ਸਕੂਲ ਆਫ਼ ਐਮੀਨੈਂਸ ਫ਼ਰੀਦਕੋਟ ਵਿਖੇ ਵਿਦਿਆਰਥੀਆਂ ਨੂੰ ਮਾਸ ਕਾਊਂਸਲਿੰਗ ਪ੍ਰੋਗਰਾਮ ਤਹਿਤ ਟੀਚਾ ਨਿਰਧਾਰਿਤ ਕਰਨ ਲਈ ਉਤਸ਼ਾਹਿਤ ਕੀਤਾ
- ਵਿਦਿਆਰਥਣਾਂ ਨੂੰ ਵੱਖ-ਵੱਖ ਕਿੱਤਿਆਂ, ਅਗਲੇਰੀ ਪੜਾਈ, ਸਵੈ ਰੋਜ਼ਗਾਰ, ਵੱਖ-ਵੱਖ ਵਿਭਾਗਾਂ ਦੀ ਸਕੀਮਾਂ ਸਬੰਧੀ ਵਿਸਥਾਰ ਨਾਲ ਦਿੱਤੀ ਗਈ ਜਾਣਕਾਰੀ
- 18 ਸਾਲ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਦੱਸ ਕੇ ਵੋਟ ਬਣਾਉਣ ਲਈ ਵੀ ਕੀਤਾ ਗਿਆ ਪ੍ਰੇਰਿਤ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 13 ਨਵੰਬਰ 2024 - ਡਾਇਰੈਕਟਰ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਆਦੇਸ਼ਾਂ, ਮਾਨਯੋਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲਾ ਰੋਜ਼ਗਾਰ ਅਤੇ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਫ਼ਰੀਦਕੋਟ ਗੁਰਤੇਜ ਸਿੰਘ ਦੀ ਯੋਗ ਅਗਵਾਈ ਅਤੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਪ੍ਰਦੀਪ ਦਿਓੜਾ, ਮਾਸ ਕਾਊਂਸਲਿੰਗ ਪ੍ਰੋਗਰਾਮ ਦੇ ਇੰਚਾਰਜ਼ ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ,ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਫ਼ਰੀਦਕੋਟ ਜ਼ਿਲੇ ਦੇ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਵਿਦਿਆਰਥੀਆਂ ਦੀ ਕਾਊਂਸਲਿੰਗ ਕਰਨ ਵਾਸਤੇ ਸ਼ੁਰੂ ਕੀਤੀ ਲੜੀ ਤਹਿਤ ਸਕੂਲ ਆਫ਼ ਐਮੀਨੈਂਸ ਫ਼ਰੀਦਕੋਟ ਵਿਖੇ ਮਾਸ ਕਾਊਂਸਲਿੰਗ ਕੀਤੀ ਗਈ।
ਇਸ ਮੌਕੇ ਸਰਕਾਰੀ ਹਾਈ ਸਕੂਲ ਬੀੜ ਸਿੱਖਾਂਵਾਲਾ ਦੇ ਵਿਦਿਆਰਥੀ ਵੀ ਸ਼ਾਮਲ ਹੋਏ। ਇਸ ਪ੍ਰੋਗਰਾਮ ’ਚ ਮੱਛੀ ਪਾਲਣ ਵਿਭਾਗ ਫ਼ਰੀਦਕੋਟ ਦੇ ਮੱਛੀ ਪਾਲਣ ਅਫ਼ਸਰ ਰਮਨ ਕੁਮਾਰ, ਲੀਡ ਬੈਂਕ ਦੇ ਅਮਰਜੀਤ ਸਿੰਘ, ਜ਼ਿਲਾ ਰੋਗਜ਼ਾਰ ਵਿਭਾਗ ਦੇ ਅਨਮੋਲ ਸਿੰਘ-ਮਿਸਟਰ ਵਿੱਕੀ, ਜ਼ਿਲਾ ਉਦਯੋਗ ਕੇਂਦਰ ਫ਼ਰੀਦਕੋਟ ਦੇ ਹਰਜੀਤ ਸਿੰਘ, ਸਰਕਾਰੀ ਬੁਹਤਕਨੀਕੀ ਕਾਲਜ ਕੋਟਕਪੂਰਾ ਦੇ ਲੈਕਚਰਾਰ ਸੰਦੀਪ ਸਿੰਘ, ਐਸ.ਸੀ.ਐਫ਼.ਸੀ ਫ਼ਰੀਦਕੋਟ ਦੇ ਜਗਜੀਤ ਸਿੰਘ, ਅਧਿਕਾਰੀਆਂ-ਕਰਮਚਾਰੀਆਂ ਨੇ ਆਪਣੇ-ਆਪਣੇ ਵਿਭਾਗ ਦੇ ਪ੍ਰੋਗਰਾਮ, ਉਨ੍ਹਾਂ ਵੱਲੋਂ ਸਵੈ ਰੋਜ਼ਗਾਰ ਕਰਨ ਲਈ ਦਿੱਤੀ ਜਾਂਦੀ ਸਿਖਲਾਈ, ਸਵੈ ਰੋਜ਼ਗਾਰ ਲਈ ਦਿੱਤੇ ਜਾਂਦੇ ਲੋਨ, ਸਬਸਿਡੀਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਆਪਣੇ ਪੈਰ੍ਹਾਂ ਤੇ ਖੜ੍ਹੇ ਹੋਣ ਵਾਸਤੇ ਉਤਸ਼ਾਹਿਤ ਕੀਤਾ।
ਇਸ ਮੌਕੇ ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਦਸਵੀਂ, ਬਾਰ੍ਹਵੀਂ ਕਰਨ ਤੋਂ ਬਾਅਦ ਵੱਖ-ਵੱਖ ਕਿੱਤਿਆਂ, ਵਜ਼ੀਫ਼ਾ ਸਕੀਮਾਂ, ਮੁਕਾਬਲੇਬਾਜ਼ੀ ਦੀ ਪ੍ਰੀਖਿਆਵਾਂ ਦੀ ਤਿਆਰੀ, ਸਕਸੈੱਸ ਸਟੋਰੀਆਂ ਰਾਹੀਂ ਵਿਦਿਆਰਥਣਾਂ ਨੂੰ ਜੀਵਨ ’ਚ ਟੀਚਾ ਮਿੱਥ ਕੇ ਯੋਜਨਾਬੰਦੀ ਨਾਲ ਮਿਹਨਤ ਕਰਨ ਵਾਸਤੇ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਸਕੂਲ ਦੇ ਲੈਕਚਰਾਰ ਕੰਵਲ ਪ੍ਰਭਜੋਤ ਕੌਰ ਨੇ ਸਕੂਲ ਵੱਲੋਂ ਮਾਸ ਕਾਊਂਸਲਿੰਗ ਲਈ ਪਹੁੰਚੀ ਟੀਮ ਨੂੰ ਜੀ ਆਇਆਂ ਨੂੰ ਆਖਿਆ। ਧੰਨਵਾਦ ਕਰਨ ਦੀ ਰਸਮ ਲੈਕਚਰਾਰ ਲੈਕਚਰਾਰ ਰੋਹਿਤ ਗੁਲਾਟੀ ਨੇ ਕੀਤਾ।
ਪ੍ਰੋਗਰਾਮ ਦੀ ਸਫ਼ਲਤਾ ਲਈ ਲੈਕਚਰਾਰ ਡਾ.ਨਰਿੰਦਰ ਕੌਰ, ਲੈਕਚਰਾਰ ਰੇਣੂ ਗਰਗ, ਲੈਕਚਰਾਰ ਮਨਪ੍ਰੀਤ ਕੌਰ, ਲੈਕਚਰਾਰ ਸੋਨੀਆ ਰਾਣੀ, ਲੈਕਚਰਾਰ ਚਰਨਜੀਤ ਕੌਰ, ਵੋਕੇਸ਼ਨਲ ਮਿਸਟ੍ਰੈਸ ਕੁਲਵਿੰਦਰ ਕੌਰ, ਐਸ.ਐਸ.ਮਾਸਟਰ ਪਰਮਜੀਤ ਸਿੰਘ, ਵੋਕੇਸ਼ਨਲ ਮਾਸਟਰ ਪਰਮਿੰਦਰ ਸਿੰਘ, ਵੋਕੇਸ਼ਨਲ ਮਾਸਟਰ ਰੋਹਿਤ ਗੁਲਾਟੀ ਨੇ ਵੱਡਮੁੱਲਾ ਯੋਗਦਾਨ ਦਿੱਤਾ। ਇਸ ਮੌਕੇ 18 ਸਾਲ ਦੀਆਂ ਉਮਰ ਪੂਰੀ ਕਰਨ ਚੁੱਕੇ ਵਿਦਿਆਰਥਣਾਂ ਨੂੰ ਵੋਟ ਬਣਾਉਣ ਲਈ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਂਦੇ ਦਿਨਾਂ ’ਚ ਅਸੀਂ ਆਪਣੇ-ਆਪਣੇ ਇਲਾਕੇ ਦੇ ਪੋਲਿੰਗ ਬੂਥ ਤੇ ਜਾ ਕੇ ਵੀ ਵੋਟ ਬਣਵਾ ਸਕਦੇ ਹਾਂ।