ਪ੍ਰਤਾਪ ਬਾਜਵਾ ਨੇ ਕਾਂਗਰਸੀ ਸੰਮਤੀ ਮੈਂਬਰਾਂ ਨੂੰ ਗੈਂਗਸਟਰਾਂ ਰਾਹੀਂ ਧਮਕਾਉਣ ਦੇ ਲਗਾਏ ਦੋਸ਼
ਕਾਹਨੂੰਵਾਨ ਬਲਾਕ ਸੰਮਤੀ ਵਿੱਚ ਕਾਂਗਰਸ ਦਾ ਬਣਿਆ ਚੇਅਰਮੈਨ ਤੇ ਉਪ ਚੇਅਰਮੈਨ
ਰਿਪੋਰਟਰ ਰੋਹਿਤ ਗੁਪਤਾ
ਗੁਰਦਸਪੁਰ
ਐਂਕਰ..ਪੰਜਾਬ ਵਿੱਚ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕੀਤੇ ਹੁੰਦੇ ਤਾਂ ਅੱਜ ਉਹਨਾਂ ਨੂੰ ਗੈਂਗਸਟਰਾਂ ਦਾ ਆਸਰਾ ਨਾ ਲੈਣਾ ਪੈਂਦਾ। ਪੰਜਾਬ ਦੇ ਲੋਕਾਂ ਨੇ ਵੱਖ-ਵੱਖ ਸੰਮਤੀ ਮੈਂਬਰਾਂ ਦੀ ਚੋਣ ਕੀਤੀ ਸੀ ਪਰ ਜਦੋਂ ਚੇਅਰਮੈਨ ਦੀ ਨਿਯੁਕਤੀ ਦਾ ਸਮਾਂ ਆਇਆ ਤਾਂ ਕੁਝ ਸੰਮਤੀ ਮੈਂਬਰਾਂ ਨੂੰ ਗੈਂਗਸਟਰਾਂ ਵੱਲੋਂ ਫੋਨ ਕਰਕੇ ਘਰਾਂ ਵਿੱਚ ਰੋਕਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਇਹ ਗੰਭੀਰ ਦੋਸ਼ ਪੰਜਾਬ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਗੁਰਦਾਸਪੁਰ ਵਿਖੇ ਵੱਡੀ ਗਿਣਤੀ ਵਿੱਚ ਹਾਜ਼ਰ ਦੇ ਨੰਬਰ ਤੋਂ ਇੱਕ ਵਿਅਕਤੀ ਵੱਲੋਂ ਹੈਰੀ ਚੱਠਾ ਦਾ ਹਵਾਲਾ ਦੇ ਕੇ ਧਮਕੀਆਂ ਦਿੱਤੀਆਂ ਕਿ ਜੇਕਰ ਉਹ ਇਹਨਾਂ ਚੋਣਾਂ ਵਿੱਚ ਭਾਗ ਲੈਣਗੇ ਤਾਂ ਉਹਨਾਂ ਦਾ ਜਾਨੀ ਅਤੇ ਮਾਲੀ ਤੌਰ ਤੇ ਨੁਕਸਾਨ ਕੀਤਾ ਜਾਵੇਗਾ। ਜਿਸ ਦੇ ਚਲਦਿਆਂ ਉਹਨਾਂ ਦੇ ਚਾਰ ਤੋਂ ਵੱਧ ਸੰਮਤੀ ਮੈਂਬਰ ਘਰਾਂ ਵਿੱਚ ਰਹਿਣ ਲਈ ਮਜਬੂਰ ਹੋਏ ਹਨ ਉਹਨਾਂ ਨੇ ਕਿਹਾ ਕਿ ਬਕਾਇਦਾ ਤੌਰ ਤੇ ਫੋਨ ਕਰਨ ਵਾਲੇ ਵੱਲੋਂ ਧਾਰੀਵਾਲ ਸੰਮਤੀ 4 ਦੇ ਕਰੀਬ ਸੰਮਤੀ ਮੈਂਬਰਾਂ ਨੂੰ ਇਹ ਧਮਕੀ ਭਰੀਆਂ ਕਾਲਾਂ ਵਿਦੇਸ਼ ਤੋਂ ਆਈਆਂ ਹਨ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੀਡੀਆ ਸਾਹਮਣੇ ਵਿਦੇਸ਼ਾਂ ਤੋਂ ਆਈਆਂ ਹੋਈਆਂ ਕਾਲਾਂ ਦੇ ਵੇਰਵੇ ਵੀ ਨਸ਼ਰ ਕੀਤੇ ਅਤੇ ਜਿਹੜੇ ਮੈਂਬਰਾਂ ਨੂੰ ਇਹ ਧਮਕੀ ਭਰੀਆਂ ਕਾਲਾਂ ਆਈਆਂ ਹਨ ਉਹਨਾਂ ਦੇ ਪਿੰਡਾਂ ਦਾ ਵੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਡੀਜੀਪੀ ਪੰਜਾਬ ਨੂੰ ਤੁਰੰਤ ਜਾਣੂ ਕਰਵਾਇਆ ਗਿਆ ਕਿ ਉਹਨਾਂ ਦੇ ਸੰਮਤੀ ਮੈਂਬਰਾਂ ਨੂੰ ਅਤੇ ਕਾਂਗਰਸੀ ਆਗੂਆਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਐਸਐਸਪੀ ਗੁਰਦਾਸਪੁਰ ਅਜੇ ਤੱਕ ਕੋਈ ਵੀ ਪੜਤਾਲ ਜਾਂ ਕਾਰਵਾਈ ਕਰਨ ਤੋਂ ਅਸਮਰੱਥ ਹਨ ਅਤੇ ਜਿਨਾਂ ਲੋਕਾਂ ਨੂੰ ਧਮਕੀਆਂ ਆਈਆਂ ਹਨ ਉਹ ਖੌਫ ਦੇ ਆਲਮ ਵਿੱਚ ਹਨ। ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੀ ਅਤੇ ਹਿੰਦੁਸਤਾਨ ਦੀ ਡੈਮੋਕਰੇਸੀ ਲਈ ਬਹੁਤ ਵੱਡਾ ਖਤਰਾ ਹੈ ਕਿ ਜਦੋਂ ਪੰਜਾਬ ਦੇ ਭਗੋੜੇ ਕੁਝ ਸ਼ਰਾਰਤੀ ਅਨਸਰ ਚੁਣੇ ਹੋਏ ਨੁਮਾਇੰਦਿਆਂ ਨੂੰ ਧਮਕਾ ਕੇ ਚੋਣ ਪ੍ਰਕਿਰਿਆ ਤੋਂ ਬਾਹਰ ਕਰ ਰਹੇ ਹਨ।ਉਹਨਾਂ ਨੇ ਕਿਹਾ ਕਿ ਇਸ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਵੱਡੀ ਅਸਫਲਤਾ ਜਿਹੜੀ ਦੇਖਣ ਨੂੰ ਮਿਲ ਰਹੀ ਹੈ।
ਇਸ ਮੌਕੇ ਐਮਐਲਏ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਲੋਕ ਪੱਖੀ ਕੰਮ ਕੀਤੇ ਹੁੰਦੇ ਤਾਂ ਵੱਖ-ਵੱਖ ਚੋਣਾਂ ਵਿੱਚ ਸਰਕਾਰ ਨੂੰ ਲੋਕ ਜਿੱਤ ਦਾ ਫਤਵਾ ਦਿੰਦੇ ਹੁਣ ਜਦੋਂ ਕਾਂਗਰਸ ਪਾਰਟੀ ਨੂੰ ਜਿੱਤ ਦਾ ਫਤਵਾ ਮਿਲ ਰਿਹਾ ਹੈ ਤਾਂ ਵਿਰੋਧੀ ਪਾਰਟੀਆਂ ਗੈਂਗਸਟਰਾਂ ਦੀ ਆੜ ਵਿੱਚ ਆਪਣੇ ਵਿਰੋਧੀਆਂ ਨੂੰ ਦਬੱਲਣ ਵਿੱਚ ਮਸਰੂਫ ਹਨ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੇ ਤੇ ਆਪਣੇ ਆਪ ਨੂੰ ਇਨਕਲਾਬੀ ਅਖਵਾਉਣ ਵਾਲੇ ਹੁਣ ਲੋਕਾਂ ਦੀ ਤਿਆਰੀ ਦੀ ਬਜਾਏ ਗੈਂਗਸਟਰਾਂ ਦਾ ਸਹਾਰਾ ਲੈ ਰਹੇ ਹਨ ਜੋ ਕਿ ਪੰਜਾਬ ਦੇ ਸਮੁੱਚੇ ਲੋਕਤੰਤਰਿਕ ਢਾਂਚੇ ਲਈ ਬਹੁਤ ਵੱਡਾ ਖਤਰਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜਦੋਂ ਚੋਣਾਂ ਹੋਣਗੀਆਂ ਤਾਂ ਖੁਦਾ ਨਾ ਖਾਸਤਾ ਜੇਕਰ ਇਹ ਲੋਕ ਜਿੱਤ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਜਾਂਦੇ ਹਨ ਤਾਂ ਉਥੇ ਹਾਜ਼ਰ ਮੈਂਬਰ ਅਤੇ ਸਪੀਕਰ ਨੂੰ ਵੀ ਅਫਗਾਨਿਸਤਾਨ ਵਾਂਗ ਸੰਗੀਨਾਂ ਦੀ ਛਾਂ ਹੇਠ ਬੈਠਣਾ ਪਵੇਗਾ।
Click to Follow Babushahi Facebook page →