ਰਾਸ਼ਟਰੀ ਕਿਸ਼ੋਰ ਸਵਸਥਯ ਕਾਰਯਕਰਮ ਪ੍ਰੋਗਰਾਮ ਦੇ ਸਬੰਧ ਵਿੱਚ ਮੀਟਿੰਗ
ਰੂਪਨਗਰ, 26 ਜੂਨ 2024: ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ ਟੀਕਾਕਰਨ ਅਫਸਰ ਡਾਕਟਰ ਨਵਰੂਪ ਕੌਰ ਦੀ ਪ੍ਰਧਾਨਗੀ ਹੇਠ ਰਾਸ਼ਟਰੀ ਕਿਸ਼ੋਰ ਸਵਸਥ ਕਾਰਕ੍ਰਮ ਅਧੀਨ ਆਰ.ਬੀ.ਐਸ .ਕੇ ਦੀ ਫੀਲਡ ਟੀਮਾਂ ਜਿਸ ਵਿੱਚ ਡਾਕਟਰ ਸਟਾਫ ਨਰਸਾਂ ਤੇ ਫਾਰਮਾਸਿਸਟਾਂ ਦੀ ਤਿਮਾਹੀ ਮੀਟਿੰਗ ਕਰਵਾਈ ਗਈ।
ਇਸ ਮੌਕੇ ਉਤੇ ਬੋਲਦਿਆਂ ਉਹਨਾਂ ਨੇ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਜਦੋਂ ਸਕੂਲਾਂ ਵਿੱਚ ਵਿਜਿਟ ਕਰਦੇ ਹਨ ਤਾਂ 10 ਤੋਂ 19 ਸਾਲ ਦੇ ਕਿਸ਼ੋਰ ਕਿਸ਼ੋਰੀਆਂ ਦੀ ਕੌਂਸਲਿੰਗ ਕੀਤੀ ਜਾਵੇ ਅਤੇ ਬੱਚਿਆਂ ਨੂੰ ਕਿਸ਼ੋਰ ਅਵਸਥਾ ਸਬੰਧੀ ਜਾਣਕਾਰੀ ਦਿੱਤੀ ਜਾਵੇ। ਬੱਚਿਆਂ ਨੂੰ ਦੱਸਿਆ ਜਾਵੇ ਕਿ ਕਿਸ਼ੋਰ ਅਵਸਥਾ 10 ਤੋਂ 19 ਸਾਲ ਬਾਲ ਅਵਸਥਾ ਤੇ ਬਾਲਪਣ ਦੇ ਵਿਚਕਾਰ ਬਹੁਤ ਹੀ ਨਾਜ਼ੁਕ ਅਵਸਥਾ ਹੈ। ਇਸ ਅਵਸਥਾ ਵਿੱਚ ਸਰੀਰਕ ਮਨੋਵਿਗਿਆਨਕ ਅਤੇ ਵਿਵਹਾਰ ਸੰਬੰਧੀ ਬਦਲਾਵ ਤੇਜ਼ੀ ਨਾਲ ਆਉਣਾ ਸੁਭਾਵਿਕ ਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਅਵਸਥਾ ਸਿੱਖਣ ਅਤੇ ਆਪਣੇ ਨਜ਼ਰੀਏ ਵਿਵਹਾਰ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਹੀ ਰੂਪ ਦੇਣ ਦਾ ਹੈ lਇਹ ਅਵਸਥਾ ਵਿੱਚ ਅਗਰ ਕਿਸ਼ੋਰ ਕਿਸ਼ੋਰੀਆ ਨੂੰ ਸਹੀ ਸਮੇਂ ਗਿਆਨ ਨਾ ਦਿੱਤਾ ਜਾਵੇ ਤਾਂ ਉਹ ਭਟਕ ਜਾਂਦੇ ਹਨ ਕਈ ਸਮੱਸਿਆ ਉਤਪੰਨ ਹੋ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਬੱਚਿਆਂ ਨੇ ਕੌਂਸਲਿੰਗ ਕੀਤੀ ਜਾਵੇ ਕਿ ਇਸ ਅਵਸਥਾ ਦੌਰਾਨ ਬਹੁਤ ਸਾਰੇ ਬਦਲਾਅ ਆਉਂਦੇ ਹਨ ਜਿਵੇਂ ਮਾਨਸਿਕ ਸਮਾਜਿਕ ਤੇ ਭਾਵਨਾਤਮਕ ਬਦਲਾਅ ਇਸ ਮੌਕੇ ਤੇ ਡਾਕਟਰ ਜਤਿੰਦਰ ਕੌਰ ਨੇ ਕਿਸ਼ੋਰ ਕਿਸ਼ੋਰੀਆ ਦੀ ਸਮੱਸਿਆ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸ਼ੋਰ ਅਵਸਥਾ ਵਿੱਚ ਕਿਸ਼ੋਰ ਅਤੇ ਕਿਸ਼ੋਰੀ ਨੂੰ ਸਿਹਤ ਸਿੱਖਿਆ ਦੇ ਗਿਆਨ ਤੇ ਬਹੁਤ ਜ਼ਰੂਰਤ ਹੈ ਗਿਆਨ ਦੀ ਕਮੀ ਕਾਰਨ ਕਈ ਸਮੱਸਿਆ ਉਤਪੰਨ ਹੋ ਜਾਂਦੀਆਂ ਜਿਨ੍ਹਾਂ ਦਾ ਸਾਹਮਣਾ ਕਿਸ਼ੋਰ ਕਿਸ਼ੋਰੀਆਂ ਨੂੰ ਕਰਨਾ ਪੈਂਦਾ ਹੈ
ਕਿਸ਼ੋਰ ਅਵਸਥਾ ਵਿੱਚ ਸੰਤੁਲਿਤ ਭੋਜਨ ਨਾ ਮਿਲਣ ਕਰਕੇ ਅਨੀਮੀਆ ਖੂਨ ਦੀ ਕਮੀ ਮੋਟਾਪਾ ਜੰਕ ਫੂਡ ਕਾਰਨ ਥਕਾਵਟ ਜ਼ਿੰਕ ਦੀ ਕਮੀ ਕਾਰਨ ਸਰੀਰਿਕ ਵਿਕਾਸ ਵਿੱਚ ਕਮੀ ਆਉਂਦੀ ਹੈ। ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਿਲ੍ਹਾ ਹਸਪਤਾਲ ਰੂਪਨਗਰ ਅਤੇ ਸਬ ਡਿਵੀਜ਼ਨਲ ਹਸਪਤਾਲ ਆਨੰਦਪੁਰ ਸਾਹਿਬ ਵਿਖੇ ਕਿਸ਼ੋਰ ਕਿਸ਼ੋਰੀਆਂ ਵਾਸਤੇ ਉਮੰਗ ਕਲੀਨਿਕ ਸਥਾਪਿਤ ਕੀਤੇ ਗਏ ਹਨ ਜਿਸ ਵਿੱਚ ਉਹ ਇਹਨਾਂ ਬੱਚਿਆਂ ਦੀਆਂ ਸਮੱਸਿਆ ਨੂੰ ਸੁਣ ਕੇ ਉਹਨਾਂ ਦਾ ਹੱਲ ਕੀਤਾ ਜਾਂਦਾ ਹੈ। ਬੱਚਿਆਂ ਨੂੰ ਇਹਨਾਂ ਦੋਨਾਂ ਉਮੰਗ ਕਲੀਨਗਾਂ ਵਿੱਚ ਕੌਂਸਲਿੰਗ ਲਈ ਭੇਜਿਆ ਜਾਵੇ।
ਇਸ ਮੌਕੇ ਉਤੇ ਰਾਜ ਰਾਣੀ ਜ਼ਿਲ੍ਹਾ ਮਾਸ ਮੀਡੀਆ ਅਫਸਰ, ਪ੍ਰਿਯੰਕਾ ਆਰਬੀਐਸ ਕੇ ਕੋਆਰਡੀਨੇਟਰ ਪੁਸ਼ਪਿੰਦਰ ਕੌਰ, ਸਿਵਲ ਹਸਪਤਾਲ ਰੂਪਨਗਰ ਅਮੰਗ ਕਲੀਨਿਕ ਦਾ ਸਟਾਫ ਅਤੇ ਅਨੰਦਪੁਰ ਸਾਹਿਬ ਦਾ ਸਟਾਫ, ਆਈ .ਸੀ.ਟੀ.ਸੀ ਕੌਂਸਲਰ, ਪ੍ਰਿਯੰਕਾ ,ਗੁਰਮਿੰਦਰ ਸਿੰਘ ਆਦਿ ਹਾਜ਼ਰ ਸਨ।