ਮਸੀਹੀ ਭਾਈਚਾਰੇ ਵੱਲੋਂ ਜਤਿੰਦਰ ਕੌਰ ਰੰਧਾਵਾ ਦਾ ਡੱਟ ਕੇ ਸਮਰਥਨ ਕਰਨ ਦਾ ਐਲਾਨ
- ਸੁਖਜਿੰਦਰ ਸਿੰਘ ਰੰਧਾਵਾ ਨਾਲ ਹੋਈ ਭਾਈਚਾਰੇ ਦੀ ਮੀਟਿੰਗ
ਰੋਹਿਤ ਗੁਪਤਾ
ਗੁਰਦਾਸਪੁਰ 16 ਨਵੰਬਰ 2024 - ਕਲਾਨੌਰ ਵਿਖੇ ਕਾਂਗਰਸ ਦੇ ਹੱਕ ਵਿੱਚ ਹੋਏ ਇਲਾਕੇ ਦੇ ਮਸੀਹੀ ਭਾਈਚਾਰੇ ਦੇ ਵਿਸ਼ਾਲ ਇਕੱਠ ਵਿੱਚ ਸਮੂਹ ਭਾਈਚਾਰੇ ਨੇ ਜਤਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਡੱਟ ਕੇ ਵੋਟ ਅਤੇ ਸਪੋਰਟ ਕਰਨ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਸਵ. ਸਰਦਾਰ ਸੰਤੋਖ ਸਿੰਘ ਰੰਧਾਵਾ ਦੇ ਸਮੇਂ ਤੋਂ ਭਾਈਚਾਰੇ ਦੇ ਬਹੁਤੇ ਪਰਿਵਾਰ ਰੰਧਾਵਾ ਪਰਿਵਾਰ ਨਾਲ ਜੁੜੇ ਹੋਏ ਹਨ ਇਸ ਲਈ ਉਹ ਜਤਿੰਦਰ ਕੌਰ ਰੰਧਾਵਾ ਨੂੰ ਆਪਣੀ ਭੈਣ ਮੰਨਦੇ ਹਨ ਤੇ ਉਹ ਹਰ ਹਾਲਤ ਵਿੱਚ ਆਪਣੀ ਭੈਣ ਨੂੰ ਜਿਤਾ ਕੇ ਹਲਕੇ ਵਿੱਚੋਂ ਨਸ਼ਾਖੋਰੀ, ਬੇਰੁਜ਼ਗਾਰੀ, ਰਾਜਨੀਤਿਕ ਧੱਕੇਸ਼ਾਹੀ ਅਤੇ ਗੈਂਗਸਟਰਾਂ ਦੀ ਗੁੰਡਾਗਰਦੀ ਨੂੰ ਖ਼ਤਮ ਕਰਨਗੇ। ਮਸੀਹੀ ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਜਤਿੰਦਰ ਕੌਰ ਰੰਧਾਵਾ ਦੇ ਜਿੱਤਣ ਨਾਲ ਉਨ੍ਹਾਂ ਨੂੰ ਸੂਬਾ ਸਰਕਾਰ ਅਤੇ ਕੇਂਦਰ ਵੱਲੋਂ ਦਵੱਲਾ ਲਾਭ ਪ੍ਰਾਪਤ ਹੋਵੇਗਾ।
ਇਸ ਮੌਕੇ ਬੋਲਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਡੇ ਮਸੀਹੀ ਭਰਾ ਸਾਡੀ ਬਹੁਤ ਵੱਡੀ ਤਾਕਤ ਅਤੇ ਆਪਣੇ ਪਰਿਵਾਰ ਹਨ ਜਿਨ੍ਹਾਂ ਨੇ ਸਾਨੂੰ ਪਹਿਲਾਂ ਵੀ ਕਦੇ ਪਿੱਠ ਨਹੀਂ ਦਿਖਾਈ ਤੇ ਹੁਣ ਸਾਨੂੰ ਯਕੀਨ ਹੈ ਕਿ ਸਾਡੇ ਭਰਾ ਕਾਂਗਰਸ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਉਣਗੇ।ਸਾਡਾ ਵਾਅਦਾ ਹੈ ਕਿ ਭਾਈਚਾਰਕ ਸਾਝਾਂ ਨੂੰ ਬਰਕਰਾਰ ਰੱਖਦੇ ਹੋਏ ਰੰਧਾਵਾ ਪਰਿਵਾਰ ਹਲਕੇ ਦੇ ਵਿਕਾਸ ਅਤੇ ਸੁਰੱਖਿਆ ਲਈ ਕੋਈ ਕਸਰ ਨਹੀਂ ਛੱਡੇਗਾ।
ਇਸ ਮੌਕੇ ਇੰਦਰਜੀਤ ਸਿੰਘ ਰੰਧਾਵਾ , ਜਤਿੰਦਰ ਕੌਰ ਰੰਧਾਵਾ,ਕਾਂਗਰਸੀ ਆਗੂ ਬਰਿੰਦਰਮੀਤ ਸਿੰਘ ਪਾਹੜਾ, ਹਰਪ੍ਰਤਾਪ ਸਿੰਘ ਅਜਨਾਲਾ, ਸੁਖਵਿੰਦਰ ਸਿੰਘ ਸੁਖਸਰਕਾਰੀਆ, ਮੈਡਮ ਅਰੁਣਾ ਚੌਧਰੀ,ਸ਼੍ਰੀ ਅਸ਼ੋਕ ਚੌਧਰੀ, ਸ. ਭਗਵੰਤ ਪਾਲ ਸੱਚਰ, ਟੀਨਾ ਚੌਧਰੀ ਆਦਿ ਦੇ ਨਾਲ ਵੱਡੀ ਗਿਣਤੀ ਵਿੱਚ ਵਰਕਰ ਅਤੇ ਸਮਰਥਕ ਹਾਜ਼ਰ ਸਨ।