ। ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।