ਯੂਸਫ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਕੁਰਆਨ ਹਿਫ਼ਜ਼ ਅਤੇ ਸ਼ੁੱਧ ਉਚਾਰਨ ਮੁਕਾਬਲੇ ਕਰਵਾਏ ਗਏ
- ਕੁਰਆਨ ਸ਼ਰੀਫ ਦੀਆਂ ਸਿੱਖਿਆਵਾਂ ਸਰਬੱਤ ਦੇ ਭਲੇ ਲਈ ਇਸ ਲਈ ਸਾਨੂੰ ਕੁਰਆਨ ਸ਼ਰੀਫ ਨੂੰ ਸਮਝਣ ਅਤੇ ਸਮਝਾਉਣ ਲਈ ਯਤਨ ਕਰਨੇ ਚਾਹੀਦੇ ਹਨ: ਡਾ.ਜਮੀਲ ਉਰ ਰਹਿਮਾਨ
- ਮੁਹੰਮਦ ਮਹਿਤਾਬ ਨੇ ਪਹਿਲਾ ਸਥਾਨ ਮੁਹੰਮਦ ਅਰਸ਼ਦ ਨੇ ਦੂਜਾ ਅਤੇ ਮੁਹੰਮਦ ਅਮੀਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ
- ਪ੍ਰਧਾਨ ਮੁਫਤੀ ਮੁਹੰਮਦ ਦਿਲਸ਼ਾਦ ਕਾਸਮੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆ ਸੁਸਾਇਟੀ ਦੇ ਉਦੇਸ਼ਾਂ ਤੇ ਵਿਸਥਾਰ ਪੂਰਵਕ ਪਾਇਆ ਚਾਨਣਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 04 ਨਵੰਬਰ 2024, ਪੰਜਾਬ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ ਯੂਸਫ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਛੇਵੇਂ ਕੁਰਆਨ ਹਿਫ਼ਜ਼ ਅਤੇ ਸ਼ੁੱਧ ਉਚਾਰਨ ਮੁਕਾਬਲਾ ਨਿਸ਼ਾਤ ਕਾਲੋਨੀ ਵਿਖੇ ਸਥਿਤ ਮਸਜਿਦ ਹਮਜ਼ਾ ਵਿਖੇ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ (ਮੁਫਤੀ ਏ ਆਜ਼ਮ ਪੰਜਾਬ) ਅਤੇ ਖਾਲਿਦ ਥਿੰਦ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ, ਜਿਸ ‘ਚ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ.ਮੁਹੰਮਦ ਜਮੀਲ ਉਰ ਰਹਿਮਾਨ ਮੁੱਖ ਮਹਿਮਾਨ ਵਜੋਂ ਪਧਾਰੇ, ਜਦਕਿ ਸਮਾਗਮ ਦੀ ਪ੍ਰਧਾਨਗੀ ਪੰਜਾਬ ਹੱਜ ਕਮੇਟੀ ਦੇ ਚੇਅਰਮੈਨ ਮੁਫਤੀ ਮੁਹੰਮਦ ਖਲੀਲ ਕਾਸਮੀ ਨੇ ਕੀਤੀ।
ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਮੁਫਤੀ ਮੁਹੰਮਦ ਨਜ਼ੀਰ ਕਾਸਮੀ ਅਤੇ ਨਗਰ ਕੌਂਸਲ ਮਾਲੇਰਕੋਟਲਾ ਦੀ ਪ੍ਰਧਾਨ ਮੈਡਮ ਨਸਰੀਨ ਅਸ਼ਰਫ ਦੇ ਪਤੀ ਅਸ਼ਰਫ ਅਬਦੁੱਲਾ ਨੇ ਸ਼ਿਰਕਤ ਕੀਤੀ। ਉਕਤ ਮੁਕਾਬਲੇ ‘ਚ ਜਿਲ੍ਹਾ ਮਾਲੇਰਕੋਟਲਾ ਦੇ ਵੱਖ-ਵੱਖ ਮਦਰਸਿਆਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ। ਜੱਜ ਸਾਹਿਬਾਨ ਦੀ ਭੂਮਿਕਾ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ (ਮੁਫਤੀ ਏ ਆਜ਼ਮ ਪੰਜਾਬ), ਕਾਰੀ ਮੁਹੰਮਦ ਦਿਲਸ਼ਾਦ ਕਾਸਮੀ, ਕਾਰੀ ਮੁਹੰਮਦ ਅਨਵਾਰ ਕਾਸਮੀ ਅਤੇ ਕਾਰੀ ਮੁਹੰਮਦ ਅਰਸ਼ਦ ਨੇ ਨਿਭਾਈ। ਯੂਸਫ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮੁਫਤੀ ਮੁਹੰਮਦ ਦਿਲਸ਼ਾਦ ਕਾਸਮੀ (ਮਦਰਸਾ ਅਰਬੀਆ ਹਿਫਜ ਉਲ ਕੁਰਆਨ) ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੁਸਾਇਟੀ ਦੇ ਉਦੇਸ਼ਾਂ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਗਰ ਵਿਦਿਆਰਥੀ ਜੀਵਨ ‘ਚ ਹੀ ਬੱਚਿਆਂ ਨੂੰ ਕੁਰਆਨ ਸ਼ਰੀਫ ਦੀਆਂ ਸਿੱਖਿਆਵਾਂ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਇਸ ਦੇ ਭਵਿੱਖ ‘ਚ ਬੜੇ ਚੰਗੇ ਪ੍ਰਭਾਵ ਸਾਹਮਣੇ ਆਉਣਗੇ। ਮੰਚ ਦਾ ਸੰਚਾਲਨ ਮੁਫਤੀ ਅਬਦੁਲ ਮਲਿਕ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।
ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਡਾ.ਜਮੀਲ ਉਰ ਰਹਿਮਾਨ ਨੇ ਇਸ ਇਤਿਹਾਸਕ ਅਤੇ ਪਵਿੱਤਰ ਸਮਾਗਮ ਦੇ ਆਯੋਜਨ ਲਈ ਸੁਸਾਇਟੀ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮਾਜਿਕ ਅਤੇ ਨੈਤਿਕ ਬੁਰਾਈਆਂ ਦੇ ਖ਼ਾਤਮੇ ‘ਚ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੁਰਆਨ ਸ਼ਰੀਫ ਦੀਆਂ ਸਿੱਖਿਆਵਾਂ ਮਨੁੱਖ ਨੂੰ ਬੁਰਾਈਆਂ ਤੋਂ ਰੋਕਦੀਆਂ ਹਨ। ਉਨ੍ਹਾਂ ਕਿਹਾ ਕਿ ਕੁਰਆਨ ਸ਼ਰੀਫ ਦੀਆਂ ਸਿੱਖਿਆਵਾਂ ਸਰਬੱਤ ਦੇ ਭਲੇ ਲਈ ਹਨ ਇਸ ਲਈ ਸਾਨੂੰ ਕੁਰਆਨ ਸ਼ਰੀਫ ਨੂੰ ਸਮਝਣ ਅਤੇ ਸਮਝਾਉਣ ਲਈ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਐਡਵੋਕੇਟ ਸ਼੍ਰੀ ਗੁਲਰੇਜ ਖਾਲਿਦ ਅਤੇ ਮੁਫਤੀ ਅਬਦੁਲ ਮਲਿਕ ਵੱਲੋਂ ਐਲਾਨੇ ਗਏ ਨਤੀਜਿਆਂ ਅਨੁਸਾਰ ਦਾਰੁਲ ਉਲੂਮ ਮਾਲੇਰਕੋਟਲਾ ਦੇ ਵਿਦਿਆਰਥੀ ਮੁਹੰਮਦ ਮਹਿਤਾਬ ਨੇ ਪਹਿਲਾ, ਮਦਰਸਾ ਫੈਜ਼ ਉਲੂਮ ਨਾਭਾ ਰੋਡ ਦੇ ਵਿਦਿਆਰਥੀ ਮੁਹੰਮਦ ਅਰਸ਼ਦ ਨੇ ਦੂਜਾ ਅਤੇ ਮਕਤਬ ਤਾਲੀਮ ਉਲ ਫੁਰਕਾਨ ਦੇ ਵਿਦਿਆਰਥੀ ਮੁਹੰਮਦ ਅਮੀਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਤੇ ਇਲਾਕੇ ਦੇ ਕਾਰੀ ਸਾਹਿਬਾਨ, ਮਸਜਿਦ ਹਮਜ਼ਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਪਤਵੰਤੇ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਰੀ ਮੁਹੰਮਦ ਰਫੀਕ,ਮੁਫਤੀ ਮੁਹੰਮਦ ਯੂਨਸ, ਮੁਹੰਮਦ ਆਸਿਫ ਜੇ.ਬੀ, ਜ਼ਹੂਰ ਅਹਿਮਦ ਚੌਹਾਨ, ਅਬਦੁਲ ਹਲੀਮ ਐਮ.ਡੀ ਮਿਲਕੋਵੈਲ,ਮੁਹੰਮਦ ਜਫਰ ਜ਼ਿਲ੍ਹਾ ਪ੍ਰਧਾਨ, ਪ੍ਰਧਾਨ ਅਬਦੁਲ ਸ਼ਕੂਰ ਕਿਲ੍ਹਾ, ਯਾਸਰ ਅਰਫਾਤ, ਮੁਹੰਮਦ ਯਾਸੀਨ ਤੋਂ ਇਲਾਵਾ ਇਲਾਕੇ ਦੇ ਲੋਕ ਵੱਡੀ ਸੰਖਿਆ ‘ਚ ਸ਼ਾਮਿਲ ਹੋਏ।