ਵਿਰੋਧੀ ਪਾਰਟੀਆਂ ਵਾਲੇ ਜੇ ਕੁਝ ਦੇਣ ਆਉਂਦੇ ਹਨ ਤਾਂ ਲੈ ਲੈਣਾ ਪਰ ਵੋਟ ਆਮ ਆਦਮੀ ਪਾਰਟੀ ਨੂੰ ਵੀ ਪਾਣਾ - ਸੈਰੀ ਕਲਸੀ
ਰੋਹਿਤ ਗੁਪਤਾ
ਗੁਰਦਾਸਪੁਰ, 16 ਨਵੰਬਰ 2024 - ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਡੇਰਾ ਬਾਬਾ ਨਾਨਕ ਦੀ ਜਿਮਣੀ ਚੋਣ ਵਿੱਚ ਚੋਣ ਪ੍ਰਚਾਰ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਕੋਈ ਵਿਰੋਧੀ ਪਾਰਟੀ ਦਾ ਲੀਡਰ ਪੈਸੇ ਦੇਣ ਆਵੇ ਕੱਪੜੇ ਦੇਣ ਆਵੇ, ਰਾਸ਼ਨ ਦੇਣ ਆਵੇ ਜਾਂ ਫੇਰ ਸ਼ਰਾਬ ਦੇਣ ਆਵੇ ਤਾਂ ਮਨਾ ਨਹੀਂ ਕਰਨਾ ।ਜੇ ਕਿਸੇ ਨੂੰ ਘੱਟ ਲੱਗੇ ਤਾਂ ਉਹ ਉਸ ਲੀਡਰ ਕੋਲੋਂ ਵੱਧ ਮੰਗੇ ਕਿਉਂਕਿ ਇਹੋ ਹੀ ਇਲੈਕਸ਼ਨ ਦੇ ਕੁਝ ਦਿਨ ਹੁੰਦੇ ਹੈ ਜਿਸ ਵਿੱਚ ਲੋਕਾਂ ਨੂੰ ਕੋਈ ਫਾਇਦਾ ਹੋਣਾ ਹੁੰਦਾ ਹੈ। ਕਲਸੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਪੈਸੇ ਕੱਪੜੇ ਰਾਸ਼ਨ, ਸ਼ਰਾਬ ਲੈ ਲੈਣਾ ਪਰ ਵੋਟਾਂ ਸਿਰਫ ਆਮ ਆਦਮੀ ਪਾਰਟੀ ਨੂੰ ਪਾਉਣਾ।
ਨਾਲ ਹੀ ਕਲਸੀ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਆਮ ਆਦਮੀ ਪਾਰਟੀ ਬੜੀ ਸ਼ਾਨ ਦੇ ਨਾਲ ਜਿੱਤੇਗੀ। ਉਹਨਾਂ ਕਾਂਗਰਸੀ ਉਮੀਦਵਾਰ ਦੇ ਪਤੀ ਸਾਬਕਾ ਉਹ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਸਾਡੀ ਸਾਰੀ ਪਾਰਟੀ ਨਹੀਂ ਕੁਝ ਇੱਕ ਮੰਤਰੀ ਚੋਣ ਪ੍ਰਚਾਰ ਕਰਦੇ ਪਏ ਆ ਤੇ ਕਾਂਗਰਸ ਵੀ ਆਪਣੇ ਲੀਡਰਾਂ ਨੂੰ ਬੁਲਾ ਕੇ ਚੋਣ ਪ੍ਰਚਾਰ ਵਿੱਚ ਭੇਜ ਰਹੀ ਹੈ ਇਸ ਵਿੱਚ ਕੋਈ ਮਾੜੀ ਗੱਲ ਨਹੀਂ।