ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਪੀ.ਸੀ.ਪੀ.ਐਨ.ਡੀ .ਟੀ ਐਕਟ ਬਾਰੇ ਕੀਤਾ ਜਾਗਰੂਕ
ਅਸ਼ੋਕ ਵਰਮਾ
ਬਠਿੰਡਾ, 18 ਸਤੰਬਰ 2025 : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾ ਤਹਿਤ ਮੰਡੀ ਕਲਾਂ ਵਿਖੇ ਸੈਕਟਰ ਦੇ ਸਟਾਫ ਨੂੰ ਪੀ.ਸੀ.ਪੀ.ਐਨ.ਡੀ.ਟੀ ਐਕਟ ਬਾਰੇ ਜਾਗਰੂਕ ਕੀਤਾ ਗਿਆ ਤਾਂ ਜੋ ਆਪਣੇ ਆਪਣੇ ਪਿੰਡਾ ਵਿੱਚ ਜਾ ਕੋ ਲੋਕਾਂ ਨੂੰ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਜਾਗਰੂਕ ਕਰ ਸਕਣ । ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਹਨਤ ਸਦਕਾ ਸ਼ਹਿਰਾਂ ਅਤੇ ਪਿੰਡਾਂ ਦੇ ਲੋਕ ਭਰੂਣ ਹੱਤਿਆ ਖਿਲਾਫ ਕਾਫੀ ਜਾਗਰੂਕ ਹੋ ਚੁੱਕੇ ਹਨ । ਉਹਨਾਂ ਐਕਟ ਸਬੰਧੀ ਨਵੀਆਂ ਗਾਈਡਲਾਈਨਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਉਹਨਾਂ ਸਿਹਤ ਵਿਭਾਗ ਪੰਜਾਬ ਵੱਲੋਂ ਭਰੂਣ ਹੱਤਿਆਂ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਦਿਆਂ ਕਿਹਾ ਕਿ ਜੇਕਰ ਕੋਈ ਐਕਟ ਦੀ ਉਲੰਘਣਾ ਕਰਦਾ ਹੈ ਤਾਂ ਸਿਹਤ ਵਿਭਾਗ ਨੂੰ ਸੂਚਨਾ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਅਤੇ ਉਸਦਾ ਨਾਮ ਵੀ ਗੁਪਤ ਰੱਖਿਆ ਜਾਂਦਾ ਹੈ । ਉਹਨਾਂ ਦੱਸਿਆ ਕਿ ਗਰਭਵਤੀ ਔਰਤ ਦੇ ਅਲਟ੍ਰਾਸਾਊਂਡ ਲਈ ਸਿਰਫ ਮਾਹਿਰ ਡਾਕਟਰ ਹੀ ਰੈਫਰ ਕਰ ਸਕਦੇ ਹਨ। ਇਸ ਐਕਟ ਅਧੀਨ ਲਿੰਗ ਪਛਾਣ ਜਾਂ ਲਿੰਗ ਦੀ ਆਧਾਰਤ ਭਰੂਣ ਹੱਤਿਆ ਕਰਨਾ ਕਾਨੂੰਨੀ ਉਲੰਘਣਾ ਹੈ, ਜਿਸ ਲਈ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਹੈ। ਇਸ ਐਕਟ ਅਧੀਨ ਕੋਈ ਵੀ ਡਾਕਟਰ, ਲੈਬ ਜਾਂ ਜਨਮ ਪੂਰਵ ਜਾਂ ਪ੍ਰੀ-ਕਨਸੈਪਸ਼ਨ ਜਾਂਚ ਦੌਰਾਨ ਲਿੰਗ ਦੀ ਪਛਾਣ ਨਹੀਂ ਕਰ ਸਕਦੇ,ਹਰ ਕਲੀਨਿਕ ਜਾਂ ਅਲਟਰਾਸਾਂਊਡ ਸੈਂਟਰ ਨੂੰ ਰਜਿਸਟਰ ਹੋਣਾ ਲਾਜ਼ਮੀ ਹੈ, PCPNDT ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਜੇਲ ਦੀ ਸਜ਼ਾ ਅਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ,ਹਰ ਸੈਂਟਰ 'ਤੇ 'ਲਿੰਗ ਪਛਾਣ ਕਰਨਾ ਕਾਨੂੰਨੀ ਜੁਰਮ ਹੈ' ਦਾ ਬੋਰਡ ਲਗਾਉਣਾ ਲਾਜ਼ਮੀ ਹੈ, ਵਿਅਕਤੀਗਤ ਜਾਂ ਵਪਾਰਕ ਹਿੱਤ ਲਈ ਲਿੰਗ ਦੀ ਜਾਣਕਾਰੀ ਦੱਸਣ 'ਤੇ ਸਜ਼ਾ ਹੋ ਸਕਦੀ ਹੈ, ।
ਉਨ੍ਹਾਂ ਕਿਹਾ ਕਿ ਲਿੰਗ ਚੋਣ ਦੀ ਵਿਗਿਆਪਨ ਕਰਨਾ, ਕਿਸੇ ਤਰੀਕੇ ਨਾਲ ਲਿੰਗ ਪਛਾਣ ਕਰਵਾਉਣ ਦੀ ਸਲਾਹ ਦੇਣਾ ਕਾਨੂੰਨੀ ਉਲੰਘਣਾ ਹੈ । ਸਾਨੂੰ ਸਕੂਲਾਂ, ਕਾਲਜਾਂ ਅਤੇ ਗ੍ਰਾਮ ਪੰਚਾਇਤਾਂ ਰਾਹੀਂ ਜਨਤਾ ਵਿੱਚ ਲਿੰਗ ਸਮਾਨਤਾ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਇਸ ਐਕਟ ਨਾਲ ਜੁੜੀ ਹੋਈ ਹੈ। ਇਹ ਅਨੋਖੀ ਗੱਲ ਹੈ ਕਿ ਮਨੁੱਖ ਬੱਚੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ। ਜਦ ਕਿ ਸਮਾਜ ਵਿੱਚ ਹਰੇਕ ਖੇਤਰ ਵਿੱਚ ਲੜਕੀਆਂ ਦਾ ਵੱਧ ਯੋਗਦਾਨ ਹੈ। ਸਾਰੇ ਸਮਾਜ ਨੂੰ ਬੱਚੀਆਂ ਨੂੰ ਵਧੀਆਂ ਸਿੱਖਿਆ, ਸਮਾਜ ਵਿੱਚ ਅੱਗੇ ਵਧਨ ਦਾ ਪੂਰਾ ਮੌਕਾ ਦੇਣਾ ਚਾਹੀਦਾ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਉਹ ਲਿੰਗ ਪਛਾਣ ਜਾਂ ਭਰੂਣ ਹੱਤਿਆ ਵਿਰੁੱਧ ਜਾਗਰੂਕ ਹੋਂਣ ਅਤੇ ਕੋਈ ਵੀ ਜਾਣਕਾਰੀ ਜਾਂ ਸ਼ੱਕ ਹੋਣ 'ਤੇ ਸਥਾਨਕ ਸਿਹਤ ਵਿਭਾਗ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕਰੋ। ਸਾਡੀ ਪੀੜ੍ਹੀਆਂ ਦੀ ਰੱਖਿਆ ਸਾਡੇ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਆਓ ਮਿਲ ਕੇ ਇਸ ਅਪਰਾਧ ਨੂੰ ਰੋਕੀਏ ਅਤੇ ਸਮਾਜ ਵਿੱਚ ਲਿੰਗ ਸਮਾਨਤਾ ਲਿਆਈਏ।ਇਸ ਮੌਕੇ ਐਲ.ਐਚ.ਵੀ ਗੁਰਮੀਤ ਕੌਰ, ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਕਰਮਜੀਤ ਕੌਰ,ਕਮਲਦੀਪ ਕੌਰ,ਜਗਦੀਪ ਕੌਰ, ਕਮਲਦੀਪ ਕੌਰ,ਸਿਮਰਜੀਤ ਕੌਰ,ਅਮਨਦੀਪ ਕੌਰ,ਜਸਵਿੰਦਰ ਕੌਰ,ਕਰਮਜੀਤ ਕੌਰ ਅਤੇ ਪਰਮਜੀਤ ਕੌਰ ਹਾਜਰ ਸਨ ।