ਛੁੱਟੀ ਵਾਲੇ ਦਿਨ ਵੀ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਮੁਸ਼ਕਲਾਂ ਸਿਹਤ ਮੰਤਰੀ ਪੰਜਾਬ ਨੇ ਸੁਣੀਆਂ
ਜੀ ਐਸ ਪੰਨੂ
ਪਟਿਆਲਾ, 15 ਸਤੰਬਰ,2024: ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਆਪਣੇ ਸਥਾਨਕ ਦਫਤਰ ਪੰਚਾਇਤ ਭਵਨ ਵਿਖੇ ਪੁੱਜ ਕੇ ਛੁੱਟੀ ਵਾਲੇ ਦਿਨ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਮੁਸ਼ਕਲਾਂ ਸੁਣੀਆਂ ਬਹੁਤ ਸਾਰੀਆਂ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਅਫਸਰਾਂ ਨਾਲ ਫੋਨ ਤੇ ਗੱਲ ਕਰਕੇ ਮੌਕੇ ਤੇ ਹੀ ਸੁਲਝਾ ਦਿੱਤਾ ਗਿਆ। ਇਸ ਮੌਕੇ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਨੇ ਪਾਰਟੀ ਦੇ ਸੁਪਰੀਮੋ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜਮਾਨਤ ਤੇ ਰਿਹਾ ਹੋਣ ਤੇ ਪਾਰਟੀ ਦੇ ਅਹੁਦੇਦਾਰ ਅਤੇ ਵਲੰਟੀਅਰ ਦੇ ਨਾਲ ਗੱਲਬਾਤ ਕਰਦੇ ਹੋਏ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ ਕਿ ਸੱਚਾਈ ਦੀ ਜਿੱਤ ਹੋਈ ਹੈ।
ਸੁਪਰੀਮ ਕੋਰਟ ਅਦਾਲਤ ਵੱਲੋਂ ਦਿੱਤੀ ਜਮਾਨਤ ਨੇ ਸਿੱਧ ਕਰ ਦਿੱਤਾ ਹੈ ਕਿ ਸੱਚ ਨੂੰ ਕਦੇ ਨਹੀਂ ਦਬਾਇਆ ਜਾ ਸਕਦਾ,। ਕੇਂਦਰ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਝੂਠੇ ਕੇਸ ਵਿੱਚ ਫਸਾਕੇ ਜੇਲ੍ਹ ਭੇਜ ਦਿੱਤਾ ਸੀ ਤਾਂ ਕਿ ਉਹ ਪ੍ਰਚਾਰ ਨਾ ਕਰ ਸਕਣ, ਪਰ ਹੁਣ ਜਮਾਨਤ ਮਿਲਣ ਤੇ ਉਹ ਹਰਿਆਣਾ ਚੋਣਾਂ ਵਿੱਚ ਖੁੱਲਾ ਪ੍ਰਚਾਰ ਕਰ ਸਕਣਗੇ, ਜਿਸ ਨਾਲ ਪਾਰਟੀ ਨੂੰ ਮਜਬੂਤੀ ਅਤੇ ਹੋਰ ਸਿਹਤ ਮਿਲੇਗੀ । ਇਸ ਮੌਕੇ ਕਰਨਲ ਜੇ ਵੀ ਸਿੰਘ ਓ ਐਸ ਡੀ, ਆਫਿਸ ਇੰਚਾਰਜ ਜਸਬੀਰ ਸਿੰਘ ਗਾਂਧੀ, ਮੀਡੀਆ ਸਲਾਹਕਾਰ ਗੱਜਨ ਸਿੰਘ, ਜੈ ਸ਼ੰਕਰ ਸ਼ਰਮਾ, ਇੰਜੀਨੀਅਰ ਦੇਸ਼ ਦੀਪਕ, ਸੁਰੇਸ਼ ਰਾਏ ,ਬਲੋਕ ਇਨਚਾਰਜ ਮੋਹਿਤ ਕੁਮਾਰ, ਜਨਕ ਰਾਜ ਡੀਸੀਡਬਲ ,ਪਵਨ ਕੁਮਾਰ, ਲਾਲ ਸਿੰਘ ,ਮੁਕਤਾ ਗੁਪਤਾ, ਡੀ ਸੀ ਕਰੋੜ, ਹਿਮਾਂਸ਼ੂ, ਚਰਨਜੀਤ ਸਿੰਘ ਐਸ ਕੇ ,ਓਮ ਪ੍ਰਕਾਸ਼ ਸ਼ਰਮਾ ,ਆਰ ਐਸ ਸੰਧੂ, ਪ੍ਰਦੀਪ ਸ਼ਰਮਾ, ਡਾਕਟਰ ਹੇਮਰਾਜ, ਭੁਪਿੰਦਰ ਸਿੰਘ ਨੰਬਰਦਾਰ ਅਤੇ ਜੀਐਸ ਭੰਗੂ ਆਦਿ ਬਹੁ ਗਿਣਤੀ ਵਿੱਚ ਆਮ ਆਦਮੀ ਪਾਰਟੀ ਅਹੁਦੇਦਾਰ ਅਤੇ ਵਲੰਟੀਅਰ ਹਾਜ਼ਰ ਸਨ।