← Go Back
ਜ਼ਿੰਦਗੀ ਜ਼ਿੰਦਾਬਾਦ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹੈ: ਹਰਿੰਦਰ ਸੰਧੂ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 9 ਅਪ੍ਰੈਲ 2024 - ਲੋਕ ਗੀਤਾਂ, ਗਥਾਵਾਂ ਨੂੰ ਹਿੱਕ ਦੇ ਜ਼ੋਰ ਨਾਲ ਕੇ ਗਾ ਕੇ ਪੰਜਾਬੀ ਗਾਇਕੀ ’ਚ ਲੰਬੇਂ ਸਮੇਂ ਤੋਂ ਵਿਲੱਖਣ ਪਹਿਚਾਣ ਬਣਾ ਵੇ ਵਿਚਰਣ ਵਾਲੇ ਲੋਕ ਗਾਇਕ ਹਰਿੰਦਰ ਸੰਧੂ ਦਾ ਅੱਜਕੱਲ ਨਵਾਂ ਗੀਤ ‘ਜ਼ਿੰਦਗੀ ਜ਼ਿੰਦਾਬਾਦ’ ਰਿਲੀਜ਼ ਹੋਇਆ ਹੈ। ਇਸ ਸਬੰਧੀ ਹਰਿੰਦਰ ਸੰਧੂ ਨੇ ਕਿਹਾ ਗੀਤ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਗੀਤ ਨੂੰ ਉਨ੍ਹਾਂ ਖੁਦ ਲਿਖਿਆ ਹੈ। ਗੀਤ ਦਾ ਸੰਗੀਤ ਪੰਜਾਬ ਦੇ ਨਾਮਵਰ ਸੰਗੀਤਕਾਰ ਨਿੰਮਾ ਵਿਰਕ ਨੇ ਤਿਆਰ ਕੀਤਾ ਹੈ। ਗੀਤ ਦਾ ਵੀਡੀਓ ਨਾਮਵਰ ਨਿਰਦੇਸ਼ਕ ਵਿੱਕੀ ਬਾਲੀਵੁੱਡ ਨੇ ਤਿਆਰ ਕੀਤਾ ਹੈ। ਗੀਤ ਨੂੰ ਡਿਜ਼ੀਟਲ ਰੂਪ ’ਚ ਵਰਿੰਦਰ ਸੰਧੂ ਨੇ ਮੈਨੇਜ ਕੀਤਾ ਹੈ। ਉਨ੍ਹਾਂ ਕਿਹਾ ਗੀਤ ਦੇ ਨਿਰਮਾਣ ਲਈ ਸੁਖਵਿੰਦਰ ਸੁੱਖ ਅਤੇ ਵਿੱਕੀ ਮਾਨੀਵਾਲੀਆ ਨੇ ਪੂਰਨ ਸਹਿਯੋਗ ਕੀਤਾ ਹੈ। ਇਸ ਮੌਕੇ ਲੋਕ ਗਾਇਕ ਸੁਰਜੀਤ ਗਿੱਲ ਅਤੇ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਹਾਜ਼ਰ ਸਨ।
Total Responses : 23593