ਕੈਬਨਟ ਮੰਤਰੀ ਲਾਲਜੀਤ ਭੁੱਲਰ ਪਹੁੰਚੇ ਡੇਰਾ ਬਾਬਾ ਨਾਨਕ, ਗੁਰਦੀਪ ਰੰਧਾਵਾ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ
ਰੋਹਿਤ ਗੁਪਤਾ
ਗੁਰਦਾਸਪੁਰ 16 ਨਵੰਬਰ 2024 - ਜ਼ਿਮਨੀ ਚੋਣਾਂ ਨੂੰ ਲੈ ਕੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਇਤਿਹਾਸਿਕ ਕਸਬਾ ਧਿਆਨਪੁਰ ਚ ਡੋਰ ਟੂ ਡੋਰ ਅਤੇ ਨਾਲ਼ ਚੋਂਣ ਪ੍ਰਚਾਰ ਕੀਤਾ ਅਤੇ ਇਤਿਹਾਸਕ ਮੰਦਿਰ ਸ੍ਰੀ ਬਾਵਾ ਲਾਲ ਦਿਆਲ ਜੀ ਵਿਖੇ ਨੱਤਮਸਤਕ ਹੋਏ ਤੇ ਗੱਦੀ ਨਸ਼ੀਨ ਛੋਟੇ ਮਹਾਰਾਜ ਸ੍ਰੀ ਗੋਪਾਲ ਦਾਸ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਭੁੱਲਰ ਨੇ ਧਿਆਨਪੁਰ ਵਾਸੀਆਂ ਨੂੰ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾਂ ਦੇ ਹੱਕ ਵਿੱਚ ਭੁਗਤਣ ਦੀ ਅਪੀਲ਼ ਕੀਤੀ।
ਇਸ ਮੌਕੇ ਆਮ ਲੋਕਾਂ ਨੇ ਕੈਬਨਿਟ ਮੰਤਰੀ ਭੁੱਲਰ ਨੂੰ ਕਿਹਾ ਕਿ ਉਹ ਸਰਕਾਰ ਦੇ ਕ੍ਰਾਂਤੀਕਾਰੀ ਕੰਮਾਂ ਤੋਂ ਬਹੁਤ ਖ਼ੁਸ਼ ਹਨ ਅਤੇ ਖੁੱਲ੍ਹ ਕੇ ਇਮਾਨਦਾਰ ਲੋਕਾਂ ਦੀ ਸਰਕਾਰ ਦਾ ਸਾਥ ਦੇਣਗੇ। ਲੋਕਾਂ ਨੇ ਪੂਰਨ ਵਿਸ਼ਵਾਸ ਦਵਾਇਆ ਕਿ ਇਸ ਵਾਰ ਡੇਰਾ ਬਾਬਾ ਨਾਨਕ ਦੀ ਸੰਗਤ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤੇਗੀ ਅਤੇ ਪਰਿਵਾਰ ਵਾਦ ਦਾ ਕਿਲ੍ਹਾ ਢੇਹ ਢੇਰੀ ਕਰੇਂਗੀ।
ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਚੇਅਰਮੈਨ ਰੰਜੀਵ ਸ਼ਰਮਾ, ਬਲਾਕਪ੍ਰਧਾਨ ਸੁਭਮ ਭਾਰਦਵਾਜ,ਸੁਲੱਖਣ ਸਿੰਘ ਸਰਪੰਚ ਬਸੰਤਕੋਟ,ਦਲਬੀਰ ਸਿੰਘ ਭਿੱਲਾ ਸਰਪੰਚ ਕੋਟਲੀ, ਸੁਖਵਿੰਦਰ ਸਿੰਘ ਸਰਪੰਚ ਕੋਟਲੀ ਸੂਰਤ ਮੱਲ੍ਹੀ,ਰਜਿੰਦਰ ਸਿੰਘ ਰਵੀ ਸਰਪੰਚ ਮੰਮਣ,ਕਵਲਜੀਤ ਕੌਰ ਸਰਪੰਚ ਬਸਤੀਬਾਜੀਗਰ ਧਿਆਨਪੁਰ,ਸਵਿੰਦਰ ਸਿੰਘ ਸਰਪੰਚ ਰਾਊਵਾਲ, ਮਲਕੀਤ ਸਿੰਘ ਸਰਪੰਚ ਡੇਰਾ ਪਠਾਣਾ,ਮਨਦੀਪ ਸਿੰਘ ਗਿੱਲਾਵਾਲੀ, ਦਲਬੀਰ ਸਿੰਘ ਸਰਪੰਚ ਰਾਜੇਕੇ,ਕੁਲਦੀਪ ਸਿੰਘ ਸਰਪੰਚ ਮਹਿਮੇਚੱਕ,ਨਿਰਮਲ ਸਿੰਘ ਸਰਪੰਚ ਮੋਹਲੋਵਾਲੀ,ਰਣਜੀਤ ਸਿੰਘ ਸਰਪੰਚ ਗਾਜੀਨੰਗਲ ਅਤੇ ਹੋਰ ਆਮ ਆਦਮੀ ਪਾਰਟੀ ਦੇ ਸੀਨੀਅਰ ਵਲੰਟੀਅਰ ਹਾਜ਼ਰ ਸਨ।