ਪੰਜਾਬ ਵਿੱਚ ਜ਼ਿਮਨੀ ਚੋਣਾਂ ਦੀ ਤਾਰੀਖ ਚੋਣ ਕਮਿਸ਼ਨ ਵਲੋਂ 20 ਨਵੰਬਰ ਕਰ ਦੇਣ ਦਾ ਫੈਸਲਾ ਬਹੁਤ ਹੀ ਸਵਾਗਤਯੋਗ ਹੈ:ਸੁਰਿੰਦਰ ਸਿੰਘ ਧਤੌਂਦਾ
- ਪ੍ਰਧਾਨ ਮੰਤਰੀ ਵੱਲੋਂ ਕਿਸਾਨ ਕਿਸ਼ਤ 2000 ਰੁਪਏ ਦੀ ਬਜਾਏ ਮਹਿੰਗਾਈ ਦਰ ਨੂੰ ਦੇਖਦੇ ਹੋਏ ਘੱਟੋ ਘੱਟ 5000/- ਰੁਪਏ ਕਰ ਦੇਣੀ ਚਾਹੀਦੀ ਹੈ
ਗੁਰਪ੍ਰੀਤ ਸਿੰਘ ਜਖ਼ਵਾਲੀ
ਫਤਹਿਗੜ੍ਹ ਸਾਹਿਬ 4 ਨਵੰਬਰ 2024:- ਪੰਜਾਬ ਵਿੱਚ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਤਾਰੀਖ ਚੋਣ ਕਮਿਸ਼ਨ ਵਲੋਂ 20 ਨਵੰਬਰ ਕਰ ਦੇਣ ਦਾ ਫੈਸਲਾ ਬਹੁਤ ਹੀ ਸਵਾਗਤਯੋਗ ਹੈ। ਕਿਉਂਕਿ ਕਿਸਾਨ ਤੇ ਮਜ਼ਦੂਰ ਭਰਾ ਤਾਂ ਪਹਿਲਾ ਹੀ ਮੰਡੀਆਂ ਵਿੱਚ ਬੈਠੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਾਸਾ ਦੇ ਜਰਨਲ ਸਕੱਤਰ ਪੰਜਾਬ ਤੇ ਕਿਸਾਨ ਆਗੂ ਸੁਰਿੰਦਰ ਸਿੰਘ ਧਤੌਂਦਾ ਨੇ ਇਕ ਪ੍ਰੈਸ ਰਿਲੀਜ਼ ਰਾਹੀਂ ਬਿਆਨ ਜਾਰੀ ਕਰਦਿਆਂ ਕੀਤਾ।ਉਨ੍ਹਾ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਵੇਚਣ ਲਈ ਕਿਸਾਨ ਤੇ ਮਜ਼ਦੂਰ ਭਰਾ ਬੈਠੇ ਹਨ ਅਤੇ ਇਸਦਾ ਸਿੱਧਾ ਅਸਰ ਵੋਟਿੰਗ ਤੇ ਪੈਣਾ ਵੀ ਸੁਭਾਵਿਕ ਹੈ। ਦੂਜੇ ਪਾਸੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਸਬੰਧੀ ਕੋਈ ਉਸਾਰੂ ਕਦਮ ਨਹੀਂ ਉਠਾਏ ਗਏ ਅਤੇ ਕਿਸਾਨ ਤੇ ਮਜ਼ਦੂਰ ਭਰਾ ਮੰਡੀਆਂ ਵਿੱਚ ਬੈਠੇ ਹਨ ਅਤੇ ਵਾਰਦਾਨੇ ਦੀ ਘਾਟ ਕਾਰਨ ਝੋਨੇ ਦੀ ਭਰਾਈ ਤੇ ਲਿਫਟਿੰਗ ਤੇ ਅਸਰ ਦੇਖਿਆ ਜਾ ਸਕਦਾ ਹੈ।
ਧਤੌਂਦਾ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਵੇਚਣ ਤੇ ਕੱਟ ਵੀ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਕਿਸਾਨ ਤੇ ਮਜ਼ਦੂਰ ਭਰਾ ਤਾਂ ਪਹਿਲਾ ਹੀ ਕਰਜ਼ੇ ਦੀ ਪੰਡ ਹੇਠ ਦੱਬਿਆ ਪਿਆ ਹੈ। ਕਿਉਂਕਿ ਪੰਜਾਬ ਦਾ ਕਿਸਾਨ ਅੰਨ ਭੰਡਾਰ ਵਿੱਚ ਚੋਖਾ ਵਾਧਾ ਕਰ ਰਿਹਾ ਹੈ। ਜਦ ਕਿ ਕਿਸਾਨ ਤੇ ਮਜ਼ਦੂਰ ਭਰਾਵਾਂ ਨੂੰ ਉਨਾਂ ਦਾ ਬੁਨਿਆਦੀ ਹੱਕ ਵੀ ਨਹੀਂ ਮਿਲ ਰਿਹਾ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਕਿਸ਼ਤ 2000 ਰੁਪਏ ਦੀ ਬਜਾਏ ਮਹਿੰਗਾਈ ਦਰ ਨੂੰ ਦੇਖਦੇ ਹੋਏ ਘੱਟੋ ਘੱਟ 5000/- ਰੁਪਏ ਕਰ ਦੇਣੀ ਚਾਹੀਦੀ ਹੈ, ਤਾਂ ਕਿ ਦੇਸ਼ ਦਾ ਅੰਨਦਾਤਾ ਕਿਸਾਨ ਕੁੱਝ ਰਾਹਤ ਮਹਿਸੂਸ ਕਰ ਸਕੇ।