← Go Back
ਬ੍ਰਾਜ਼ੀਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧੀ ਬ੍ਰਾਜ਼ੀਲ, 22 ਦਸੰਬਰ 2024 : ਬ੍ਰਾਜ਼ੀਲ ਦੇ ਮਿਨਾਸ ਗੇਰੇਸ ਸੂਬੇ 'ਚ ਰਾਜ ਮਾਰਗ 'ਤੇ ਸ਼ਨੀਵਾਰ ਤੜਕੇ ਇਕ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ। ਐਤਵਾਰ ਸਵੇਰੇ ਇਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 38 ਤੱਕ ਪਹੁੰਚ ਗਈ। ਚਸ਼ਮਦੀਦਾਂ ਨੇ ਬਚਾਅ ਟੀਮ ਨੂੰ ਦੱਸਿਆ ਕਿ ਬੱਸ ਦਾ ਟਾਇਰ ਫਟ ਗਿਆ ਸੀ, ਜਿਸ ਕਾਰਨ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਫਿਰ ਬੱਸ ਟਰੱਕ ਨਾਲ ਟਕਰਾ ਗਈ। ਬੱਸ ਸਾਓ ਪਾਓਲੋ ਤੋਂ ਰਵਾਨਾ ਹੋਈ ਸੀ ਅਤੇ ਇਸ ਵਿੱਚ 45 ਯਾਤਰੀ ਸਵਾਰ ਸਨ।
Total Responses : 457