ਸਿਹਤ ਵਿਭਾਗ ਵਲੋਂ ਪਰਵਾਸੀ ਆਬਾਦੀ ਲਈ ਵਿਸ਼ੇਸ਼ ਟੀਕਾਕਰਨ ਹਫਤਾ 25 ਨਵੰਬਰ ਤੋਂ: ਡਾਕਟਰ ਨਵਰੂਪ ਕੌਰ
ਰੂਪਨਗਰ, 14 ਨਵੰਬਰ 2024: ਦਫਤਰ ਸਿਵਲ ਸਰਜਨ ਰੂਪਨਗਰ ਵਿਖੇ ਜ਼ਿਲ੍ਹੇ ਦੀਆਂ ਸਮੂਹ ਐਲ.ਐਚ .ਵੀਜ਼ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਦੀ ਰੂਟੀਨ ਟੀਕਾਕਰਨ ਪ੍ਰੋਗਰਾਮ ਸਬੰਧੀ ਟਰੇਨਿੰਗ ਕੀਤੀ ਗਈ।
ਇਸ ਮੌਕੇ ਡਾ. ਨਵਰੂਪ ਕੌਰ ਜ਼ਿਲ੍ਹਾ ਟੀਕਕਰਨ ਅਫਸਰ ਨੇ ਕਿਹਾ ਟੀਕਾਰਰਨ ਬੱਚਿਆਂ ਨੂੰ ਬੀਮਾਰੀਆਂ ਤੋ ਬਚਾਉਂਦਾ ਹੈ। ਹਰੇਕ ਬੱਚੇ ਦਾ ਜਨਮ ਤੋ ਲੈ ਕੇ 9 ਮਹੀਨੇ ਤਕ ਪੂਰਨ ਜਦਕਿ 2 ਸਾਲ ਤਕ ਸੰਪੂਰਨ ਟੀਕਾਕਰਨ ਕਰਵਾਇਆ ਜਾਵੇ। ਸਿਹਤ ਵਿਭਾਗ 100 ਫੀਸਦੀ ਟੀਕਾਕਰਨ ਦਾ ਟੀਚਾ ਪੂਰਾ ਕਰਨ ਲਈ ਯਤਨਸ਼ੀਲ ਹੈ। ਉਨਾਂ ਸਿਹਤ ਕਾਮਿਆਂ ਨੂੰ ਹਦਾਇਤ ਕੀਤੀ ਕਿ ਟੀਕਾਕਰਨ ਦਾ ਰਿਕਾਰਡ ਆਨਲਾਈਨ ਕੀਤਾ ਜਾਵੇ।
ਉਹਨਾਂ ਦੱਸਿਆ ਕਿ ਰੂਟੀਨ ਇੰਮੂਨਾਈਜੇਸ਼ਨ ਨਾਲ 12 ਕਿਸਮ ਦੀਆ ਮਾਰੂ ਬੀਮਾਰੀਆਂ ਤੋ ਅਸੀ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਇਸ ਤੋ ਇਲਾਵਾ ਮੀਜਲ ਅਤੇ ਰੂਬੈਲਾ ਦੋ ਅਜਿਹਿਆ ਬੀਮਾਰੀਆਂ ਹਨ ਜਿਨਾਂ ਕਰਕੇ ਭਾਰਤ ਵਿੱਚ ਬਹੁਤ ਸਾਰੇ ਬੱਚੇ ਹਰ ਸਾਲ ਬੀਮਾਰੀਆਂ ਦਾ ਸਿ਼ਕਾਰ ਹੋ ਜਾਦੇ ਹਨ।
ਉਨ੍ਹਾਂ ਕਿਹਾ ਕਿ ਰੂਬੇਲਾ ਬੀਮਾਰੀ ਜੇਕਰ ਇੱਕ ਗਰਭਵਤੀ ਨੁੰ ਹੋ ਜਾਵੇ ਤਾ ਉਸਦਾ ਬੱਚਾ ਜਮਾਦਰੂ ਅਪੰਗ ਜਿਵੇ ਕਿ ਅੰਨਾ, ਬੋਲਾ ਤੇ ਦਿਲ ਦੀਆ ਬੀਮਾਰੀਆ ਦਾ ਸਿ਼ਕਾਰ ਹੋ ਸਕਦਾ ਹੈ। ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ 25 ਨਵੰਬਰ ਤੋਂ ਪ੍ਰਵਾਸੀ ਆਬਾਦੀ ਲਈ ਵਿਸ਼ੇਸ਼ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਡਰਾਪ ਆਉਟ ਅਤੇ ਲਿਫਟ ਆਊਟ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਮੁਕੰਮਲ ਟੀਕਾਕਰਨ ਕੀਤਾ ਜਾਵੇਗਾ।
ਡਾ. ਨਵਰੂਪ ਕੌਰ ਨੇ ਦੱਸਿਆ ਕਿ ਇਸ ਟੀਕਾਕਰਨ ਹਫਤੇ ਦਾ ਮੁੱਖ ਮੰਤਵ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੇ ਘੇਰੇ ਨੂੰ ਮਜਬੂਤ ਕਰਨਾ ਹੈ ਇਸ ਮੁਹਿੰਮ ਦੌਰਾਨ ਪ੍ਰਵਾਸੀ ਆਬਾਦੀ, ਝੌਂਪੜੀਆਂ, ਖਾਨਾ ਬਦੋਸ਼ ਥਾਵਾਂ, ਇੱਟਾਂ ਦੇ ਭੱਠਿਆਂ ਅਤੇ ਕੈਂਪਾਂ ਦੇ ਸਮੇਤ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਲਈ ਟੀਕਾਕਰਨ ਵਾਲੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਉਨ੍ਹਾਂ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਆਪਣੇ ਆਪਣੇ ਅਧੀਨ ਪੈਂਦੇ ਹਾਈ ਰਿਸਕ ਏਰੀਏ ਦਾ ਮਾਈਕਰੋ ਪਲੈਨ ਤਿਆਰ ਕੀਤਾ ਜਾਵੇ।