ਬਲੱਡ ਡੋਨਰ ਸੋਸਾਇਟੀ ਨੇ ਚੈਂਬਰ ਆਫ ਕਮਰਸ ਨੂੰ ਕੀਤਾ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ 17 ਜੂਨ 2024-ਬਲੱਡ ਡੋਨਰ ਸੋਸਾਇਟੀ ਵੱਲੋਂ ਬੀਤੇ ਦਿਨ ਆਪਣੀ 10ਵੀ ਵਰੇਗੰਢ ਤੇ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ ਸੀ। ਇਸ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਵਧੀਆ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਅਤੇ ਸੰਗਠਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ। ਇਸੇ ਕੜੀ ਵਿੱਚ ਗੁਰਦਾਸਪੁਰ ਚੈਂਬਰ ਆਫ ਕਾਮਰਸ ਨੂੰ ਜਥੇਬੰਦੀ ਵੱਲੋਂ ਸਮਾਜਿਕ ਅਤੇ ਵਪਾਰੀ ਹਿੱਤ ਲਈ ਕੀਤੇ ਜਾ ਰਹੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ। ਗੁਰਦਾਸਪੁਰ ਚੈਂਬਰ ਆਫ ਕਮਰਸ ਦੇ ਚੇਅਰਮੈਨ ਅਨੂ ਗੰਡੋਤਰਾ ਨੇ ਇਸ ਸਨਮਾਨ ਦੇ ਲਈ ਗੁਰਦਾਸਪੁਰ ਬਲੱਡ ਡੋਨਰ ਸੋਸਾਇਟੀ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਰਿੰਦਰ ਮਹਾਜਨ, ਭਰਤ ਗਾਬਾ,ਅਨਮੋਲ ਸ਼ਰਮਾ, ਵਿਸ਼ਾਲ ਸ਼ਰਮਾ, ਅਬੇ ਮਹਾਜਨ ਆਦੀ ਵੀ ਹਾਜ਼ਰ ਸਨ।