ਉਦੇਵੀਰ ਸਿੰਘ ਰੰਧਾਵਾ ਨੇ ਭਾਈ ਜੈਤਾ ਪਾਰਕ ਡੇਰਾ ਬਾਬਾ ਨਾਨਕ ਨੂੰ ਘਾਹ ਕੱਟਣ ਵਾਲੀਆਂ ਮਸ਼ੀਨਾਂ ਭੇਟ ਕੀਤੀਆਂ
ਪਠਾਨਕੋਟ: ਅੱਜ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਸਪੁੱਤਰ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਕਾਂਗਰਸੀ ਲੀਡਰ ਉਦੇਵੀਰ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਵਿਖੇ ਭਾਈ ਜੈਤਾ ਪਾਰਕ ਜੋ ਘਾਹ ਫੂਸ ਅਤੇ ਜਾਨਲੇਵਾ ਸੱਪ, ਕੀੜੇ ਮਕੌੜਿਆਂ ਦਾ ਰਹਿਣ ਦੀ ਥਾਂ ਬਣਿਆ ਹੋਇਆ ਸੀ ਅਤੇ ਗੰਦਗੀ ਨਾਲ ਭਰੇ ਇਸ ਜਨਤਕ ਪਾਰਕ ਦੀ ਸਾਫ ਸਫਾਈ ਲਈ ਘਾਹ ਕੱਟਣ ਵਾਲੀਆਂ ਮਸ਼ੀਨਾਂ ਇਲਾਕਾ ਵਾਸੀਆਂ ਦੀ ਮੰਗ ਤੇ ਭੇਟ ਕੀਤੀਆਂ। ਲੋਕਾਂ ਨਾਲ ਗੱਲਬਾਤ ਦੌਰਾਨ ਉਦੇਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਪਾਰਕ ਦੀ ਸੁੰਦਰਤਾ ਲਈ ਉਹਨਾਂ ਦੇ ਉਪਰਾਲੇ ਭਵਿੱਖ ਵਿੱਚ ਵੀ ਨਿਰਵਿਘਨ ਜਾਰੀ ਰਹਿਣਗੇ ਤਾਂ ਕਿ ਭਾਈ ਜੈਤਾ ਪਾਰਕ ਵਿੱਚ ਸੈਰ ਕਰਨ ਆ ਰਹੀਆਂ ਬੀਬੀਆਂ,ਭੈਣਾ, ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਕਿਸੇ ਵੀ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇ ਮੀਡੀਆ ਨਾਲ ਇਹ ਜਾਣਕਾਰੀ ਰੰਧਾਵਾ ਪਰਿਵਾਰ ਦੇ ਮੈਂਬਰ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।