...ਤੇ ਚੈਂਪੀਅਨਸ਼ਿੱਪ: ‘ਮਿਸਟਰ ਸਿੰਘ’ ਦੇ ਨਾਂਅ
and..Championship Goes to 'Mr. Singh'
ਗੁਰਨੇਕ ਸਿੰਘ ਨੇ ‘ਵਾਇਕਾਟੋ ਨੈਚੁਰਲ ਐਂਡ ਰੀਜ਼ਨਲ ਚੈਂਪੀਅਨਸ਼ਿੱਪ’ ਦੇ ਵਿਚ ਜਿੱਤੇ ਪਹਿਲੇ ਇਨਾਮ
-ਪਹਿਲੀ ਵਾਰ ਚੈਂਪੀਅਨਸ਼ਿਪ ਦੇ ਵਿਚ ਭਾਗ ਲਿਆ ਸੀ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 18 ਅਕਤੂਬਰ 2025-‘ਨਿਊਜ਼ੀਲੈਂਡ ਇੰਟਰਨੈਸ਼ਨਲ ਫੈਡਰੇਸ਼ਨ ਆਫ ਬੌਡੀਬਿਲਡਿੰਗ ਐਂਟ ਫਿੱਟਨੈਸ’ 2025 ਦੇ ਮੁਕਾਬਿਲਆਂ ਅਧੀਨ ਅੱਜ ‘ਵਾਇਕਾਟੋ ਨੈਚੁਰਲ ਐਂਡ ਰੀਜ਼ਨਲ ਚੈਂਪੀਅਨਸ਼ਿੱਪ’ ਟੀ ਕੁਈਟੀ (ਔਕਲੈਂਡ ਤੋਂ 200 ਕਿਲੋਮੀਟਰ ਦੂਰ) ਵਿਖੇ ਹੋਈ। ਜਿਸ ਵਿਚ ਸ. ਗੁਰਨੇਕ ਸਿੰਘ ਸਪੁੱਤਰ ਸ. ਕੁਲਦੀਪ ਸਿੰਘ ਰਾਜਾ ਨੇ ‘ਨਿਊਜ਼ੀਲੈਂਡ ਇੰਟਰਨੈਸ਼ਨਲ ਫੈਡਰੇਸ਼ਨ ਆਫ ਬੌਡੀਬਿਲਡਿੰਗ ਐਂਡ ਫਿੱਟਨੈਸ’ ਦੇ ਮਰਦਾਂ ਦੇ ਮੁਕਾਬਲੇ ‘ਨੈਚੁਰਲ ਨੌਵਿਸ ਬਾਡੀਬਿਲਡਿੰਗ ਵੈਲਟਰਵੇਟ ਡਿਵੀਜ਼ਨ’ 70-75 ਕਿਲੋਗ੍ਰਾਮ ਵਿੱਚ ਪਹਿਲਾ ਸਥਾਨ ਅਤੇ ਮਰਦਾਂ ਦੀ ‘ਨੈਚੁਰਲ ਜੂਨੀਅਰ ਕਲਾਸਿਕ’ (ਉਮਰ 18-23 ਸਾਲ) ਵਿੱਚ ਪਹਿਲਾ ਸਥਾਨ। ਨੌਵਿਸ ਦੇ ਵਿਚ ਨਵੇਂ ਬਾਡੀ ਬਿਲਡਰ ਹੀ ਭਾਗ ਲੈਂਦੇ ਹਨ।
ਸ. ਗੁਰਨੇਕ ਸਿੰਘ ਨੇ 23 ਤੋਂ 30 ਉਮਰ ਵਰਗ ਦੇ ਵਿਚ ਬਾਡੀ ਬਿਲਡਿੰਗ ਜੂਨੀਅਰ ਕਲਾਸਿਕ ਮੁਕਾਬਲੇ ਵਿਚ ਭਾਗ ਲਿਆ ਸੀ। ਕੁੱਲ 6 ਜਣਿਆਂ ਦੇ ਵਿਚ ਇਹ ਟੱਕਰ ਹੋਈ ਅਤੇ ਆਖਰੀ ਮੁਕਾਬਲੇ ਦੇ ਵਿਚ ਸ. ਗੁਰਨੇਕ ਸਿੰਘ ਨੇ ਪਹਿਲੇ ਇਨਾਮ ਹਾਸਿਲ ਕਰਕੇ ਪੰਜਾਬੀਆਂ ਅਤੇ ਕੁਦਰਤੀ ਭੋਜਨ ਸੇਵਨ ਕਰਕੇ ਇਸ ਯੋਗ ਹੋਣ ਦਾ ਪ੍ਰਮਾਣ ਪੇਸ਼ ਕੀਤਾ। ਵਰਨਣਯੋਗ ਹੈ ਕਿ ਇਹ ਨੌਜਵਾਨ 2 ਸਾਲ ਤੋਂ ਮਿਹਨਤ ਕਰ ਰਿਹਾ ਸੀ ਅਤੇ ਪਹਿਲੀ ਵਾਰ ਚੈਂਪੀਅਨਸ਼ਿਪ ਦੇ ਵਿਚ ਭਾਗ ਲਿਆ ਸੀ। ਸ. ਗੁਰਨੇਕ ਸਿੰਘ ਅਤੇ ਪਰਿਵਾਰ ਨੂੰ ਮੀਡੀਆ ਕਰਮੀਆਂ ਅਤੇ ਕਮਿਊਨਿਟੀ ਵੱਲੋਂ ਬਹੁਤ-ਬਹੁਤ ਵਧਾਈ।