36ਵੀਂ ਬਿਬੇਕ ਗੋਸਟਿ ਦਾ ਸਫ਼ਲ ਆਯੋਜਨ: ਪੂਰਬੀ ਸਭਿਆਤਾਵਾਂ ਦੀ ਸਮੱਸਿਆ ਦਾ ਹੱਲ ਪਰੰਪਰਕ ਅਤੇ ਆਧੁਨਿਕ ਚਿੰਤਨ ਦੇ ਸੁਮੇਲ ਵਿੱਚ: ਡਾ. ਪਵਿੱਤਰਾ ਕੁਮਾਰੀ
ਲੰਗਕ ਭੇਦਤਾ ਬਾਰੇ ਦਾਰਸ਼ਨਿਕ ਪੱਧਰ ਦਾ ਚਿੰਤਨ ਕਰਨਾ ਸਮੇਂ ਦੀ ਲੋੜ:
ਅੰਮ੍ਰਿਤਸਰ, 16 ਸਤੰਬਰ 2024, ਪੂਰਬੀ ਸਭਿਅਤਾਵਾਂ ਅਤੇ ਪੱਛਮੀ ਚਿੰਤਨ ਵਿੱਚਲੇ ਸੰਵਾਦ ਨੂੰ ਸਮਰਪਿਤ ਮਹੀਨਾਵਾਰ ਪ੍ਰੋਗਰਾਮ ਬਿਬੇਕ ਗੋਸਟਿ ਦੇ 36ਵੇਂ ਭਾਗ ਦਾ ਆਯੋਜਨ ਅੱਜ ਸੰਸਥਾ ਨਾਦ ਪ੍ਰਗਾਸ, ਸ੍ਰੀ ਅੰਮ੍ਰਿਤਸਰ ਦੇ ਮੁੱਖ ਦਫ਼ਤਰ ਵਿਖੇ ਕੀਤਾ ਗਿਆ।ਅੱਜ ਦੇ ਸਮਾਗਮ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਡਾ. ਪਵਿੱਤਰਾ ਕੁਮਾਰੀ ਨੇ ਹਿੱਸਾ ਲਿਆ। ਉਨ੍ਹਾਂ ਨੇ ਉਤਰ-ਸੰਰਚਨਾਵਾਦੀ ਚਿੰਤਕਾ ਜੂਡੀਥ ਬਟਲਰ ਦੀ ਮਸ਼ਹੂਰ ਪੁਸਤਕ ਬੋਡੀਜ਼ ਦੈਟ ਮੈਟਰ: ਓਨ ਦਿਸਕ੍ਰਸਿਵ ਲਿਿਮਟਸ ਆਫ ਸੈਕਸ 'ਤੇ ਆਪਣਾ ਖੋਜ ਪਰਚਾ ਪੇਸ਼ ਕੀਤਾ।
ਉਹਨਾਂ ਆਪਣੇ ਪਰਚੇ ਦੀ ਸ਼ੁਰੂਆਤ ਪੱਛਮੀ ਅਕਾਦਮੀ ਵਿੱਚ ਨਾਰੀਵਾਦ ਦੇ ਚਿੰਤਨੀ ਇਤਿਹਾਸ ਤੋਂ ਕੀਤੀ।ਉਨ੍ਹਾਂ ਅਨੁਸਾਰ ਇਹ ਅਕਾਦਮੀ ਚਿੰਤਨ ਬਸਤੀਵਾਦੀ ਪ੍ਰਭਾਵ ਤੋਂ ਮੁਕਤ ਨਹੀਂ ਰਿਹਾ ਅਤੇ ਪੱਛਮੀ ਸਮਾਜਿਕ ਪ੍ਰਬੰਧ ਨੂੰ ਹੀ ਵਿਸ਼ਵੀ-ਸਮਾਜਿਕ ਪ੍ਰਬੰਧ ਸਮਝ ਬੈਠਾ।ਪੱਛਮ, ਪੀੜਿਤ ਲੰਿਗਕ ਵਰਗ ਵਿਸ਼ੇਸ਼ ਕਰ ਪੱਛਮੀ ਔਰਤ ਦੇ ਦਰਦ ਨੂੰ ਹੀ ਵਿਸ਼ਵ-ਪੱਧਰ ਦੇ ਸਮਾਜਾਂ ਦੀ ਔਰਤ ਦਾ ਦਰਦ ਸਮਝ ਚਿੰਤਨੀ ਹੱਲ ਕੱਢਦਾ ਹੈ, ਜੋ ਕਿ ਪੂਰਬ ਜਿਹੇ ਸਮਾਜਾਂ ਲਈ ਗੈਰ-ਪ੍ਰਸੰਗਿਕ ਨਜ਼ਰੀਂ ਆਉਂਦਾ ਹੈ। ਬਟਲਰ ਅਨੁਸਾਰ ਸਾਨੂੰ ਅਜਿਹੇ ਸਮਾਜਾਂ ਦੀ ਸਮਝ ਵਿੱਚੋਂ ਹੀ ਔਰਤ ਨਾਲ ਹੁੰਦੇ ਸ਼ੋਸ਼ਣ ਨੂੰ ਸਮਝਣਾ ਚਾਹੀਦਾ ਹੈ, ਅਤੇ ਇਸਦੇ ਹੱਲ ਲਈ ਬਹੁ-ਆਯਾਮੀ ਚਿੰਤਨ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਪ੍ਰਸ਼ਨ-ਉੱਤਰ ਸ਼ੈਸ਼ਨ ਦਾ ਆਰੰਭ ਹੁੰਦਾ ਹੈ ਜਿਸ ਵਿਚ ਉਨ੍ਹਾਂ ਨੂੰ ਬਟਲਰ ਦੁਆਰਾ ਲੰਿਗ ਅਤੇ ਲੰਿਗਕ ਪਹਿਚਾਣ ਦੀ ਵਿਿਭੰਨਤਾ, ਆਧੁਨਿਕ ਅਤੇ ਉੱਤਰ-ਆਧੁਨਿ ਚਿੰਤਨ, ਪੂਰਬੀ ਸਭਿਆਤਾਵਾਂ ਵਿੱਚ ਮਰਦ-ਔਰਤ ਸੰਬੰਧ ਦੀ ਵਿਸ਼ੇਸ਼ਤਾ, ਸਾਂਖ ਅਤੇ ਯਿੰਗ-ਯੈਂਗ ਪ੍ਰਤੀਕ ਬਾਰੇ ਅਤੇ ਉੱਤਰ-ਨਾਰੀਵਾਦੀ ਚਿੰਤਨ ਸੰਬੰਧੀ ਪ੍ਰਸ਼ਨ ਪੁੱਛੇ ਜਾਂਦੇ ਹਨ, ਜਿਹਨਾਂ ਦਾ ਉਨ੍ਹਾਂ ਵੱਲੋਂ ਸੰਤੋਖਜਨਕ ਉੱਤਰ ਦਿਤਾ ਜਾਂਦਾ ਹੈ।
ਧੰਨਵਾਦੀ ਸ਼ਬਦਾਂ ਦੀ ਸਾਂਝ ਪਾਉਂਦਿਆ ਅਮਨਦੀਪ ਸਿੰਘ ਡਾਇਰੈਕਟਰ ਨਾਦ ਪ੍ਰਗਾਸੁ ਮਿਸ਼ੀਗਨ ਨੇ ਕਿਹਾ ਕਿ ਅਜੋਕਾ ਚਿੰਤਨ ਪਰੰਪਰਾ ਨੂੰ ਸ਼ਾਮਿਲ ਕਰੇ ਬਿਨ੍ਹਾਂ ਸੰਭਵ ਨਹੀਂ ਹੈ। ਵਿਸ਼ੇਸ਼ ਕਰ ਪੂਰਬੀ ਪਰੰਪਰਾਵਾਂ ਦੀ ਸਮਝ ਅਤੇ ਇਹਨਾਂ ਦੇ ਨਿਵੇਕਲੇ ਗਿਆਨ ਦੀ ਪਹਿਚਾਣ ਕਰਾਉਣ ਦੀ ਜਿੰਮੇਵਾਰੀ ਪੱਛਮੀ ਚਿੰਤਨ ਨਾਲੋਂ ਇਹਨਾਂ ਪਰੰਪਰਾਵਾਂ ਨਾਲ ਜੁੜੇ ਬੌਧਿਕ ਵਰਗਾਂ ਦੀ ਹੈ। ਇਸ ਆਯੋਜਨ ਵਿੱਚ ਪ੍ਰੋ. ਹਰਪਾਲ ਸਿੰਘ ਸੈਂਟਰਲ ਯੂਨੀਵਰਸਿਟੀ ਕਸ਼ਮੀਰ, ਅਮਨਦੀਪ ਸਿੰਘ ਮਿਸ਼ੀਗਨ, ਗਗਨਦੀਪ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀਰਾ ਸਿੰਘ, ਮਿਹਰਪ੍ਰੀਤ ਕੌਰ, ਕੁਲਵਿੰਦਰ ਸਿੰਘ, ਜਗਸੀਰ ਸਿੰਘ, ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਇਮਰਤਪਾਲ ਸਿੰਘ, ਸੰਦੀਪ ਸ਼ਰਮਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੋਮਲਪ੍ਰੀਤ ਸਿੰਘ, ਜਾਮੀਆ ਮਿਲੀਆ ਇਸਲਾਮੀਆ ਨਵੀਂ ਦਿੱਲੀ ਤੋਂ ਜਸਵਿੰਦਰ ਸਿੰਘ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਅਭਿਨਵ ਗੁਪਤਾ, ਲਖਵੀਰ ਸਿੰਘ, ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਡਾ. ਹਲਵਿੰਦਰ ਸਿੰਘ ਨੇ ਹਿੱਸਾ ਲਿਆ। ਮੰਚ ਦਾ ਸੰਚਾਲਨ ਦਿੱਲੀ ਯੂਨੀਵਰਸਿਟੀ ਤੋਂ ਡਾ. ਅਕਿੰਤਾ ਸੇਠੀ ਨੇ ਕੀਤਾ।