ਆਸਟਰੇਲੀਅਨ ਆਰਮੀ ਵਿੱਚ ਲੈਫਟੀਨੈਂਟ ਬਣੀ ਪੰਜਾਬੀ ਕੁੜੀ, ਪਰਿਵਾਰ ਹੀ ਨਹੀਂ ਪੂਰਾ ਪਿੰਡ ਕਰ ਰਿਹਾ ਮਾਣ (ਵੀਡੀਓ ਵੀ ਦੇਖੋ)
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 18 ਦਸੰਬਰ 2024 - ਵਿਦੇਸ਼ਾਂ ਦੀ ਧਰਤੀ ਤੇ ਵੀ ਬਹੁਤ ਸਾਰੇ ਪੰਜਾਬੀ ਨੌਜਵਾਨ ਸਫਲਤਾ ਦੀਆਂ ਕਹਾਣੀਆਂ ਲਿਖ ਚੁੱਕੇ ਹਨ। ਅਜਿਹੀ ਹੀ ਪੰਜਾਬੀ ਧੀ ਆਸਟਰੇਲੀਆ ਦੀ ਧਰਤੀ ਤੇ ਜਾ ਕੇ ਆਪਣੀ ਕਾਬਲੀਅਤ ਦੀ ਬਦੌਲਤ ਆਸਟਰੇਲੀਨ ਆਰਮੀ ਵਿੱਚ ਲੈਫਟੀਨੈਂਟ ਦੇ ਅਹੁਦੇ ਤੇ ਜਾ ਪਹੁੰਚੀ ਹੈ। ਗੁਰਦਾਸਪੁਰ ਦੇ ਨਜ਼ਦੀਕੀ ਨਵਾਂ ਪਿੰਡ ਬਹਾਦੁਰ ਦੀ ਰਹਿਣ ਵਾਲੀ ਗੁਰਪ੍ਰੀਤ ਆਪਣੇ ਤਾਇਆ ਜੀ ਕੋਲ 2014 ਵਿੱਚ ਸੈਨਿਕ ਸਕੂਲ ਗੁਰਦਾਸਪੁਰ ਵਿੱਚ ਬਾਰਵੀਂ ਕਰਨ ਤੋਂ ਬਾਅਦ ਆਸਟਰੇਲੀਆ ਚਲੀ ਗਈ ਸੀ। ਉਥੇ ਉਹਨੇ ਅਕਾਊਂਟਸ ਵਿੱਚ ਗ੍ਰੈਜੂਏਸ਼ਨ ਕੀਤੀ ਪਰ ਫੌਜੀ ਪਿਤਾ ਦੀ ਧੀ ਹੋਣ ਕਾਰਨ ਉਸ ਦਾ ਸੁਪਨਾ ਫੌਜ ਵਿੱਚ ਜਾਣ ਦਾ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1262973391577402
ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਆਸਟਰੇਲੀਅਨ ਆਰਮੀ ਵਿੱਚ ਕਲਰਕ ਦੇ ਤੌਰ ਤੇ ਭਰਤੀ ਹੋਈ ਹ ਤੇ ਆਪਣੀ ਕਾਬਲੀਅਤ ਦੇ ਬਦੌਲਤ ਚਾਰਾਂ ਸਾਲਾਂ ਵਿੱਚ ਹੀ ਟੈਸਟ ਪਾਸ ਕਰਦੀ ਹੋਈ ਲੈਫਟੀਨੈਂਟ ਬਣ ਗਈ ਹੈ। ਉਸਦੀ ਇਸ ਸਫਲਤਾ ਤੇ ਪਿੰਡ ਵਿੱਚ ਰਹਿਣ ਵਾਲੇ ਉਸਦੇ ਪਰਿਵਾਰ ਸਮੇਤ ਪੂਰੇ ਪਿੰਡ ਨੂੰ ਮਾਨ ਮਹਿਸੂਸ ਹੋ ਰਿਹਾ ਹੈ ਤੇ ਸਰਪੰਚ ਸਮੇਤ ਪੂਰੀ ਪੰਚਾਇਤ ਅਤੇ ਪਿੰਡ ਦੇ ਲੋਕ ਉਸਦੇ ਪਰਿਵਾਰ ਨੂੰ ਵਧਾਈਆਂ ਦੇਣ ਆ ਰਹੇ ਹਨ।
ਉੱਥੇ ਹੀ ਪਿੰਡ ਦੇ ਪੰਚ ਅਤੇ ਨੌਜਵਾਨ ਸੱਭਿਆਚਾਰਕ ਕਲੱਬ ਵੱਲੋਂ ਪਿੰਡ ਆਉਣ ਤੇ ਇਸ ਹੋਣ ਹਰ ਪੰਜਾਬੀ ਧੀ ਗੁਰਪ੍ਰੀਤ ਨੂੰ ਸਨਮਾਨਿਤ ਕਰਨ ਦੀ ਘੋਸ਼ਣਾ ਵੀ ਕੀਤੀ ਗਈ ਹੈ