← Go Back
ਭਾਈ ਗਜਿੰਦਰ ਸਿੰਘ ਹਾਈਜੈਕਰ ਦੀ ਲਾਹੌਰ ’ਚ ਕਰੋੜਾਂ ਦੀ ਜਾਇਦਾਦ ਅੰਮ੍ਰਿਤਸਰ, 6 ਜੁਲਾਈ, 2024: ਪਾਕਿਸਤਾਨ ਵਿਚ ਮੌਤ ਦੇ ਮੂੰਹ ਜਾ ਪਏ ਭਾਈ ਗਜਿੰਦਰ ਸਿੰਘ ਹਾਈਜੈਕਰ ਦੀਆਂ ਲਾਹੌਰ ਵਿਚ ਕਰੋੜਾਂ ਰੁਪਏ ਦੀ ਜਾਇਦਾਦ ਹੈ। ’ਅਜੀਤ’ ਦੀ ਰਿਪੋਰਟ ਮੁਤਾਬਕ ਭਾਈ ਗਜਿੰਦਰ ਸਿੰਘ ਨੇ ਸ੍ਰੀ ਨਨਕਾਣਾ ਸਾਹਿਬ ਦੀ ਬੁਚੋਕੀ ਰੋਡ ’ਤੇ ਵਕਫ ਦੀ ਸ਼ਮਸ਼ਾਨਘਾਟ ਦੇ ਨਾਂ ਲੱਗਦੀ ਜਗ੍ਹਾਂ ’ਤੇ ਐਮ ਕੇ ਫ੍ਰੀ ਡਿਸਪੈਂਸਰੀ ਅਤੇ ਪਾਰਕ ਬਣਾਇਆ। ਇਥੇ ਕੋਲ ਹੀ ਵਕਫ ਦੀ ਜ਼ਮੀਨ ’ਤੇ ਆਪਣਾ ਘਰ ਵੀ ਬਣਾਇਆ। ਇਸ ਤੋਂ ਇਲਾਵਾ 2 ਪਲਾਟ ਤੇ ਇਕ ਕੋਠੀ ਲਾਹੌਰ ਦੇ ਮਹਿੰਗੇ ਇਲਾਕੇ ਡੀ ਐਚ ਏ ਦੀ ਈ ਐਮ ਈ ਸੁਸਾਇਟੀ ਅਤੇ ਇਕ ਹੋਰ ਕੋਠੀ ਨਸ਼ ਏ ਮਨ ਇਕਬਾਲ ਫੇਜ਼ 2 ਵਿਚ ਹੈ। ਇਸ ਜਾਇਦਾਦ ਦੀ ਕੀਮਤ 12 ਤੋਂ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।
Total Responses : 49