ਮਾਸਟਰ ਰਵੀ ਕੁਮਾਰ ਮੰਗਲਾ ਨੂੰ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰ ਕੇਂਦਰ ਵਲੋਂ ਲੋਕ ਕਵੀ ਸੰਤ ਰਾਮ ਉਦਾਸੀ ਪੁਰਸਕਾਰ ਨਾਲ ਕੀਤਾ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ 14 ਨਵੰਬਰ 2024 - ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰ ਕੇਂਦਰ ਤਰਨਤਾਰਨ ਵਲੋਂ ਭਾਈ ਮੋਹਨ ਸਿੰਘ ਵੈਦ ਲਾਇਬਰੇਰੀ ਵਿਖੇ ਇੱਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਪੰਜਾਬ ਭਰ ਤੋਂ ਸਾਹਿਤਕਾਰਾਂ, ਬੁੱਧੀਜੀਵੀਆਂ ਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ ਰੂਪ ਲਾਲ ਰੂਪ ਰਿਟਾਇਰਡ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਪ੍ਰਧਾਨ ਪੰਜਾਬੀ ਸਾਹਿਤ ਸਭਾ ਆਦਮਪੁਰ ਤੇ ਭੈਣ ਪ੍ਰਕਾਸ਼ ਕੌਰ ਪਾਸ਼ਾਂ ਨੇ ਕੀਤੀ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਬਹੁਤ ਹੀ ਸਤਿਕਾਰ ਯੋਗ ਸ ਹਰਭਜਨ ਸਿੰਘ ਭਗਰੱਥ ਤੇ ਜਸਵਿੰਦਰ ਸਿੰਘ ਢਿੱਲੋਂ ਨੇ ਨਿਭਾਈ ।ਜਿਸ ਵਿੱਚ ਸੱਭ ਤੋਂ ਪਹਿਲਾਂ ਪਰਮਪ੍ਰੀਤ ਸਿੱਧੂ ਅਤੇ ਛਿੰਦਾ ਧਾਲੀਵਾਲ ਦੀ ਨੋਕਝੋਂਕ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਉਪਰੰਤ ਸ਼ਮਸ਼ੇਰ ਸਿੰਘ ਮੱਲ੍ਹੀ ਨੇ ਹਾਜ਼ਰੀ ਲਗਵਾਉਂਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।ਇਸ ਉਪਰੰਤ ਭੈਣ ਰਜਨੀਸ਼ ਕੌਰ ਬਬਲੀ ਜੀ ਬਰਨਾਲਾ ਨੇ ਹਾਜ਼ਰੀ ਲਗਵਾਈ ।ਇਸ ਤੋਂ ਬਾਅਦ ਮਾਸਟਰ ਰਵੀ ਕੁਮਾਰ ਮੰਗਲਾ ਨੇ ਆਪਣੇ ਦੋਹੜਿਆਂ ਅਤੇ ਗ਼ਜ਼ਲ ਦੇ ਸ਼ਿਅਰਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਭੈਣ ਪ੍ਰਕਾਸ਼ ਕੌਰ ਪਾਸ਼ਾਂ ਨੇ ਮਾਂ ਤੇ ਕਵਿਤਾ ਕਹਿ ਕੇ ਖੂਬ ਵਾਹ ਵਾਹ ਖੱਟੀ।ਇਸ ਮੌਕੇ ਤਾਰਾ ਚੰਦ ਦਿਆਲਪੁਰੀ ਅਤੇ ਸ ਜਸਵਿੰਦਰ ਸਿੰਘ ਢਿੱਲੋਂ ਪ੍ਰਧਾਨ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰ ਕੇਂਦਰ ਤਰਨਤਾਰਨ ਵਲੋਂ ਪੇਸ਼ ਕੀਤੀ ਕਵਿਸ਼ਰੀ ਖਿੱਚ ਦਾ ਕੇਂਦਰ ਰਹੀ।ਇਸ ਮੌਕੇ ਸ ਰੂਪ ਲਾਲ ਰੂਪ ਜੀ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਪੁਰਸਕਾਰ, ਭੈਣ ਪ੍ਰਕਾਸ਼ ਕੌਰ ਪਾਸ਼ਾਂ, ਰਜਨੀਸ਼ ਕੌਰ ਬਬਲੀ ਅਤੇ ਪਰਮਪ੍ਰੀਤ ਸਿੱਧੂ ਨੂੰ ਅੰਮ੍ਰਿਤਾ ਪ੍ਰੀਤਮ ਪੁਰਸਕਾਰ, ਮਾਸਟਰ ਰਵੀ ਕੁਮਾਰ ਮੰਗਲਾ ਜੀ ਨੂੰ ਸੰਤ ਰਾਮ ਉਦਾਸੀ ਪੁਰਸਕਾਰ, ਛਿੰਦਾ ਧਾਲੀਵਾਲ ਅਤੇ ਸ਼ਮਸ਼ੇਰ ਸਿੰਘ ਮੱਲ੍ਹੀ ਨੂੰ ਮਿਹਰ ਮਿੱਤਲ ਪੁਰਸਕਾਰ,ਤਾਰਾ ਚੰਦ ਦਿਆਲਪੁਰੀ ਨੂੰ ਜਗਦੇਵ ਸਿੰਘ ਜੱਸੋਵਾਲ ਪੁਰਸਕਾਰ, ਜਸਵੀਰ ਸਿੰਘ ਝਬਾਲ ਨੂੰ ਸੋਹਨ ਸਿੰਘ ਭਕਨਾ ਪੁਰਸਕਾਰ, ਅਤੇ ਗੁਲਜ਼ਾਰ ਸਿੰਘ ਖੇੜਾ ਤੇ ਮਲਕੀਤ ਸਿੰਘ ਸੋਚ ਨੂੰ ਜੋਗਾ ਸਿੰਘ ਜੋਗੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਸਨਮਾਨ ਵਿੱਚ ਇੱਕ ਦੁਸ਼ਾਲਾ,ਤੇ ਬਹੁਤ ਵੱਡਾ ਮੋਮੈਟੋ ਦੇ ਕੇ ਸਾਰੇ ਲੇਖਕਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰ ਕੇਂਦਰ ਤਰਨਤਾਰਨ ਦੇ ਸਾਰੇ ਮੈਂਬਰ ਹਾਜ਼ਰ ਸਨ।