← Go Back
ਕੀਰ ਸਟਾਰਮਰ ਦੀ ਅਗਵਾਈ ’ਚ ਲੇਬਰ ਪਾਰਟੀ ਨੇ ਬਹੁਮਤ ਦਾ ਅੰਕੜਾ ਕੀਤਾ ਪਾਰ, ਸੂਨਕ ਨੇ ਹਾਰ ਕਬੂਲੀ ਲੰਡਨ, 5 ਜੁਲਾਈ, 2024: ਕੀਰ ਸਟਾਰਮਰ ਦੀ ਅਗਵਾਈ ਹੇਠ ਲੇਬਰ ਪਾਰਟੀ ਨੇ 650 ਮੈਂਬਰੀ ਹਾਊਸ ਆਫ ਕਾਮਨਜ਼ ਵਿਚ ਬਹੁਮਤ ਦਾ 326 ਦਾ ਅੰਕੜਾ ਪਾਰ ਕਰ ਲਿਆ ਹੈ ਜਦੋਂ ਕਿ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਪਾਰਟੀ ਨੂੰ ਸਿਰਫ 60 ਸੀਟਾਂ ਮਿਲੀਆਂ ਹਨ। ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਹਾਰ ਕਬੂਲ ਲਈ ਹੈ। ਉਹਨਾਂ ਨੇ ਕਿਹਾ ਕਿ ਅੱਜ ਸ਼ਾਂਤਮਈ ਤੇ ਵਿਵਸਥਿਤ ਤਰੀਕੇ ਨਾਲ ਸੱਤਾ ਤਬਦੀਲ ਹੋਵੇਗੀ। ਇਸਦੀ ਬਦੌਲਤ ਹੀ ਦੇਸ਼ ਵਿਚ ਸਥਿਤਾ ਤੇ ਚੰਗੇ ਭਵਿੱਖ ਲਈ ਸਾਡਾ ਵਿਸ਼ਵਾਸ ਹੋਰ ਪੁਖ਼ਤਾ ਹੋਵੇਗਾ। ਉਹ ਰਿਚਮੰਡ ਤੇ ਉੱਤਰ ਅਲਰਟਨ ਵਿਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਮੁਆਫੀ ਮੰਗੀ ਹੈ।
Total Responses : 24697