ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਕੈਨੇਡਾ ਦੇ ਓਲਡਜ਼ ਕਾਲਜ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ ਚ’ ਹੋਇਆ ਸਮਝੌਤਾ
ਅੰਮ੍ਰਿਤਸਰ, 21 ਮਾਰਚ, 2025 – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਕੈਨੇਡਾ ਦੇ ਓਲਡਜ਼ ਕਾਲਜ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ ਦੇ ਹੋਏ ਸਮਝੋਤੇ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਦੋਵੇਂ ਸੰਸਥਾਵਾਂ ਅੰਤਰਰਾਸ਼ਟਰੀ ਆਦਾਨ-ਪ੍ਰਦਾਨ ਰਾਹੀਂ ਲਾਭ ਉਠਾਉਣਗੀਆਂ ਜਿਸ ਨਾਲ ਜਿੱਥੇ ਕੈਂਪਸ ਦੇ ਵਾਤਾਵਰਣ ਨੂੰ ਹੋਰ ਖੁਸ਼ਹਾਲ ਬਣਾਉਣਗੀਆਂ ਉੱਥੇ ਵਿਿਦਆਰਥੀਆਂ ਨੂੰ ਅੰਤਰਰਾਸ਼ਟਰੀ ਸਿੱਖਿਆ ਦੇ ਤਜ਼ਰਬਿਆਂ ਨਾਲ ਉੱਨਤ ਖੇਤੀਬਾੜੀ ਸਿਖਲਾਈ ਵੀ ਪ੍ਰਦਾਨ ਕਰਨਗੀਆਂ।ਉਹ ਅੱਜ ਦੋਵਾਂ ਸੰਸਥਾਵਾਂ ਦੇ ਹੋਏ ਸਮਝੋਤੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ।
ਇਸ ਸਮਝੌਤੇ 'ਤੇ ਪ੍ਰੋ. ਪਲਵਿੰਦਰ ਸਿੰਘ ਡੀਨ, ਅਕਾਦਮਿਕ ਮਾਮਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ. ਕੇਰਨ ਡਾਂਸੀ, ਡਾਇਰੈਕਟਰ ਭਰਤੀ ਅਤੇ ਅੰਤਰਰਾਸ਼ਟਰੀ ਸਬੰਧ, ਓਲਡਜ਼ ਕਾਲਜ ਕੈਨੇਡਾ ਨੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਕਰਮਜੀਤ ਸਿੰਘ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ। ਇਸ ਮੌਕੇ ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ ਡੀਨ ਸਟੂਡੈਂਟਸ ਵੈਲਫੇਅਰ ਅਤੇ ਕੋਆਰਡੀਨੇਟਰ ਇੰਟਰਨੈਸ਼ਨਲ ਰਿਲੇਸ਼ਨਜ਼, ਪ੍ਰੋ. ਬਲਵਿੰਦਰ ਸਿੰਘ ਸੀਨੀਅਰ ਪ੍ਰੋਫੈਸਰ ਯੂਨੀਵਰਸਿਟੀ ਸਕੂਲ ਆਫ਼ ਫਾਈਨੈਂਸ਼ੀਅਲ ਸਟੱਡੀਜ਼, ਪ੍ਰੋ. ਪੀ.ਕੇ. ਪਾਤੀ, ਮੁਖੀ, ਖੇਤੀਬਾੜੀ ਵਿਭਾਗ ਅਤੇ ਦੋਵਾਂ ਸੰਸਥਾਵਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਪ੍ਰੋ. ਕਰਮਜੀਤ ਸਿੰਘ ਨੇ ਅੱਗੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਇਸ ਸਮਝੋਤੇ ਦੇ ਨਾਲ ਖੋਜ ਭਾਈਵਾਲੀ ਦੇ ਭਵਿੱਖ ਦੀਆਂ ਨਵੀਂਆ ਸੰਭਾਵਨਾਵਾਂ ਨੂੰ ਤਲਾਸ਼ਣ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ । ਇਹ ਪਹਿਲਕਦਮੀ ਖੋਜ ਅਤੇ ਨਵੀਨਤਾ ਦੀ ਦੁਨੀਆ ਵਿਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਨੂੰ ਹੋਰ ਉੱਚਾ ਲੈ ਕੇ ਜਾਵੇਗੀ ।ਉਹਨਾਂ ਕਿਹਾ ਕਿ ਸਹਿਯੋਗ ਸਹਿਕਾਰੀ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਵਿਚਾਰਾਂ ਦੇ ਅੰਤਰਰਾਸ਼ਟਰੀ ਆਦਾਨ-ਪ੍ਰਦਾਨ, ਨਵੇਂ ਗਿਆਨ ਦੇ ਵਿਕਾਸ ਅਤੇ ਇਹਨਾਂ ਹੱਬਾਂ ਰਾਹੀਂ ਵਿਸ਼ਵਵਿਆਪੀ ਖੋਜ ਸੂਝ-ਬੂਝ ਨੂੰ ਵਧਾਉਣ ਦਾ ਇੱਕ ਵਿਸ਼ਾਲ ਮੌਕਾ ਹੈ। ਇਸ ਵਿਚ ਫੈਕਲਟੀ ਦੌਰੇ ਤੋਂ ਇਲਾਵਾ ਸਿੱਖਣ ਲਈ ਵਿਿਦਆਰਥੀ ਗਤੀਸ਼ੀਲਤਾ ਪ੍ਰੋਗਰਾਮ, ਸਹਿਕਾਰੀ ਖੋਜ ਪ੍ਰੋਜੈਕਟਾਂ ਦਾ ਵਿਕਾਸ ਅਤੇ ਵਿਦਵਤਾਪੂਰਨ ਪ੍ਰਕਾਸ਼ਨ ਦੁਆਰਾ ਖੋਜ ਦਾ ਪ੍ਰਸਾਰ ਸ਼ਾਮਲ ਹੋ ਸਕਦਾ ਹੈ।
ਇਸ ਤੋਂ ਪਹਿਲਾ ਓਲਡਜ਼ ਕਾਲਜ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ ਕੈਨੇਡਾ ਦੇ ਡਾਇਰੈਕਟਰ ਡਾ. ਕੇਰਨ ਡਾਂਸੀ ਅਤੇ ਡਾ. ਤਾਸ਼ੂਨਵਾਲ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ। ਆਪਸੀ ਵਿਚਾਰ-ਵਟਾਂਦਰੇ ਤੋਂ ਬਾਅਦ, ਦੋਵਾਂ ਸੰਸਥਾਵਾਂ ਨੇ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਖਾਸ ਕਰਕੇ ਦੋਵਾਂ ਸੰਸਥਾਵਾਂ ਦੇ ਖੇਤੀਬਾੜੀ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਵਧੇਰੇ ਵਿਕਾਸ ਦੇ ਮੌਕਿਆਂ ਲਈ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ। ਇਸ ਮੌਕੇ 'ਤੇ, ਡਾ. ਕੇਰਨ ਡਾਂਸੀ ਨੇ ਜੀਐਨਡੀਯੂ ਦੇ ਫੈਕਲਟੀ ਮੈਂਬਰਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ।
ਇਸ ਸਮਝੌਤੇ 'ਤੇ ਗੱਲ ਕਰਦਿਆ ਡਾ. ਕੇਰਨ ਡਾਂਸੀ ਨੇ ਕਿਹਾ ਕਿ ਓਲਡਜ਼ ਕਾਲਜ ਵਿਿਦਆਰਥੀਆਂ ਦੇ ਅਨੁਭਵ ਨੂੰ ਅਮੀਰ ਬਣਾਉਣ ਲਈ ਦੁਨੀਆ ਭਰ ਦੀਆਂ ਸੰਸਥਾਵਾਂ ਨਾਲ ਆਪਣੀਆਂ ਭਾਈਵਾਲੀ ਅਤੇ ਆਪਸੀ ਹਿੱਤਾਂ ਦੇ ਖੇਤਰਾਂ ਨੂੰ ਮਹੱਤਵ ਦਿੰਦਾ ਹੈ। ਓਲਡਜ਼ ਕਾਲਜ ਵਿਸ਼ਵ ਪੱਧਰ 'ਤੇ ਉੱਚ-ਤਕਨੀਕੀ, ਹੱਥੀਂ ਖੇਤੀਬਾੜੀ ਸਿੱਖਿਆ ਅਤੇ ਨਵੀਨਤਾਕਾਰੀ ਖੋਜ ਲਈ ਮਾਨਤਾ ਪ੍ਰਾਪਤ ਹੈ ਜੋ ਖੇਤੀ, ਭੋਜਨ ਅਤੇ ਜ਼ਮੀਨ ਵਿੱਚ ਅਸਲ-ਸੰਸਾਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨੀਂਹ ਰੱਖਦਾ ਹੈ ਅਤੇ ਕੈਨੇਡਾ ਦੇ ਚੋਟੀ ਦੇ ਖੋਜ ਕਾਲਜਾਂ ਵਿੱਚੋਂ ਇੱਕ ਹੈ"। ਕੈਂਪਸ ਟੂਰ ਅਤੇ ਸੀਨੀਅਰ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ, ਡਾ. ਕੇਰਨ ਡਾਂਸੀ ਨੇ ਜੀਐਨਡੀਯੂ ਵਿਖੇ ਸ਼ਾਨਦਾਰ ਕੈਂਪਸ ਵਿਸਤਾਰ ਵਿੱਚ ਸਾਰੀਆਂ ਸਹੂਲਤਾਂ ਦੇ ਨਾਲ ਅੰਤਰਰਾਸ਼ਟਰੀ ਅਧਿਐਨ ਵਾਤਾਵਰਣ ਦੀ ਪ੍ਰਸ਼ੰਸਾ ਕੀਤੀ।ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਉੱਚ ਖੋਜ ਕੇਂਦਰ ਅਤੇ ਵਿਿਭੰਨ ਅਕਾਦਮਿਕ ਪ੍ਰੋਗਰਾਮ ਹਨ, ਜੋ ਖੇਤੀਬਾੜੀ, ਫਾਰਮਾਸਿਊਟੀਕਲ ਸਾਇੰਸਜ਼, ਰਸਾਇਣ ਵਿਿਗਆਨ, ਆਰਕੀਟੈਕਚਰ, ਯੋਜਨਾਬੰਦੀ, ਬਾਇਓਟੈਕਨਾਲੋਜੀ ਆਦਿ ਖੇਤਰਾਂ 'ਤੇ ਖੋਜ ਕਰਦੇ ਹਨ।
ਇਸ ਮੌਕੇ 'ਤੇ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਕੋਆਰਡੀਨੇਟਰ ਯੂਨੀਵਰਸਿਟੀ ਇੰਡਸਟਰੀ ਲੰਿਕੇਜ ਪ੍ਰੋਗਰਾਮ ਨੇ ਕਿਹਾ ਅਕਾਦਮਿਕ ਅਤੇ ਵਿਿਦਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ਨਾਲ ਓਲਡਜ਼ ਕਾਲਜ ਅਤੇ ਜੀਐਨਡੀਯੂ ਦੋਵਾਂ ਭਾਈਚਾਰਿਆਂ ਨੂੰ ਅਮੀਰ ਬਣਾਇਆ ਜਾਵੇਗਾ, ਜਿਸ ਨਾਲ ਉਹ ਬੌਧਿਕ, ਸੱਭਿਆਚਾਰਕ ਅਤੇ ਸਮਾਜਿਕ ਤੌਰ 'ਤੇ ਵਿਕਾਸ ਕਰ ਸਕਣਗੇ ਅਤੇ ਖੇਤੀਬਾੜੀ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਦੁਨੀਆ ਦੇ ਸਭ ਤੋਂ ਮਸ਼ਹੂਰ ਸੰਸਥਾਨਾਂ ਵਿੱਚੋਂ ਇੱਕ, ਓਲਡਜ਼ ਕਾਲਜ ਨਾਲ ਸਫਲਤਾਪੂਰਵਕ ਇੱਕ ਰਣਨੀਤਕ ਭਾਈਵਾਲੀ ਸਾਂਝ ਸਥਾਪਤ ਕਰਨਗੇ ।ਇਹ ਸਮਝੌਤਾ ਦੋਵਾਂ ਸੰਸਥਾਵਾਂ ਵਿਚਕਾਰ ਲੰਬੇ ਸਮੇਂ ਦੇ ਵਿਕਾਸ ਲਈ ਜਿੱਥੇ ਨਵੀਂਆਂ ਪੈੜਾਂ ਪਾਵੇਗਾ ਉੱਥੇ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਅੱਗੇ ਵੱਧਣ ਲਈ ਨਵੇਂ ਮੌਕੇ ਪੈਦਾ ਕਰੇਗਾ।"