ਸੀਐਚਸੀ ਅੰਟਾਲਾ ਵਿਖੇ ਰਾਜ ਪੱਧਰੀ ਸਿਹਤ ਸੇਵਾਵਾਂ ਜਾਗਰੂਕਤਾ ਪ੍ਰਦਰਸ਼ਨੀ ਲਾਈ
ਮਲਕੀਤ ਸਿੰਘ ਮਲਕਪੁਰ
ਲਾਲੜੂ 26 ਜੂਨ 2024: ਲਾਲੜੂ ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਜਾਰੀ ਨਿਰਦੇਸਾਂ ਤਹਿਤ ਪੰਜਾਬ ਰਾਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦਫਤਰ ,ਚੰਡੀਗੜ ਵੱਲੋਂ ਸੀਐਚਸੀ ਅੰਟਾਲਾ ਵਿਖੇ ਸਿਹਤ ਸੇਵਾਵਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਇਕ ਪ੍ਰਦਰਸ਼ਨੀ ਲਗਾਈ ਗਈ ।ਇਸ ਮੌਕੇ ਡੇਂਗੂ ,ਮਲੇਰੀਆ ਅਤੇ ਮੌਸਮੀ ਬਿਮਾਰੀਆਂ ਤੋਂ ਇਲਾਵਾ ਟੀ .ਬੀ ,ਅੱਖਾਂ ਦੇ ਰੋਗ ,ਕੈਂਸਰ ,ਚਮੜੀ ਦੇ ਰੋਗ ,ਬੱਚਿਆ ਦੇ ਟੀਕਾਕਰਨ ਆਦਿ ਸੇਵਾਵਾਂ ਬਾਰੇ ਮੁੱਢਲੇ ਇਲਾਜ ਕੇਂਦਰ ਅਤੇ ਰੈਫ਼ਰ ਕੇਂਦਰਾਂ ਵਿਖੇ ਮਾਹਿਰਾਂ ਨੂੰ ਮਿਲਣ ਤੱਕ ਅਤੇ ਫਰੀ ਐਬੂਲਸ ਸੇਵਾ ,ਨਸ਼ਾ ਛੁਡਾਊ ਕੇਂਦਰਾ ਸਬੰਧੀ ਸਾਰੀ ਜਾਣਕਾਰੀ ਆਮ ਲੋਕਾਂ ਨੂੰ ਮੁਹਈਆ ਕਰਵਾਈ ਗਈ।
ਡਾਇਰੈਕਟਰ ਸਿਹਤ ਸੇਵਾਵਾਂ ਤੋਂ ਆਏ ਸਿਹਤ ਸੁਪਰਵਾਈਜਰ ਮਹਿੰਦਰ ਸਿੰਘ ਅਤੇ ਸਿਹਤ ਕਰਮਚਾਰੀ ਰਜਿੰਦਰ ਸਿੰਘ ਸੀਐਚਸੀ ਅੰਟਾਲਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸੀਐਚਸੀ ਅੰਟਾਲਾ ਵਿਖੇ ਮੁਢਲੇ ਇਲਾਜ ਲਈ ਆਉਣ ਅਤੇ ਵਿਭਾਗ ਵਿੱਚ ਭਰੋਸੇਯੋਗਤਾ ਰੱਖਣ । ਹੋਮਿਓਪੈਥੀ ਮੈਡੀਕਲ ਅਫਸਰ ਡਾ. ਭਾਵਨਾ ਜੋਸ਼ੀ ਅਤੇ ਨਰਸਿੰਗ ਅਫਸਰ ਸ੍ਰੀਮਤੀ ਆਸ਼ੂ ਨੇ ਨਸ਼ਿਆਂ ਦੇ ਸੇਵਨ ਕਰਨ ਦੇ ਨੁਕਸਾਨ ਬਾਰੇ ਚਾਨਣਾ ਪਾਇਆ ਅਤੇ ਸੰਸਥਾ ਵਿਖੇ ਓਟ ਕਲੀਨਿਕ ਬਾਰੇ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਨਸ਼ਾ ਛੱਡਣ ਲਈ ਓਟ ਕਲੀਨਕ ਆਉਣ ਵਾਸਤੇ ਪ੍ਰੇਰਿਆ ।ਇਸ ਮੌਕੇ ਵੱਖ-ਵੱਖ ਸਿਹਤ ਸਹੂਲਤਾਂ ਅਤੇ ਬਿਮਾਰੀਆਂ ਤੋਂ ਬਚਾਅ ਸਬੰਧੀ ਹਦਾਇਤਾਂ ਦਰਸਾਉਂਦੇ 260 ਪੋਸਟਰ ਆਮ ਲੋਕਾਂ ਨੂੰ ਵੰਡੇ ਗਏ ਇਸ ਪ੍ਰਦਰਸ਼ਨੀ ਵਿਚ ਹੋਮੀਓਪੈਥੀ ਡਿਸਪੈਂਸਰ ਸ਼ਾਲੂ ਮਹਿਤਾ ਅਤੇ ਸਮੂਹ ਆਸ਼ਾ ਵਰਕਰ ਵੀ ਸ਼ਾਮਿਲ ਸਨ।