ਜਿਲ੍ਹਾ ਸਕੂਲ਼ ਖੇਡਾਂ: ਬੈਡਮਿੰਟਨ (ਲੜਕਿਆਂ) ਦਾ ਟੂਰਨਾਮੈਂਟ ਲੁਧਿਆਣਾ ਨੇ ਜਿੱਤਿਆ.
ਪ੍ਰਮੋਦ ਭਾਰਤੀ
ਨਵਾਂਸ਼ਹਿਰ, 18 ਅਕਤੂਬਰ,2025
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ 69ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਤਹਿਤ ਬੈਡਮਿੰਟਨ (ਲੜਕੇ 14 ਸਾਲ) ਦਾ ਟੂਰਨਾਮੈਂਟ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਨੀਤਾ ਸ਼ਰਮਾ , ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਅਤੇ ਦਵਿੰਦਰ ਕੌਰ ਜਿਲ੍ਹਾ ਖੇਡ ਕੋਆਰਡੀਨੇਟਰ ਦੀ ਅਗਵਾਈ ਵਿੱਚ ਇੰਡੋਰ ਸਟੇਡੀਅਮ ਨਵਾਂਸਹਿਰ ਵਿਖੇ ਸਮਾਪਤ ਹੋਇਆ ਜਿਸ ਵਿੱਚ ਜ਼ਿਲਾ ਲੁਧਿਆਣਾ ਚੈਪੀਅਨ ਬਣਿਆ।
ਇਸ ਰਾਜ ਪੱਧਰੀ ਟੂਰਨਾਮੈਂਟ ਦੇ ਜੇਤੂਆ ਨੂੰ ਇਨਾਮਾਂ ਦੀ ਵੰਡ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਲਖਵੀਰ ਸਿੰਘ ਨੇ ਕੀਤੀ । ਇਸ ਮੌਕੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਖੇਡਾਂ ਨਾਲ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਤੇ ਖੇਡਾਂ ਵਿਦਿਆਰਥੀਆਂ ਵਿੱਚ ਅਨੁਸਾਸ਼ਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚੋਂ ਹੀ ਅੰਤਰਾਰਾਸਟਰੀ ਪੱਧਰ ਦੇ ਖਿਡਾਰੀ ਪੈਦਾ ਹੂੰਦੇ ਹਨ ਅਤੇ ਵਿਦਿਆਰਥੀਆਂ ਨੂੰ ਆਪਣੀ ਖੇਡ ਨੂੰ ਪੂਰੀ ਖੇਡ ਭਾਵਨਾ ਨਾਲ ਖੇਡ ਕੇ ਜ਼ਿਲਾ, ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣਾ ਚਾਹੀਦਾ ਹੈ।
ਫਾਈਨਲ ਮੈਚ ਵਿੱਚ ਜਿਲ੍ਹਾ ਲੁਧਿਆਣਾ ਨੇ ਜਿਲ੍ਹਾ ਗੁਰਦਾਸਪੁਰ ਨੂੰ ਹਰਾ ਕੇ ਟਰਾਫੀ ਜਿੱਤੀ । ਪਹਿਲੇ ਸੈਮੀਫਾਈਨਲ ਵਿੱਚ ਲੁਧਿਆਣਾ ਨੇ ਜਲੰਧਰ ਨੇ ਦੂਸਰੇ ਸੈਮੀਫਾਈਨਲ ਵਿੱਚ ਗੁਰਦਾਸਪੁਰ ਨੇ ਬਰਨਾਲਾ ਨੂੰ ਹਰਾਇਆ । ਇਸ ਮੌਕੇ ਦਵਿੰਦਰ ਕੌਰ ਜਿਲ੍ਹਾ ਖੇਡ ਕੋਆਰਡੀਨੇਟਰ,ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਜਨਰਲ ਸਕੱਤਰ ਡੀ.ਟੀ.ਸੀ,ਪ੍ਰਿੰਸੀਪਲ ਰਜਨੀਸ਼ ਕੁਮਾਰ, ਹੈਡ ਮਾਸਟਰ ਦਲਜੀਤ ਸਿੰਘ ਬੋਲਾ, ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ, ਹੈਡ ਮਾਸਟਰ ਅਮਨਪ੍ਰੀਤ ਸਿੰਘ ਜੌਹਰ,ਹੈਡ ਮਾਸਟਰ ਦਿਨੇਸ਼ ਗੌਤਮ,ਹੈਡ ਮਾਸਟਰ ਨਵੀਨ ਗੁਲਾਟੀ,ਹੈਡ ਮਾਸਟਰ ਬਲਜੀਤ ਕੁਮਾਰ, ਹੈਡ ਮਸਟਰ ਸੁਰੇਸ ਕੁਮਾਰ ਸ਼ਾਸਤਰੀ, ਗੁਰਪ੍ਰੀਤ ਸਿੰਘ ਸੈਂਪਲਾ,ਰਾਕੇਸ ਗੰਗੜ,,ਨਵਦੀਪ ਸਿੰਘ, ਅਮਨਦੀਪ ਬੇਗਮਪੁਰੀ, ਰਮੇਸ ਕੁਮਾਰ ਮੈਸ ਇੰਚਾਰਜ,ਲੈਕਚਰਾਰ ਸਰਬਜੀਤ ਕੌਰ,ਕਿਰਨ ਕੁਮਾਰੀ,ਸੁਨੀਤਾ ਰਾਣੀ,ਨਰਿੰਦਰ ਕੌਰ, ਡਾ ਸੰਦੀਪ ਕੁਮਾਰੀ,ਨੀਲਮ ਰਾਣੀ,ਪੂਨਮ ਰਾਣੀ,ਜਸਵੀਰ ਕੌਰ,ਰੇਸ਼ਮ ਕੌਰ, ਦਲਬਰਿ ਕੌਰ,ਜਗਸ਼ੀਰ ਸਿੰਘ,ਅਸੋਕ ਕੁਮਾਰ,ਕਮਲ ਦੇਵ,ਕੁਲਵੀਰ ਸਿੰਘ,ਪ੍ਰਦੀਪ ਕੁਮਾਰ ਪੱਲੀਝਿੱਕੀ,ਪ੍ਰਦੀਪ ਕੁਮਾਰ ਤੇਜੀ, ਜੋਗੇਸ਼ ਕੁਮਾਰ,ਸੰਜੀਵ ਕੁਮਾਰ ,ਅਵਤਾਰ ਸਿੰਘ,ਰਾਕੇਸ ਕੁਮਾਰ,ਸੁਮਿਤ ਕੁਮਾਰ,ਕੁਲਵਿੰਦਰ ਕੌਰ,ਮਨਜੀਤ ਕੌਰ,ਕੁਲਵਿੰਦਰ ਕੁਮਾਰ , ਅਮਨਦੀਪ ਕੌਰ ਖਟਕੜ ਕਲ਼ਾਂ,ਜਗਸ਼ੀਰ ਸਿੰਘ ,ਨਰੇਸ ਕੁਮਾਰ,ਸੰਦੀਪ ਬਾਲੀ ,ਜਸਕਰਨ ਸਿੰਘ, ਡਾ. ਸੰਦੀਪ ਕੌਰ,ਕਰਮਜੀਤ ਕੌਰ, ਬਲਦੇਵ ਸਿੱਧੂ ਮੈਨੇਜਰ, ਆਦਿ ਸਮੇਤ ਡੀ.ਪੀ.ਈ ,ਪੀ.ਟੀ.ਆਈ ਅਤੇ ਆਫੀਸਲ ਹਾਜਰ ਸਨ। ਇਸ ਮੌਕੇ ਸਟੇਟ ਵਲੋਂ ਪ੍ਰੀਤੀ ਸ਼ਰਮਾ ਜਲੰਧਰ, ਨੀਲਮ ਮੱਲੂਪੋਤਾ,ਸ਼ਕੁਰਾ ਬੇਗਮ ਮਲੇਰਕੋਟਲਾ,ਅਬਦੁਲ ਜਮੀਲ ਮਲੇਰਕੋਟਲਾ,ਸ਼ਾਿਜਸ ਕੁਮਾਰ ਕਪੁਰਥਲਾ, ਅਬਜਰਬਰ ਸੁਰੇਸ ਕੁਮਾਰ ਪਟਿਆਲਾ ਵੀ ਹਾਜਰ ਸਨ।