ਨੁੱਕੜ ਨਾਟਕ ਨੇ ਵੋਟਰ ਜਾਗਰੂਕਤਾ ਮੁਹਿੰਮ ਵਿੱਚ ਗੱਡੇ ਝੰਡੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 31 ਮਈ 2024
*ਦੁਆਬਾ ਆਰਿਆ ਸੀਨੀਅਰ ਸੈਕੰਡਰੀ ਸਕੂਲ, ਨਵਾਂ ਸ਼ਹਿਰ* ਵਿਖੇ ਡੀ ਸੀ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ ਡੀ ਐਮ ਨਵਾਂਸ਼ਹਿਰ ਸ਼੍ਰੀਮਤੀ ਅਕਸ਼ਿਤਾ ਗੁਪਤਾ ਅਤੇ ਡੀ ਈ ਓ (ਸੀਨੀਅਰ ਸੈਕੰਡਰੀ) ਏ ਅਗਰਵਾਲ ਦੇ ਨਿਰਦੇਸ਼ਾਂ ਅਤੇ ਨਿਗਰਾਨੀ ਹੇਠ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਰਾਹੋਂ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕਂਡਰੀ ਸਕੂਲ ਰਾਹੋਂ ਦੇ ਵਲੰਟੀਅਰ ਵਿਦਿਆਰਥੀਆਂ ਨੇ ਸਵੇਰ ਸਮੇਂ ਨੁੱਕੜ ਨਾਟਕ ਦਾ ਪ੍ਰਦਰਸ਼ਨ ਕੀਤਾ।
ਦੁਆਬਾ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਅਤੇ ਸਮੂਹ ਸਟਾਫ ਨੇ ਸਕੂਲ ਪਹੁੰਚਣ ਤੇ ਡੀ ਈ ਓ ਅਤੇ ਡਿਪਟੀ ਡੀ ਈ ਓ ਦਾ ਸਨਮਾਨ ਕੀਤਾ ਤੇ ਜੀ ਆਇਆਂ ਆਖਿਆ।
ਡੀ ਈ ਓ- ਏ ਅਗਰਵਾਲ ਨੇ ਵਲੰਟੀਅਰ ਵਿਦਿਆਰਥੀਆਂ ਦੀ ਨੁੱਕੜ ਨਾਟਕ ਟੀਮ ਨੂੰ ਸ਼ਾਬਾਸ਼ ਦਿੱਤੀ ਅਤੇ ਉਹਨਾਂ ਦੀ ਮਿਹਨਤ ਅਤੇ ਲਗਨ ਦੀ ਸਰਾਹਨਾ ਕੀਤੀ ਕਿ ਉਹ ਲਗਾਤਾਰ ਆਪਣੇ ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ। ਡਿਪਟੀ ਡੀ ਈ ਓ ਸ੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ 21 ਮਈ ਤੋਂ ਹੁਣ ਤੱਕ ਨੁਕੜ ਨਾਟਕ ਟੀਮ ਹਰ ਰੋਜ਼ ਘੱਟ ਵੋਟਰ ਵਾਲੇ ਇਲਾਕਿਆਂ ਵਿੱਚ ਪ੍ਰਦਰਸ਼ਨ ਕਰ ਰਹੀ ਹੈ।ਇਸ ਮੌਕੇ ਜ਼ਿਲਾ ਚੋਣ ਨੋਡਲ ਅਫਸਰ ਸ੍ਰੀ ਸਤਨਾਮ ਸਿੰਘ ਨੇ ਲੋਕਾਂ ਨੂੰ ਵੋਟਾਂ ਵਾਲੇ ਦਿਨ ਵੋਟ ਪਾਉਣ ਲਈ ਪ੍ਰੇਰਿਤ ਵੀ ਕੀਤਾ। ਵਲੰਟੀਅਰ ਵਿਦਿਆਰਥੀ ਜਸਮੀਨ ਨੇ ਵੋਟਰ ਜਾਗਰੂਕਤਾ ਤੇ ਭਾਸ਼ਣ ਦਿੱਤਾ ਅਤੇ ਲਵਪ੍ਰੀਤ ਕਜਲੇ ਨੇ ਗੀਤ ਪੇਸ਼ ਕੀਤਾ।
ਹਰਿਆਲਾ ਚੋਣ ਦੀ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਸਕੂਲ ਵਿੱਚ ਡੀਈਓ ਏ ਅਗਰਵਾਲ,ਡਿਪਟੀ ਡੀਈਓ ਰਾਜੇਸ਼ ਕੁਮਾਰ, ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ, ਜ਼ਿਲਾ ਚੋਣ ਨੋਡਲ ਅਫਸਰ ਸਤਨਾਮ ਸਿੰਘ, ਸਕੂਲ ਸਟਾਫ ਅਤੇ ਨੁੱਕੜ ਨਾਟਕ ਟੀਮ ਨੇ ਮਿਲ ਕੇ ਪੌਦੇ ਵੀ ਲਗਾਏ ਗਏ।
ਇਸ ਮੌਕੇ ਪ੍ਰਿੰਸੀਪਲ ਰਣਜੀਤ ਕੌਰ ,ਹਿਤੇਸ਼ ਸਹਿਗਲ ,ਨੀਲਮ ਰਾਣੀ, ਬਲਦੀਸ਼ ਪਾਲ, ਸਵਿਤਾ ਸਹਿਗਲ, ਕਵਿਤਾ ਸਭਰਵਾਲ , ਰਜਨੀ ਸ਼ਰਮਾ, ਦਵਿੰਦਰ ਕੌਰ , ਵਿਨੇ ਸ਼ਰਮਾ, ਮੋਹਿਤ, ਇੰਦਰਜੀਤ ,ਸਰਬਜੀਤ ਕੌਰ ,ਪਰਵੀਨ ਅਨੀਤਾ ,ਸੰਤੋਸ਼ , ਸਮੂਹ ਸਕੂਲ ਸਟਾਫ ਅਤੇ ਵਲੰਟੀਅਰ ਵਿਦਿਆਰਥੀ ਮੌਜੂਦ ਸਨ।