← ਪਿਛੇ ਪਰਤੋ
31 ਲੱਖ ਰੁਪਏ ਤੋਂ ਵੀ ਜਿਆਦਾ ਦੀ ਠੱਗੀ ਮਾਰਨ ਤੇ ਦੋ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ
ਦੀਪਕ ਜੈਨ
ਜਗਰਾਉਂ 16 ਨਵੰਬਰ 2024 - ਜਗਰਾਉਂ ਦੇ ਪੁਰਾਣੇ ਅਤੇ ਮਸ਼ਹੂਰ ਦਾਲ ਮਿਲ ਕਾਰੋਬਾਰ ਨਾਲ ਜੁੜੇ ਹੋਏ ਮਨਹਰ ਗੁਪਤਾ ਪੁੱਤਰ ਅਸ਼ੋਕ ਕੁਮਾਰ ਜਿਨਾਂ ਦੀ ਇੱਕ ਦਾਲ ਮਿਲ ਸ੍ਰੀ ਗਣੇਸ਼ ਫੂਡ ਪ੍ਰੋਡਕਟਸ ਪਿੰਡ ਕੋਠੇ ਜੀਵੇ ਸ਼ੇਰਪੁਰਾ ਰੋਡ ਉੱਤੇ ਮੌਜੂਦ ਹੈ ਅਤੇ ਜਿਨਾਂ ਨੇ ਇੱਕ ਦਰਖਾਸਤ ਰਾਹੀਂ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹਨਾਂ ਦੀ ਦਾਲ ਮਿਲ ਦੇ ਵਪਾਰਕ ਸੰਬੰਧ ਪ੍ਰਕਾਸ਼ ਐਸ ਖੋਡੇ ਮਾਲਕ ਪੀ ਕੇ ਟਰੇਡਰ ਜਨਰਲ ਮਰਚੈਂਟ ਅਤੇ ਕਮਿਸ਼ਨ ਏਜੈਂਟ ਗਡਾਗ ਕਰਨਾਟਕਾ ਅਤੇ ਵਿਜੇਪੀ ਸਮਰਾਣੀ ਕੇਰੋ ਨੰਦਾ ਕਨਵੈਂਸਿੰਗ ਕੰਪਨੀ ਅਮਰ ਗੋਲ ਹੁਬਲੀ ਨਾਲ ਸਨ। ਮਨਹਰ ਗੁਪਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਦੋਨਾਂ ਫਰਮਾਂ ਦੇ ਮਾਲਕਾਂ ਵੱਲੋਂ ਹਮ ਮਸ਼ਵਰਾ ਹੋ ਕੇ ਉਨਾਂ ਨਾਲ 31 ਲੱਖ 10,550 ਰੁਪਏ ਦੀ ਠੱਗੀ ਮਾਰ ਲਿਤੀ। ਜਿਸ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਤਫਤੀਸ਼ ਕਰਨ ਉਪਰੰਤ ਥਾਣਾ ਸਿਟੀ ਜਗਰਾਉਂ ਵਿਖੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Total Responses : 233