ਬਿਹਾਰ ਦੇ ਮੁੱਖ ਮੰਤਰੀ ਨੇ CM ਅਹੁਦੇ ਤੋਂ ਦਿੱਤਾ ਅਸਤੀਫ਼ਾ!
ਪਟਨਾ, 30 ਮਾਰਚ 2026- ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅੱਜ ਵਿਧਾਨ ਪ੍ਰੀਸ਼ਦ (MLC) ਦੇ ਮੈਂਬਰ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਲਗਭਗ 20 ਸਾਲਾਂ ਬਾਅਦ ਨੀਤੀਸ਼ ਕੁਮਾਰ ਦੀ ਵਿਧਾਨ ਪ੍ਰੀਸ਼ਦ ਤੋਂ ਵਿਦਾਇਗੀ ਹੋਈ ਹੈ। ਉਹ ਪਹਿਲੀ ਵਾਰ 20 ਮਾਰਚ 2006 ਨੂੰ ਵਿਧਾਨ ਪ੍ਰੀਸ਼ਦ ਦੇ ਮੈਂਬਰ ਬਣੇ ਸਨ ਅਤੇ ਉਦੋਂ ਤੋਂ ਹੁਣ ਤੱਕ ਚਾਰ ਵਾਰ ਐੱਮ.ਐੱਲ.ਸੀ. ਰਹਿ ਚੁੱਕੇ ਹਨ।
ਨੀਤੀਸ਼ ਕੁਮਾਰ ਹੁਣ ਰਾਜ ਸਭਾ ਵਿੱਚ ਜਾ ਰਹੇ ਹਨ, ਜਿਸ ਲਈ ਉਹ ਬਿਨਾਂ ਕਿਸੇ ਵਿਰੋਧ ਦੇ (ਨਿਰਵਿਰੋਧ) ਚੁਣੇ ਗਏ ਹਨ। ਉਨ੍ਹਾਂ ਦਾ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ 10 ਅਪ੍ਰੈਲ 2026 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸੰਵਿਧਾਨਕ ਨਿਯਮਾਂ ਅਨੁਸਾਰ, ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਸੂਬੇ ਦੀ ਮੈਂਬਰਸ਼ਿਪ ਛੱਡਣੀ ਪੈਂਦੀ ਹੈ, ਜਿਸ ਕਾਰਨ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਹੈ।
Click to Follow Babushahi Facebook page →