ਹੁਣ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ - ਭਜਨ ਲਾਲ ਜਾਟਵ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ,17 ਸਤੰਬਰ 2025 )ਹੁਣ ਪੰਜਾਬ ਵਿਚ 2027 ਦੀਆਂ ਆ ਰਹੀਆਂ ਵਿਧਾਨ ਸਭਾ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ ਹਨ । ਇਹ ਵਿਚਾਰ ਸੰਸਦ ਮੈਂਬਰ ਤੇ ਕਾਂਗਰਸ ਪਾਰਟੀ ਦੇ ਜਿਲਾ ਕਪੂਰਥਲਾ ਦੇ ਅਬਜਰਵਰ ਭਜਨ ਲਾਲ ਜਾਟਵ ਨੇ ਅੱਜ ਸ਼ਾਮ ਕਾਂਗਰਸ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਹਲਕਾ ਸੁਲਤਾਨਪੁਰ ਲੋਧੀ ਦੇ ਪਾਰਟੀ ਵਰਕਰਾਂ ਨਾਲ ਮੀਟਿੰਗ ਨੂੰ ਸੰਬੋਧਨ ਕਰਦੇ ਪ੍ਰਗਟਾਏ । ਉਨ੍ਹਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੀਆਂ ਹਿਦਾਇਤਾਂ ਤੇ ਸੰਗਠਨ ਸਿਰਜਣ ਮਹਿਮ ਤਹਿਤ ਪਾਰਟੀ ਨੂੰ ਜਿਲਾ ਪੱਧਰ ਤੇ ਮਜਬੂਤ ਕਰਕੇ ਵਧੇਰੇ ਸ਼ਕਤੀਆਂ ਦਿੱਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਇਸ ਦੇ ਲਈ ਆਮ ਜਨਤਾ, ਪਾਰਟੀ ਨੇਤਾਵਾਂ, ਡੈਲੀਗੇਟਾਂ ਅਤੇ ਅਹੁਦੇਦਾਰਾਂ ਨਾਲ ਗੱਲਬਾਤ ਕਰਕੇ ਕਿ ਜਿਲੇ ਅੰਦਰ ਪਾਰਟੀ ਨੂੰ ਕਿਸ ਤਰ੍ਹਾਂ ਮਜਬੂਤ ਕੀਤਾ ਜਾ ਸਕਦਾ ਹੈ, ਉਪਰੰਤ ਫੈਸਲਾ ਲਿਆ ਜਾਵੇਗਾ। ਉਹਨਾਂ ਪਾਰਟੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਉਨਾਂ ਨੂੰ ਭਰੋਸਾ ਦਵਾਇਆ ਕਿ ਕਾਂਗਰਸ ਪਾਰਟੀ ਵਿੱਚ ਉਹਨਾਂ ਨੂੰ ਮਾਨ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਵਰਕਰ ਹੀ ਹਰ ਇਕ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ। ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਸੰਸਦ ਮੈਂਬਰ ਭਜਨ ਲਾਲ ਜਾਟਵ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਬਲਵਿੰਦਰ ਸਿੰਘ ਧਾਰੀਵਾਲ ਵਿਧਾਇਕ ਫਗਵਾੜਾ, ਬਾਵਾ ਹੈਨਰੀ ਵਿਧਾਇਕ ਜਲੰਧਰ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸੰਸਦ ਮੈਂਬਰ ਭਜਨ ਲਾਲ ਜਾਟਵ ਅਤੇ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਆਖਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਫੌਜੀ ਕਲੋਨੀ ਸੀਨੀਅਰ ਕਾਂਗਰਸੀ ਆਗੂ, ਬਲਾਕ ਪ੍ਰਧਾਨ ਮੁਖਤਾਰ ਸਿੰਘ ਭਗਤਪੁਰ ਤੇ ਗੁਰਿੰਦਰ ਪਾਲ ਸਿੰਘ ਭੁੱਲਰ, ਨਰਿੰਦਰ ਸਿੰਘ ਪੰਨੂ ਸ਼ਹਿਰੀ ਪ੍ਰਧਾਨ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਜਗਪਾਲ ਸਿੰਘ ਚੀਮਾ, ਨਰਿੰਦਰ ਸਿੰਘ ਜੈਨਪੁਰ ਮੈਂਬਰ ਜ਼ਿਲ੍ਹਾ ਪਰਿਸ਼ਦ, ਡਾਕਟਰ ਨਰਿੰਦਰ ਸਿੰਘ ਗਿੱਲ ਸਾਬਕਾ ਸਰਪੰਚ, ਯੂਥ ਆਗੂ ਮੋਨੂੰ ਭੰਡਾਰੀ, ਯੂਥ ਆਗੂ ਜਸਕਰਨ ਸਿੰਘ ਚੀਮਾ, ਸੀਨੀਅਰ ਆਗੂ ਕੁਲਬੀਰ ਸਿੰਘ ਮੀਰੇ, ਸਾਬਕਾ ਜਿਲਾ ਪ੍ਰਧਾਨ ਰਮੇਸ਼ ਡਡਵਿੰਡੀ, ਦਲਬੀਰ ਸਿੰਘ ਚੀਮਾ, ਤਰਲੋਕ ਸਿੰਘ ਬੂਹ, ਬਲਜਿੰਦਰ ਸਿੰਘ ਪੀਏ, ਐਡਵੋਕੇਟ ਜਰਨੈਲ ਸਿੰਘ ਸੰਧਾ ਪ੍ਰਧਾਨ ਬਾਰ ਐਸੋਸੀਏਸ਼ਨ, ਨਵ ਸੇਖੋ ਯੂਥ ਕੋਆਰਡੀਨੇਟਰ ਦੁਆਬਾ ਜੋਨ, ਕਿਸਾਨ ਆਗੂ ਅਮਰ ਸਿੰਘ ਮੰਡ, ਬਲਵੰਤ ਸਿੰਘ ਸੁੱਖਾ ਬੂਲੇ, ਪਰਮਿੰਦਰ ਸਿੰਘ ਸਾਬਕਾ ਸਰਪੰਚ ਰਾਮਪੁਰ ਜਗੀਰ, ਕੁਲਦੀਪ ਸਿੰਘ ਸਰੂਪਵਾਲ, ਠੇਕੇਦਾਰ ਹਰਨੇਕ ਸਿੰਘ ਵਿਰਦੀ, ਗੁਰਮੇਲ ਸਿੰਘ ਚਾਹਲ,ਨੰਬਰਦਾਰ ਗੁਰਵਿੰਦਰ ਸਿੰਘ ਉੱਚਾ, ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ ਤੇ ਇੰਦਰਜੀਤ ਸਿੰਘ ਲਿਫਟਰ, ਸਾਬਕਾ ਸਰਪੰਚ ਮਹਿੰਦਰ ਪਾਲ ਸਿੰਘ ਸੋਹੀ, ਨਿਰਮਲ ਸਿੰਘ ਨੰਬਰਦਾਰ ਸ਼ੇਖਮਾਂਗਾ, ਪਰਮਜੀਤ ਸਿੰਘ ਜੱਬੋਵਾਲ, ਬਾਬਾ ਬੂਟਾ ਨਾਥ ਸਵਾਲ, ਹਰਦੀਪ ਸਿੰਘ ਤੇ ਰਣਜੀਤ ਸਿੰਘ ਗੱਟੀ, ਪ੍ਰੀਤਮ ਸਿੰਘ ਆਹਲੀ, ਗੱਜਨ ਸਿੰਘ ਦੇਸਲ, ਸੋਨੂੰ ਅਲੂਵਾਲ, ਸਾਹਿਬ ਸਿੰਘ ਸੁਲਤਾਨਪੁਰ ਰੂਰਲ, ਸੰਤੋਖ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ ਨੰਬਰਦਾਰ ਪਰਮਜੀਤਪੁਰ, ਬਲਕਾਰ ਸਿੰਘ ਪੱਪੂ, ਰਕੇਸ਼ ਕੁਮਾਰ ਰੌਕੀ, ਬਲਦੇਵ ਸਿੰਘ ਦੇਬੂ, ਸੇਠੀ ਤਲਵੰਡੀ, ਭਗਵੰਤ ਸਿੰਘ ਵਿਰਕ ਆਦਿ ਵੀ ਹਾਜ਼ਰ ਸਨ।