ਸ਼੍ਰੀ ਸ਼ਿਵ ਸ਼ਕਤੀ ਪ੍ਰਭਾਤ ਫੇਰੀ ਸੇਵਾ ਸਮਿਤੀ ਰੂਪਨਗਰ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ 55 ਯੂਨਿਟ ਖੂਨ ਇਕੱਤਰ ਕੀਤਾ ਗਿਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 16 ਸਤੰਬਰ 2024- ਸ਼੍ਰੀ ਸ਼ਿਵ ਸ਼ਕਤੀ ਪ੍ਰਭਾਤ ਫੇਰੀ ਸੇਵਾ ਸਮਿਤੀ ਰੂਪਨਗਰ ਵੱਲੋਂ ਗਾਂਧੀ ਸਕੂਲ ਨੇੜੇ ਬੇਲਾ ਚੌਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਸਮਿਤੀ ਪ੍ਰਧਾਨ ਹਰਮਿੰਦਰ ਪਾਲ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਡੀਐਸਪੀ ਮਨਵੀਰ ਸਿੰਘ ਬਾਜਵਾ ਨੇ ਕੀਤਾ ਅਤੇ ਉਨ੍ਹਾਂ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਬਾਅਦ ਡੀ.ਐਸ.ਪੀ ਹਰਪਿੰਦਰ ਕੌਰ ਨੇ ਵੀ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਸਾਨੂੰ ਅਜਿਹੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਸ਼੍ਰੀ ਸ਼ਿਵ ਸ਼ਕਤੀ ਪ੍ਰਭਾਤ ਫੇਰੀ ਸੇਵਾ ਸਮਿਤੀ ਦੀ ਤਰਫੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਵਜੋਂ ਇੱਕ ਬੂਟਾ ਦੇ ਕੇ ਅਤੇ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਹਰਮਿੰਦਰ ਪਾਲ ਸਿੰਘ ਆਹਲੂਵਾਲੀਆ ਨੇ ਆਪਣੇ ਜੀਵਨ ਦੀ 72ਵੀਂ ਵਾਰ ਖੂਨਦਾਨ ਕਰਕੇ ਇਤਿਹਾਸ ਰਚਿਆ ਹੈ। ਅਤੇ ਸ਼ੁਭਮ ਸ਼ਰਮਾ ਨੇ ਇਸ ਕੈਂਪ ਵਿੱਚ ਪਹਿਲੀ ਵਾਰ ਖੂਨਦਾਨ ਕੀਤਾ। ਕਮੇਟੀ ਦੇ ਜਨਰਲ ਸਕੱਤਰ ਧਰੁਵ ਨਾਰੰਗ ਨੇ 25ਵੀਂ ਵਾਰ ਖੂਨਦਾਨ ਕੀਤਾ। ਇਸ ਕੈਂਪ ਵਿੱਚ ਰੋਟਰੀ ਬਲੱਡ ਬੈਂਕ ਚੰਡੀਗੜ੍ਹ ਦੀ ਟੀਮ ਨੇ 55 ਯੂਨਿਟ ਖੂਨ ਇਕੱਤਰ ਕੀਤਾ ਅਤੇ ਕਮੇਟੀ ਨੇ ਇਸ ਕੈਂਪ ਵਿੱਚ ਆਏ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਇਸ ਸਮਾਜਿਕ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ਸੋਮਰਾਜ ਸ਼ਰਮਾ, ਭੁਪੇਸ਼ ਨਾਰੰਗ, ਸੁਨੀਲ ਕੁਮਾਰ ਰਾਜੂ, ਹਰਬੰਸ ਲਾਲ ਅਰੋੜਾ, ਰਵੀ ਸ਼ਰਮਾ, ਦਿਨੇਸ਼ ਮਨਚੰਦਾ, ਅਮਿਤ ਗੁਰੂ, ਸੁਨੀਲ ਸ਼ਰਮਾ, ਸੋਹਨ ਲਾਲ ਵਰਮਾ, ਪੰਕਜ ਢਲ , ਸ਼ੁਭਮ ਸ਼ਰਮਾ, ਏਕਾਂਸ਼ ਕਥੂਰੀਆ ਅਤੇ ਹੋਰ ਮੈਂਬਰ ਹਾਜ਼ਰ ਸਨ।