ਨੈਸ਼ਨਲ ਸਿਲਕ ਐਕਸਪੋ ਦੀ ਚੰਡੀਗੜ੍ਹ ਵਿਚ ਵਾਪਸੀ: ਵਿਆਹ ਅਤੇ ਗਰਮੀਆਂ ਦੀ ਖਰੀਦਾਰੀ ਲਈ ਇੱਕ ਸ਼ਾਨਦਾਰ ਮੌਕਾ
- ਨੈਸ਼ਨਲ ਸਿਲਕ ਐਕਸਪੋ ਦੀ ਸ਼ੁਰੂਆਤ: ਭਾਰਤੀ ਹੈਂਡਲੂਮ ਵਿਰਾਸਤ ਦਾ ਸੰਗਮ
ਚੰਡੀਗੜ੍ਹ, 23 ਅਪ੍ਰੈਲ 2025: ਨੈਸ਼ਨਲ ਸਿਲਕ ਐਕਸਪੋ ਚੰਡੀਗੜ੍ਹ ਵਿੱਚ ਪੂਰੇ ਉਤਸ਼ਾਹ ਨਾਲ ਦੁਬਾਰਾ ਆ ਗਿਆ ਹੈ ਜਿਸ ਵਿੱਚ ਭਾਰਤ ਦੀਆਂ ਸ਼ਾਨਦਾਰ ਹੈਂਡਲੂਮ ਪਰੰਪਰਾਵਾਂ ਨੂੰ ਰੰਗੀਨ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਹ 6 ਦਿਨਾਂ ਦੀ ਪ੍ਰਦਰਸ਼ਨੀ ਗ੍ਰਾਮੀਣ ਹਸਤਕਲਾ ਵਿਕਾਸ ਸਮਿਤੀ ਵੱਲੋਂ ਆਯੋਜਿਤ ਕੀਤੀ ਗਈ ਹੈ ਅਤੇ ਇਹ 23 ਅਪ੍ਰੈਲ ਤੋਂ 28 ਅਪ੍ਰੈਲ ਤੱਕ ਹਿਮਾਚਲ ਭਵਨ, ਸੈਕਟਰ 28-ਬੀ ਵਿਖੇ ਸਵੇਰੇ 11 ਵਜੇ ਤੋਂ ਰਾਤ 9 ਵਜੇ ਤੱਕ ਰੋਜ਼ਾਨਾ ਲਗਾਈ ਜਾ ਰਹੀ ਹੈ ਅਤੇ ਇਸ ਵਿਚ ਪ੍ਰਵੇਸ਼ ਫ੍ਰੀ ਹੈ।
ਇਸ ਐਕਸਪੋ ਵਿੱਚ ਆਂਧ੍ਰਾ ਪ੍ਰਦੇਸ਼, ਪੱਛਮੀ ਬੰਗਾਲ, ਗੁਜਰਾਤ, ਬਿਹਾਰ, ਓਡੀਸ਼ਾ ਅਤੇ ਹੋਰ 14 ਹੈਂਡਲੂਮ- ਵਿਰਾਸਤਾਂ ਵਾਲੇ ਰਾਜਾਂ ਤੋਂ ਆਏ ਹੋਏ 150 ਤੋਂ ਵੱਧ ਮਾਹਿਰ ਬੁਨਕਾਰ ਅਤੇ ਕਲਾਕਾਰ ਹਿੱਸਾ ਲੈ ਰਹੇ ਹਨ। ਆਉਣ ਵਾਲੇ ਖ਼ਰੀਦਾਰ 1,50,000 ਤੋਂ ਵੱਧ ਹੈਂਡਲੂਮ ਉਤਪਾਦਾਂ ਦੀ ਇੱਕ ਸ਼ਾਨਦਾਰ ਚੋਣ ਵਿਚੋਂ ਖਰੀਦਦਾਰੀ ਕਰ ਸਕਦੇ ਹਨ, ਜਿਸ ਵਿੱਚ ਰੇਸ਼ਮ ਅਤੇ ਸੂਤੀ ਸਾੜੀਆਂ, ਕੁਰਤੀਆਂ, ਡਿਜ਼ਾਈਨਰ ਪਹਿਰਾਵੇ, ਪਹਿਰਾਵੇ ਦੀ ਸਮੱਗਰੀ, ਘਰੇਲੂ ਲਿਨਨ ਤੋਂ ਲੈ ਕੇ ਫੈਸ਼ਨ ਗਹਿਣੇ ਸ਼ਾਮਲ ਹਨ ਜੋ ਕੀ ਆਉਣ ਵਾਲੇ ਵਿਆਹ ਅਤੇ ਗਰਮੀਆਂ ਦੇ ਮੌਸਮ ਲਈ ਸੰਪੂਰਨ ਹਨ।
ਇਸ ਸਾਲ ਦੇ ਮੁੱਖ ਆਕਰਸ਼ਣ ਵਿੱਚ ਪੋਚਮਪੱਲੀ, ਇੱਕਤ, ਕਾਂਜੀਵਰਮ, ਤੁਸਾਰ, ਚੰਦੇਰੀ, ਮਹੇਸ਼ਵਰੀ, ਗਡਵਾਲ, ਮਧੂਬਨੀ ਪ੍ਰਿੰਟਸ, ਅਤੇ ਆਲੀਸ਼ਾਨ ਅਸਾਮ ਮੁੰਗਾ ਸਿਲਕ ਦੇ ਵਿਸ਼ੇਸ਼ ਸੰਗ੍ਰਹਿ ਸ਼ਾਮਲ ਹਨ - ਇਹ ਸਭ 50% ਤੱਕ ਦੀ ਛੋਟ 'ਤੇ ਮਿਲ ਰਹੇ ਹਨ। ਇਹ ਕਿਫਾਇਤੀ ਕੀਮਤਾਂ ਰੋਜ਼ਾਨਾ ਪਹਿਨਣ ਤੋਂ ਲੈ ਕੇ ਦੁਲਹਨ ਦੇ ਸ਼ਾਨਦਾਰ ਪਹਿਰਾਵੇ ਤੱਕ ਹਨ, ਜੋ ਇਸ ਨੂੰ ਹਰ ਵਾਰ੍ਡਰੋਬ ਲਈ ਇੱਕ-ਸਟਾਪ ਜਗ੍ਹਾ ਬਣਾਉਂਦੀ ਹੇ ।ਗ੍ਰਾਮੀਣ ਹਸਤਕਲਾ ਵਿਕਾਸ ਸਮਿਤੀ, ਜੋ ਕਿ ਕਲਾਕਾਰਾਂ, ਡਿਜ਼ਾਈਨਰਾਂ ਅਤੇ ਸਮਾਜਸੇਵੀਆਂ ਦੀ ਸਾਂਝ ਹੈ, ਦਾ ਮਕਸਦ ਪਿੰਡਾਂ ਦੇ ਬੁਨਕਾਰਾਂ ਨੂੰ ਸਿੱਧਾ ਮਾਰਕੀਟ ਉਪਲਬਧ ਕਰਵਾਉਣਾ ਹੈ—ਵਿਚੌਲਿਆਂ ਤੋਂ ਬਿਨਾਂ ਅਤੇ ਪ੍ਰੀਮੀਅਮ ਹੈਂਡਲੂਮ ਉਤਪਾਦ ਦੀ ਖ਼ਰੀਦ ਹਰ ਕਿਸੇ ਲਈ ਪਹੁੰਚਯੋਗ ਬਣਾਉਨਾ ਹੇ।
ਐਕਸਪੋ ਦੇ ਆਯੋਜਕ ਜਯੇਸ਼ ਕੁਮਾਰ ਗੁਪਤਾ ਨੇ ਕੇਹਾ ਕੀ ਇਸ ਦਾ "ਮਕਸਦ ਸਿਰਫ਼ ਸਾੜੀਆਂ ਵੇਚਣ ਦਾ ਨਹੀਂ, ਸਗੋਂ ਵਿਰਾਸਤੀ ਕਹਾਣੀਆਂ ਦੱਸਣ ਦਾ ਹੈ, ਹਰ ਬੁਣਾਈ ਇੱਕ ਪਰੰਪਰਾ, ਸਭਿਆਚਾਰ ਅਤੇ ਪੀੜੀ ਦਰ ਪੀੜੀ ਚੱਲੀ ਆ ਰਹੀ ਕਾਰੀਗਰੀ ਨੂੰ ਦਰਸਾਉਂਦੀ ਹੈ।"
ਨੈਸ਼ਨਲ ਸਿਲਕ ਐਕਸਪੋ ਸਿਰਫ਼ ਇੱਕ ਖਰੀਦਦਾਰੀ ਸਮਾਗਮ ਤੋਂ ਵੱਧ, ਆਉਣ ਵਾਲਿਆਂ ਨੂੰ ਭਾਰਤ ਦੀ ਟੈਕਸਟਾਈਲ ਵਿਰਾਸਤ ਦੀ ਝਲਕ ਪ੍ਰਦਾਨ ਕਰਦਾ ਹੈ। ਭਾਵੇਂ ਤੁਸੀਂ ਇਸ ਗਰਮੀਆਂ ਵਿੱਚ ਇੱਕ ਸਟਾਈਲ ਸਟੇਟਮੈਂਟ ਬਣਾਉਣਾ ਚਾਹੁੰਦੇ ਹੋ ਜਾਂ ਆਪਣੇ ਤਿਉਹਾਰਾਂ ਦੇ ਪਹਿਰਾਵੇ ਵਿੱਚ ਪਰੰਪਰਾ ਦਾ ਅਹਿਸਾਸ ਜੋੜਨਾ ਚਾਹੁੰਦੇ ਹੋ, ਇਹ ਇੱਕ ਅਜਿਹਾ ਸਮਾਗਮ ਹੈ ਜਿਸ ਨੂੰ ਤੁਸੀਂ ਗਵਾਨਾ ਨਹੀਂ ਚਾਹੋਗੇ।