ਵਿਕਾਸ ਸਾਡੀ ਤਰਜੀਹ" ਤਹਿਤ ਮੇਅਰ ਪਦਮਜੀਤ ਮਹਿਤਾ ਵੱਲੋਂ ਸੜਕ ਦੀ ਉਸਾਰੀ ਦਾ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ, 25 ਜਨਵਰੀ 2026 : ਸ਼ਹਿਰ ਦੇ ਸਰਵਪੱਖੀ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਨੰਬਰ 50 ਦੇ ਕੋਠੇ ਕਾਮੇਕੇ ਵਿਖੇ ਲਗਭਗ 1.5 ਕਰੋੜ ਰੁਪਏ ਦੀ ਲਾਗਤ ਵਾਲੀ ਸੜਕ ਦੇ ਨਿਰਮਾਣ ਦਾ ਰਸਮੀ ਉਦਘਾਟਨ ਕੀਤਾ।ਇਸ ਮੌਕੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਵਾਰਡ ਨੰਬਰ 50 ਦੇ ਕੋਠੇ ਕਾਮੇਕੇ ਇਲਾਕੇ ਵਿੱਚ ਇਹ ਸੜਕ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ। ਉਨ੍ਹਾਂ ਕਿਹਾ, "ਮੈਨੂੰ ਅੱਜ ਇਸ ਕੰਮ ਦਾ ਉਦਘਾਟਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ, ਕਿਉਂਕਿ ਲਗਭਗ 1.5 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਇਹ ਸੜਕ ਇਲਾਕੇ ਦੇ ਵਸਨੀਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕਰੇਗੀ।" ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਬਠਿੰਡਾ ਸ਼ਹਿਰ ਦਾ ਹਰ ਵਾਰਡ ਵਿਕਾਸ ਦੀ ਮੁੱਖ ਧਾਰਾ ਨਾਲ ਜੁੜਿਆ ਹੋਵੇ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਲਈ ਸੰਘਰਸ਼ ਨਾ ਕਰਨਾ ਪਵੇ।
ਉਨ੍ਹਾਂ ਅੱਗੇ ਕਿਹਾ ਕਿ ਨਗਰ ਨਿਗਮ ਅਤੇ ਮਾਨ ਸਰਕਾਰ ਜਨਤਕ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹਨ। "ਅਸੀਂ ਕਿਸੇ ਵੀ ਵਿਕਾਸ ਪ੍ਰੋਜੈਕਟ ਨੂੰ ਅਣਗੌਲਿਆ ਨਹੀਂ ਕਰਾਂਗੇ। ਹਰੇਕ ਨਾਗਰਿਕ ਨੂੰ ਸੜਕਾਂ, ਪਾਣੀ, ਸੀਵਰੇਜ ਅਤੇ ਸੈਨੀਟੇਸ਼ਨ ਵਰਗੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਸਾਡੀ ਵਚਨਬੱਧਤਾ ਹੈ।"ਮੇਅਰ ਨੇ ਅਧਿਕਾਰੀਆਂ ਨੂੰ ਨਿਰਮਾਣ ਕਾਰਜਾਂ ਦੀ ਗੁਣਵੱਤਾ ਅਤੇ ਸਮੇਂ ਸਿਰ ਮੁਕੰਮਲਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਜਨਤਾ ਨੂੰ ਜਲਦੀ ਤੋਂ ਜਲਦੀ ਲਾਭ ਮਿਲ ਸਕੇ।
ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 50 ਦੇ ਇੰਚਾਰਜ ਸ਼੍ਰੀ ਸੁਖਦੇਵ ਸਿੰਘ ਦੀ ਅਗਵਾਈ ਹੇਠ ਕਰਵਾਏ ਪ੍ਰੋਗ੍ਰਾਮ ਵਿੱਚ ਕੌਂਸਲਰ ਸ਼੍ਰੀ ਮਲਕੀਤ ਸਿੰਘ ਗਿੱਲ, ਸ਼੍ਰੀ ਜਲੰਧਰ ਸਿੰਘ ਮੱਖਣ, ਜੇਈ ਸ਼੍ਰੀ ਪਵਨ ਕੁਮਾਰ, ਸ਼੍ਰੀ ਮਨਜੀਤ ਸਿੰਘ, ਸ਼੍ਰੀ ਕਰਮ ਸਿੰਘ, ਸ਼੍ਰੀ ਧਰਮ ਸਿੰਘ, ਸ਼੍ਰੀ ਜਗਜੀਤ ਸਿੰਘ, ਸ਼੍ਰੀ ਗੁਰਮੀਤ ਸਿੰਘ, ਸ਼੍ਰੀ ਇਕਬਾਲ ਸਿੰਘ, ਸ਼੍ਰੀ ਪਿੰਕੂ ਗਰੋਵਰ, ਸ਼੍ਰੀ ਹਰਭਗਵਾਨ ਸਿੰਘ, ਸ਼੍ਰੀ ਲਕਸ਼ਮੀ ਨਾਰਾਇਣ, ਸ਼੍ਰੀ ਮੰਦਰ ਸਿੰਘ, ਸ਼੍ਰੀ ਭਿੰਦਰ ਸਿੰਘ, ਸ਼੍ਰੀ ਮੱਖਣ ਸਿੰਘ, ਸ਼੍ਰੀ ਯੁੱਧਵੀਰ ਸਿੰਘ, ਸ਼੍ਰੀ ਗੁਰਜੀਤ ਸਿੰਘ, ਸ਼੍ਰੀ ਹੈਪੀ, ਸ਼੍ਰੀ ਵਿਜੇ, ਸ਼੍ਰੀ ਸੁਖਦੀਪ ਸਿੰਘ, ਸ਼੍ਰੀ ਭੋਲਾ ਸਿੰਘ, ਸ਼੍ਰੀ ਅਰਸ਼ ਸਿੰਘ, ਸ਼੍ਰੀ ਸੰਦੀਪ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।