‘ਸਾਂਝਾਂ’ ਗੀਤ ਨੂੰ ਸਰੋਤਿਆਂ ਦਾ ਭਰਵਾਂ ਪਿਆਰ ਮਿਲ ਰਿਹੈ: ਦਰਸ਼ਨਜੀਤ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 19 ਜੂਨ 2024 - ਵਾਈਸ ਆਫ਼ ਪੰਜਾਬ ਰਾਹੀਂ, ਪੰਜਾਬੀ ਗਾਇਕੀ ’ਚ ਅਲੱਗ ਪਹਿਚਾਣ ਬਣਾਉਣ ਵਾਲੇ ਸੁਰੀਲੇ ਲੋਕ ਗਾਇਕ ਦਰਸ਼ਨਜੀਤ ਦਾ ਨਵਾਂ ਗੀਤ ‘ਸਾਂਝਾਂ’ ਅੱਜਕੱਲ ਚਰਚਾ ਹੈ। ਲੋਕ ਗਾਇਕ ਦਰਸ਼ਨਜੀਤ ਨੇ ਦੱਸਿਆ ‘ਸਾਂਝਾਂ’ ਗੀਤ ਨੂੰ ਪੰਜਾਬੀਆਂ ਦੇ ਹਰਮਨਪਿਆਰੇ ਅਦਾਕਾਰ ਗੁਰਚੇਤ ਚਿੱਤਰਕਾਰ ਨੇ ਆਪਣੀ ਕੰਪਨੀ ਫ਼ੈਮਲੀ-420 ’ਚ ਰਿਲੀਜ਼ ਕੀਤਾ ਹੈ। ਗੀਤ ਨੂੰ ਕੰਪੋਜ਼ ਵੀ ਦਰਸ਼ਨਜੀਤ ਨੇ ਖੁਦ ਕੀਤਾ ਜਦੋਂ ਕਿ ਗੀਤ ਨੂੰ ਨਾਮੀ ਅਦਾਕਾਰ/ਗੀਤਕਾਰ ਗਾਮਾ ਸਿੱਧੂ ਨੇ ਲਿਖਿਆ ਹੈ। ਗੀਤ ਦਾ ਸੰਗੀਤ ਲੰਕੇਸ਼ ਕਮਲ ਨੇ ਬਾਖੂਬੀ ਤਿਆਰ ਕੀਤਾ ਹੈ। ਇਸ ਗੀਤ ਦਾ ਵੀਡੀਓ ਗੁਰਚੇਤ ਚਿੱਤਰਕਾਰ ਨੇ ਬਣਾਇਆ ਹੈ, ਉਨ੍ਹਾਂ ਦੇ ਨਾਲ ਨਾਸਿਰ ਢਿੱਲੋਂ ਨੇ ਅਦਾਕਾਰੀ ਦੇ ਜੌਹਰ ਵਿਖਾਏ ਹਨ। ਅਜੋਕੇ ਦੌਰ ’ਚ ਆਪਸੀ ‘ਸਾਂਝਾਂ’ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਵਾਲਾ ਗੀਤ ਸੱਚਮੁੱਚ ਆਨੰਦ-ਦਾਇਕ ਹੈ।