9 ਲੱਖ ਖ੍ਰਚ ਕੇ ਉਜਵਲ ਭਵਿੱਖ ਦੀ ਭਾਲ 'ਚ ਵਿਦੇਸ਼ ਗਿਆ ਨੌਜਵਾਨ ਦਵਿੰਦਰ ਸਿੰਘ ਪਿਛਲੇ ਢਾਈ ਮਹੀਨਿਆਂ ਤੋਂ ਲਾਪਤਾ
ਪਰਿਵਾਰ ਵੱਲੋਂ ਮਦਦ ਲਈ ਪ੍ਰੈਸ ਦੇ ਮਾਧਿਅਮ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 31ਮਾਰਚ 2026:- ਉਜਵਲ ਭਵਿੱਖ ਦੀ ਸੋਚ ਲੈ ਕੇ ਸੱਤ ਮਹੀਨੇ ਪਹਿਲਾਂ ਵਿਦੇਸ਼ ਗਿਆ ਨੌਜਵਾਨ ਢਾਈ ਮਹੀਨਿਆਂ ਤੋਂ ਹੋਇਆ ਲਾਪਤਾ, ਵਿਧਾਨ ਸਭਾ ਹਲਕਾ ਸਮਾਣਾ ਦੇ ਪਿੰਡ ਗਜੇਵਾਸ ਚਤੈਹਰਾ ਦਾ ਨੌਜਵਾਨ ਦਵਿੰਦਰ ਸਿੰਘ (28) ਪੁੱਤਰ ਪਰਵਿੰਦਰ ਸਿੰਘ ਜੋ ਕਿ ਤਕਰੀਬਨ ਦਸੰਬਰ 2025 ਚ ਵਰਕ ਪਰਮਿਟ ਤੇ 9 ਲੱਖ ਰੁਪਆ ਖਰਚ ਕਰਕੇ ਕਲੇਸ਼ੀਆ ਦੇਸ਼ 'ਚ ਆਪਣੇ ਪਰਿਵਾਰ ਅਤੇ ਖੁਦ ਦੇ ਰੰਗੀਨ ਸੁਪਨਿਆ ਅਤੇ ਭਵਿੱਖ ਨੂੰ ਰੁਸ਼ਨਾਉਣ ਲਈ ਰੋਜ਼ਗਾਰ ਦੀ ਭਾਲ ਲੈ ਕੇ ਵਿਦੇਸ਼ ਦੀ ਧਰਤੀ 'ਤੇ ਗਿਆ ਸੀ, ਇਸ ਮਾਮਲੇ ਸਬੰਧੀ ਦਵਿੰਦਰ ਸਿੰਘ ਦੇ ਪਿਤਾ ਪਰਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਦਵਿੰਦਰ ਸਿੰਘ ਸਿਰਫ ਕਲੇਸ਼ੀਆ ਦੀ ਧਰਤੀ ਤੇ ਜਾ ਕੇ ਇੱਕ ਡੇਢ ਹਫਤੇ ਤੱਕ ਉਹਨਾਂ ਦੇ ਸੰਪਰਕ ਚ ਰਿਹਾ ਜਦੋਂ ਉਹਨਾਂ ਨੂੰ ਦਵਿੰਦਰ ਸਿੰਘ ਦੀ ਫੋਨ ਕਾਲ ਆਈ ਕਿ ਮੇਰਾ ਵੀਜ਼ਾ ਕੰਪਨੀ ਵੱਲੋਂ ਕੈਂਸਲ ਕਰ ਦਿੱਤਾ ਗਿਆ ਹੈ ਤਾਂ ਨੌਜਵਾਨ ਦੇ ਪਿਤਾ ਪਰਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਤੁਰੰਤ ਨਾਭਾ ਦੇ ਰਹਿਣ ਵਾਲੇ ਏਜੈਂਟ ਜਿਸਨੇ ਕਿ ਦਵਿੰਦਰ ਸਿੰਘ ਦਾ 8 ਲੱਖ ਰੁਪਆ ਲੈ ਕੇ ਵੀਜ਼ਾ ਲਗਵਾਇਆ ਸੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਏਜੈਂਟ ਨੇ ਉਹਨਾਂ ਨੂੰ ਇਕ ਲੱਖ ਰੁਪਏ ਦੀ ਹੋਰ ਮੰਗ ਕਰਦਿਆਂ ਕਿਹਾ ਕਿ ਜੇਕਰ ਦਵਿੰਦਰ ਸਿੰਘ ਦਾ ਵੀਜ਼ਾ ਕਿਸੇ ਹੋਰ ਕੰਪਨੀ ਤੋਂ ਬਦਵਾ ਦਿੱਤਾ ਜਾਵੇ ਤਾਂ ਇਕ ਲੱਖ ਰੁਪਆ ਤੁਹਾਨੂੰ ਹੋਰ ਖਰਚ ਕਰਨਾ ਪਵੇਗਾ ਤਾਂ ਉਹਨਾਂ ਕਿਹਾ ਕਿ ਅਸੀਂ ਦੋ ਦਿਨਾਂ ਦੇ ਵਿੱਚ ਵਿੱਚ ਲੱਖ ਰੁਪਏ ਦਾ ਇੰਤਜ਼ਾਮ ਕਰਕੇ ਏਜੈਂਟ ਨੂੰ ਦਿੱਤਾ ਪਰ ਉਸਨੇ ਪੈਸੇ ਲੈ ਕੇ ਵੀ ਸਾਡੇ ਪੁੱਤਰ ਦੇ ਵੀਜੇ ਸਬੰਧੀ ਕੋਈ ਕੰਮ ਨਹੀਂ ਕੀਤਾ ਜਿਸ ਨੂੰ ਲੈ ਕੇ ਦਵਿੰਦਰ ਸਿੰਘ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ ਸੀ ਉਹਨਾਂ ਕਿਹਾ ਕਿ ਉਸਦੇ ਨਾਲ ਰਹਿਣ ਵਾਲੇ ਦੋਸਤ ਮਿੱਤਰਾਂ ਨੇ ਦੱਸਿਆ ਕਿ ਦਵਿੰਦਰ ਸਿੰਘ ਨੇ ਲਾਪਤਾ ਹੋਣ ਤੋਂ ਦੋ ਦਿਨ ਪਹਿਲਾਂ ਰੋਟੀ ਪਾਣੀ ਖਾਣਾ ਵੀ ਘਟਾ ਦਿੱਤਾ ਸੀ, ਦਵਿੰਦਰ ਸਿੰਘ ਦੇ ਪਿਤਾ ਪਰਵਿੰਦਰ ਸਿੰਘ ਨੇ ਦੱਸਿਆ ਕਿ 17 ਮਾਰਚ ਨੂੰ ਉਹਨਾਂ ਦੀ ਆਪਣੇ ਪੁੱਤਰ ਨਾਲ ਅਖੀਰਲੀ ਵਾਰੀ ਗੱਲਬਾਤ ਹੋਈ ਜਿਸ ਤੋਂ ਤਕਰੀਬਨ ਇੱਕ ਘੰਟੇ ਬਾਅਦ ਦਵਿੰਦਰ ਸਿੰਘ ਦਾ ਫੋਨ ਬੰਦ ਹੋ ਗਿਆ ਅਤੇ ਉਸ ਨਾਲ ਸਾਡਾ ਮੁੜ ਕੇ ਅੱਜ ਤੱਕ ਕੋਈ ਵੀ ਸੰਪਰਕ ਨਹੀਂ ਹੋ ਸਕਿਆ। ਸੰਪਰਕ ਟੁੱਟਣ ਤੋਂ ਬਾਅਦ ਉਹ ਲਗਾਤਾਰ ਉਸ ਦੀ ਭਾਲ ਕਰ ਰਹੇ ਹਨ ਪਰ ਅਜੇ ਤੱਕ ਦਵਿੰਦਰ ਸਿੰਘ ਬਾਰੇ ਉਹਨਾਂ ਨੂੰ ਕਿਸੇ ਪਾਸਿਓਂ ਦੀ ਕੋਈ ਸੁਰਾਗ ਨਹੀਂ ਲੱਭਾ ਉਹਨਾਂ ਨੂੰ ਆਪਣੇ ਪੁੱਤਰ ਬਾਰੇ ਕਿਸੇ ਪਾਸਿਓਂ ਵੀ ਕੋਈ ਸੁੱਖ ਦੀ ਖਬਰ ਨਹੀਂ ਪ੍ਰਾਪਤ ਹੋ ਸਕੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਜਿੱਥੇ ਉਹ ਆਪਣੇ ਪੱਧਰ ਤੇ ਪੁੱਤਰ ਦੀ ਭਾਲ ਕਰਨ ਲਈ ਯਤਨ ਕਰ ਰਹੇ ਹਨ ਉੱਥੇ ਉਹਨਾਂ ਵੱਲੋਂ ਤਕਰੀਬਨ ਡੇਢ ਮਹੀਨਾ ਪਹਿਲਾਂ ਵਿਧਾਨ ਸਭਾ ਹਲਕਾ ਦੇ ਐਮਐਲਏ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨਾਲ ਵੀ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਪੰਜਾਬ ਸਰਕਾਰ ਦੇ ਰਾਹੀਂ ਕੇਂਦਰ ਸਰਕਾਰ ਨਾਲ ਰਾਬਤਾ ਬਣਾ ਕੇ ਪੰਜਾਬ ਦੇ ਵਿਦੇਸ਼ ਮੰਤਰੀ ਦੇ ਜਰੀਏ ਉਹ ਉਪਦੇਸ਼ ਦੀ ਸਰਕਾਰ ਤੇ ਨਾਲ ਸੰਪਰਕ ਕਰਕੇ ਸਾਡੇ ਪੁੱਤਰ ਨੂੰ ਲੱਭਣ 'ਚ ਮਦਦ ਕਰਨ ਉਹਨਾਂ ਦਾ ਕਹਿਣਾ ਹੈ ਪਰ ਇਸ ਮਾਮਲੇ ਤੇ ਹਲਕਾ ਵਿਧਾਇਕ ਵੱਲੋਂ ਕੋਈ ਵੀ ਗੰਭੀਰਤਾ ਨਾਲ ਦਿਲਚਸਪੀ ਨਹੀਂ ਦਿਖਾਈ ਗਈ ਇਸ ਮੌਕੇ ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੇਂਦਰ ਸਰਕਾਰ ਨਾਲ ਰਾਬਤਾ ਕਰਕੇ ਕਲੇਸ਼ੀਆ ਦੀ ਸਰਕਾਰ ਨਾਲ ਸੰਪਰਕ ਕਰਨ ਤਾਂ ਕਿ ਉਹਨਾਂ ਨੂੰ ਆਪਣੇ ਪੁੱਤਰ ਦਵਿੰਦਰ ਸਿੰਘ ਦੀ ਜਾਣਕਾਰੀ ਮਿਲ ਸਕੇ।