ਮੋਹਿਤ ਗੁਪਤਾ ਦੇ ਪਿਤਾ ਪਵਨ ਕੁਮਾਰ ਗੁਪਤਾ ਦੀ ਅੰਤਿਮ ਕਿਰਿਆ ਕੱਲ੍ਹ 19 ਸਤੰਬਰ ਨੂੰ ਭੁੱਚੋ ਮੰਡੀ ਵਿਖੇ
ਬਾਬੂਸ਼ਾਹੀ ਨੈਟਵਰਕ
ਬਠਿੰਡਾ, 18 ਸਤੰਬਰ 2025: ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ ਦੇ ਪਿਤਾ ਪਵਨ ਕੁਮਾਰ ਗੁਪਤਾ, ਜਿਨ੍ਹਾਂ ਦਾ ਕਿ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦੀ ਅੰਤਿਮ ਕਿਰਿਆ ਭਲਕੇ 19 ਸਤੰਬਰ ਨੂੰ ਭੁੱਚੋ ਮੰਡੀ ਵਿਖੇ ਰੱਖੀ ਗਈ ਹੈ। ਇਸ ਬਾਰੇ ਮੋਹਿਤ ਗੁਪਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਦੱਸਿਆ ਕਿ, ਉਨ੍ਹਾਂ ਦੇ ਪਿਤਾ ਪਵਨ ਕੁਮਾਰ ਗੁਪਤਾ ਆਪਣੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਮਿਤੀ 10-09-2025 ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗਰੁੱੜ ਪੁਰਾਣ ਪਾਠ ਦਾ ਭੋਗ ਅਤੇ ਰਸਮ ਪੱਗੜੀ ਮਿਤੀ 19-09-2025 ਦਿਨ ਸ਼ੁੱਕਰਵਾਰ ਨੂੰ ਦੁਪਿਹਰ 12:00 ਤੋਂ 2:00 ਵੱਜੇ ਤੱਕ ਸਥਾਨ ਕੋਪਰ ਫ਼ੀਲਡ ਨਜਦੀਕ ਮਾਂ ਚਿੰਤਪੂਰਨੀ ਮੰਦਿਰ, ਭੁੱਚੋ ਮੰਡੀ ਵਿਖ਼ੇ ਪਵੇਗਾ।
