← ਪਿਛੇ ਪਰਤੋ
ਮੁੱਖ ਮੰਤਰੀ ਪੰਜਾਬ ਜੀ ਸਟੇਜ ਦੀ ਗੱਲ ਕਰਨ ਦੀ ਬਜਾਏ ਹੁਣ ਸਟੇਟ ਦੀ ਗੱਲ ਕਰੀਏ : ਸੁਖਜਿੰਦਰ ਸਿੰਘ ਰੰਧਾਵਾ ਕ੍ਰਿਸ਼ਨ ਚੰਦਰ ਪਠਾਨਕੋਟ : ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਅਤੇ ਪੰਜਾਬ ਦੇ ਸਾਬਕਾ ਪ੍ਰਧਾਨ ਉਪ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸੁਝਾਅ ਦਿੱਤਾ ਹੈ ਕਿ ਹੁਣ ਸਟੇਜ ਦੀ ਗੱਲ ਕਰਨ ਦੀ ਬਜਾਏ ਸਟੇਟ ਦੀ ਗੱਲ ਕਰੀਏ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੋਚਣ ਵਾਲੀ ਗੱਲ ਇਹ ਹੈ ਕਿ ਪੈਂਡੂ ਵਿਕਾਸ ਫੰਡ ਕਿਉਂ ਨਹੀਂ ਆ ਰਿਹਾ ਪੰਜਾਬ ਦਾ ਵਿਕਾਸ ਕਿਉਂ ਰੁਕਿਆ ਪਿਆ ਹੈ ਪਾਕਿਸਤਾਨ ਤੋਂ ਡਰੋਨ ਹਰ ਰੋਜ ਕਿਉਂ ਆ ਰਹੇ ਹਨ ਪੰਜਾਬ ਦਾ ਨੌਜਵਾਨ ਹਰ ਰੋਜ਼ ਨਸ਼ਿਆਂ ਦੀ ਭੇਟ ਕਿਉਂ ਚੜ ਰਿਹਾ ਹੈ ਬੀ ਐਸ ਐਫ ਨੁੰ 50 ਕਿਲੋਮੀਟਰ ਮੀਟਰ ਦਾ ਦਾਇਰਾ ਦੇਣ ਦੇ ਬਾਵਜੂਦ ਪੰਜਾਬ ਵਿਚੋਂ ਨਸ਼ੇ ਦਾ ਖਾਤਮਾ ਕਿਉਂ ਨਹੀਂ ਹੋ ਰਿਹਾ ਹੁਣ ਸਮਾਂ ਸਟੇਜਾਂ ਤੇ ਗੱਲਾਂ ਕਰਨ ਦੀ ਬਜਾਏ ਸਟੇਟ ਲਈ ਕੰਮ ਕਰਨ ਦਾ ਹੈ ਆਉ ਸਾਰੇ ਪਾਰਲੀਮੈਂਟ ਵਿੱਚ ਇਹਨਾਂ ਨਾਜ਼ਕ ਅਤੇ ਪੇਚੀਦਾ ਮਸਲਿਆਂ ਦੇ ਹੱਲ ਲਈ ਤੱਕੜੇ ਹੋ ਕਿ ਪੰਜਾਬ ਦੀ ਆਵਾਜ਼ ਉਠਾਈਏ ਤਾਂ ਕਿ ਪੰਜਾਬ ਨੂੰ ਨਸ਼ਿਆਂ ਦੀ ਦੱਲ ਦੱਲ ਵਿਚੋਂ ਬਾਹਰ ਕੱਢ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਇਆ ਕਰਨ ਵੱਲ ਕਦਮ ਵਧਾਈਏ ਤੇ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਅੱਜ ਤੱਕ ਵੀ ਲੋਕ ਸਭਾ ਹਲਕਾ ਗੁਰਦਾਸਪੁਰ ਅਧੀਨ ਆਉਂਦੇ ਕੰਢੀ ਏਰੀਏ ਖਾਸ ਤੌਰ ਤੇ ਧਾਰ ਬਲਾਕ ਦੇ ਵਸਨੀਕਾਂ ਨੂੰ ਸਾਫ਼ ਸੁਥਰਾ ਪੀਣ ਯੋਗ ਪਾਣੀ ਵੀ ਨਸੀਬ ਨਹੀਂ ਹੋਇਆ ਉਹਨਾਂ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਇਆ ਕਰਵਾਉਣ ਅਤੇ ਸਾਫ ਸੁਥਰੀਆਂ ਆਵਾਜਾਈ ਲਈ ਨਵੀਆਂ ਸੜਕਾਂ ਦਾ ਨਿਰਮਾਣ ਕਰੀਏ ਤੇ ਜੰਗਲਾਤ ਵਿਭਾਗ ਨੇ ਜੋ ਕੰਢੀ ਏਰੀਏ ਅਤੇ ਧਾਰ ਬਲਾਕ ਦੇ ਲੋਕਾਂ ਦੀ ਜ਼ਮੀਨ ਐਕਵਾਇਰ ਕੀਤੀ ਹੈ ਉਹ ਜੰਗਲਾਤ ਵਿਭਾਗ ਤੋਂ ਵਾਪਸ ਲੈ ਕਿ ਉਥੋਂ ਦੇ ਕਿਸਾਨਾਂ ਨੂੰ ਵਾਪਸ ਕਰੀਏ ਤਾਂ ਕਿ ਉਹ ਲੋਕ ਖੇਤੀਬਾੜੀ ਕਰਕੇ ਆਪਣੇ ਪਰਿਵਾਰਾਂ ਦੀਆਂ ਲੋੜਾਂ ਦੀ ਪੂਰਤੀ ਕਰ ਸੱਕਣ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀb
Total Responses : 23264