ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ 27 ਜੂਨ ਨੂੰ
ਰੂਪਨਗਰ, 26 ਜੂਨ 2024: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਿਆਂ ਵਿੱਚ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਥਾਪਿਤ ਕੀਤੇ ਗਏ ਹਨ। ਰੂਪਨਗਰ ਜ਼ਿਲ੍ਹੇ ਵਿੱਚ ਵੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦੇਖ ਰੇਖ ਹੇਠ ਹਫ਼ਤਾਵਰੀ 2 ਪਲੈਸਮੈਂਟ ਕੈਂਪ ਲਗਾਏ ਜਾਂਦੇ ਹਨ। ਇਸੇ ਲੜੀ ਤਹਿਤ ਅਗਲਾ ਪਲੇਸਮੈਂਟ ਕੈਂਪ ਅੱਜ 27 ਜੂਨ ਦਿਨ ਵੀਰਵਾਰ ਨੂੰ ਸਵੇਰੇ 10.30 ਵਜੇ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਆਰ.ਐਸ.ਮੈਨਪਾਵਰ ਪ੍ਰੋਵਾਈਡਰ ਵੱਲੋਂ ਲੇਖਾਕਾਰ ਦੀਆਂ 2 ਅਸਾਮੀਆਂ ਲਈ ਬੀ.ਕਾਮ ਅਤੇ ਐਮ.ਕਾਮ ਪਾਸ, ਵੀਜ਼ਾ ਕਾਉਂਸਲਰ ਦੀਆਂ 5 ਅਸਾਮੀਆਂ ਲਈ ਗ੍ਰੈਜੂਏਟ ਪਾਸ, ਸੇਲਜ਼ ਮੈਨੇਜਰ ਦੀਆ 2 ਅਸਾਮੀਆਂ ਲਈ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ, ਸੇਲਜ਼ ਐਗਜ਼ੀਕਿਊਟਿਵ ਦੀਆਂ 5 ਅਸਾਮੀਆਂ ਲਈ 12ਵੀਂ ਅਤੇ ਗ੍ਰੈਜੂਏਟ, ਟੈਲੀਕਾਲਰ ਦੀਆਂ 15 ਅਸਾਮੀਆਂ ਲਈ 12ਵੀਂ/ਗ੍ਰੈਜੂਏਟ ਅਤੇ ਡਿਲਿਵਰੀ ਐਗਜ਼ੀਕਿਊਟਿਵ ਦੀਆਂ 15 ਅਸਾਮੀਆਂ ਲਈ 10ਵੀਂ, 12ਵੀਂ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਲੇਖਾਕਾਰ ਦੀ ਅਸਾਮੀ ਤੇ 15000 - 25,000, ਵੀਜ਼ਾ ਕਾਉਂਸਲਰ ਦੀ ਅਸਾਮੀ ਤੇ 10,000 ਤੋਂ 15,000 + ਇਨਸੈਂਟਿਵਵ, ਸੇਲਜ਼ ਮੈਨੇਜਰ ਦੀ ਅਸਾਮੀ ਤੇ 20,000 - 30,000+ ਇੰਨਸੈਂਟਿਵ, ਸੇਲਜ਼ ਐਗਜ਼ੀਕਿਊਟਿਵ ਦੀ ਅਸਾਮੀ ਤੇ 15000 - 25,000+ ਇੰਸੈਂਟਿਵ, ਟੈਲੀਕਾਲਰ ਦੀ ਅਸਾਮੀ ਤੇ 12000 - 20,000+ ਇਨਸੈਂਟਿਸ, ਡਿਲਿਵਰੀ ਐਗਜ਼ੀਕਿਊਟਿਵ ਦੀ ਅਸਾਮੀ ਤੇ 22000 - 40,000+ ਇੰਨਸੈਂਟਿਵ ਪ੍ਰਤੀ ਮਹੀਨਾ ਮਿਲਣਯੋਗ ਹੇਵੇਗਾ।
ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਮੀਦਵਾਰਾ ਦੇ ਨੌਕਰੀ ਦਾ ਸਥਾਨ ਖਰੜ ਤੇ ਮੋਹਾਲੀ ਹੋਵੇਗਾ ਅਤੇ ਇਸ ਕੈਂਪ ਵਿੱਚ ਪੁਰਸ਼ ਤੇ ਔਰਤਾਂ ਦੋਵੇਂ ਇੰਟਰਵਿਊ ਲਈ ਆ ਸਕਦੇ ਹਨ। ਕੈਂਪ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਉਮਰ ਸੀਮਾ 18 ਤੋਂ 35 ਸਾਲ ਹੈ ਅਤੇ ਇੰਟਰਵਿਊ ਦਾ ਸਥਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀਸੀ ਕੰਪਲੈਕਸ ਰੂਪਨਗਰ ਹੈ। ਇਸ ਕੈਂਪ ਵਿੱਚ ਸ਼ਾਮਲ ਹੋਣ ਅਤੇ ਇੰਟਰਵਿਊ ਦੇਣ ਲਈ ਪ੍ਰਾਰਥੀ ਨੂੰ ਕੋਈ ਟੀ.ਏ ਜਾਂ ਡੀ.ਏ ਮਿਲਣਯੋਗ ਨਹੀਂ ਹੋਵੇਗਾ।
ਸ਼੍ਰੀਮਤੀ ਮੀਨਾਕਸ਼ੀ ਬੇਦੀ ਪਲੇਸਮੈਂਟ ਅਫਸਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਸ ਪਲੇਸਮੈਂਟ ਕੈਂਪ ਵਿੱਚ ਜ਼ਰੂਰ ਭਾਗ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 8557010066 ਤੇ ਸੰਪਰਕ ਕੀਤਾ ਜਾ ਸਕਦਾ ਹੈ।