ਸਾਬਕਾ ਅਸਿਸਟੈਂਟ ਲੋਕ ਸੰਪਰਕ ਅਧਿਕਾਰੀ (ਰ) ਪਰਮਜੀਤ ਕੌਰ ਸੋਢੀ ਨੂੰ ਸਦਮਾ, ਮਾਤਾ ਦਾ ਦੇਹਾਂਤ
ਪਟਿਆਲਾ: 17 ਅਕਤੂਬਰ 2024: ਸਾਬਕਾ ਸਹਾਇਕ ਲੋਕ ਸੰਪਰਕ ਅਧਿਕਾਰੀ ਪਰਮਜੀਤ ਕੌਰ ਸੋਢੀ ਦੀ ਮਾਤਾ ਸਤਵੰਤ ਕੌਰ ਸੋਢੀ ਸਵਰਗਵਾਸ ਹੋ ਗਏ ਹਨ। ਉਹ 92 ਸਾਲ ਦੇ ਸਨ। ਉਨ੍ਹਾਂ ਨੇ ਆਪਣੇ ਪਤੀ ਸ੍ਰ. ਬਾਵਾ ਭਗਤ ਸਿੰਘ ਸੋਢੀ ਦੀ ਮੌਤ ਤੋਂ ਬਾਅਦ ਆਪਣੇ ਤਿੰਨਾ ਬੱਚਿਆਂ ਪਰਮਜੀਤ ਕੌਰ ਸੋਢੀ ਅਮਰਦੀਪ ਕੌਰ ਸੋਢੀ ਅਤੇ ਸਤਿੰਦਰ ਪਾਲ ਸਿੰਘ ਸੋਢੀ ਨੂੰ ਪਾਲਿਆ, ਪੜ੍ਹਾਇਆ ਅਤੇ ਨੌਕਰੀਆਂ ਤੇ ਲਗਵਾਇਆ। ਉਨ੍ਹਾਂ ਦਾ ਅੱਜ ਪੂਰੀਆਂ ਧਾਰਮਿਕ ਰਸਮਾਂ ਨਾਲ ਅੰਤਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਤਿੰਦਰ ਪਾਲ ਸਿੰਘ ਸੋਢੀ ਨੇ ਵਿਖਾਈ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਪ੍ਰਣਾਮ ਸਿੰਘ ਨੇ ਅਰਦਾਸ ਕੀਤੀ।
ਉਨ੍ਹਾਂ ਦੇ ਸਸਕਾਰ ਦੇ ਮੌਕੇ ‘ਤੇ ਅਕਾਲੀ ਜਥਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਇੰਦਰਮੋਹਨ ਸਿੰਘ ਬਜਾਜ, ਜੋਗਿੰਦਰ ਸਿੰਘ ਜੋਗੀ ਸਾਬਕਾ ਡਿਪਟੀ ਮੇਅਰ, ਸੀਨੀਅਰ ਪੱਤਰਕਾਰ ਗਗਨਦੀਪ ਸਿੰਘ ਆਹੂਜਾ, ਸੁਚੇਤਾ ਜੋਸ਼ੀ ਸਹਾਇਕ ਲੋਕ ਸੰਪਰਕ ਅਧਿਕਾਰੀ, ਅਮਰਜੀਤ ਸਿੰਘ ਬਠਲਾ ਸਾਬਕਾ ਕੌਂਸਲਰ, ਗੁਰਦੀਪ ਸਿੰਘ ਪ੍ਰਧਾਨ ਪਟਿਆਲਾ ਪੈਨਸਨਜ਼ ਵੈਲਫੇਅਰ ਐਸੋਸੀਏਸ਼ਨ, ਹਰਵਿੰਦਰ ਸਿੰਘ ਬਿੰਦਾ, ਸੁਖਮਨੀ ਸਾਹਿਬ ਸੋਸਾਇਟੀ ਅਤੇ ਕੀਰਤਨ ਮੰਡਲ ਪਟਿਆਲਾ ਦੇ ਅਹੁਦੇਦਾਰ ਤੇ ਮੈਂਬਰ, ਸੈਂਟਰਲ ਵੇਅਰ ਹਾਊਸਿੰਗ ਨਿਗਮ ਤੇ ਸਰਕਾਰੀ ਪ੍ਰੈਸ ਦੇ ਅਧਿਕਾਰੀ, ਕਰਮਚਾਰੀ ਅਤੇ ਸਮਾਜ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧ ਹਾਜ਼ਰ ਸਨ।
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਮੁਲਾਜ਼ਮਾ ਦੀ ਵੈਲਫੇਅਰ ਐਸੋਸੀਏਸ਼ਨ ਨੇ ਮ੍ਰਿਤਕ ਦੇਹ ‘ਤੇ ਸ਼ਾਲ ਪਾ ਕੇ ਸਤਿਕਾਰ ਭੇਂਟ ਕੀਤਾ। ਜ਼ਿਲ੍ਹਾ ਲੋਕ ਸੰਪਰਕ ਪਟਿਆਲਾ ਦੇ ਸੇਵਾ ਮੁਕਤ ਮੁਲਾਜ਼ਮਾ ਦੀ ਐਸੋਸੀਏਸ਼ਨ ਦੀ ਐਮਰਜੈਂਸੀ ਮੀਟਿੰਗ ਵਿੱਚ ਸ਼੍ਰੀਮਤੀ ਸਤਵੰਤ ਕੌਰ ਦੇ ਅਚਾਨਕ ਸਵਰਗਵਾਸ ਹੋਣ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ। ਸ਼੍ਰੀਮਤੀ ਸਤਵੰਤ ਕੌਰ ਸੋਢੀ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਗੁਰਮਤਿ ਨੂੰ ਪ੍ਰਣਾਈ , ਸੁਲਝੀ ਹੋਈ ਗ੍ਰਹਿਣੀ, ਸਬਰ ਸੰਤੋਖ ਅਤੇ ਵਾਹਿਗੁਰੂ ਦੀ ਰਜਾ ਵਿੱਚ ਰਹਿਣ ਵਾਲੀ ਇਸਤਰੀ ਸਨ।
ਸ਼ਰਧਾਂਜ਼ਲੀ ਭੇਂਟ ਕਰਨ ਵਾਲਿਆਂ ਵਿੱਚ ਉਜਾਗਰ ਸਿੰਘ, ਸੁਰਜੀਤ ਸਿੰਘ ਦੁੱਖੀ, ਸੁਰਜੀਤ ਸਿੰਘ ਸੈਣੀ, ਕੁਲਜੀਤ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਪਰਮਜੀਤ ਸਿੰਘ ਸੇਠੀ, ਜੀ.ਪੀ.ਸਿੰਘ, ਜੀ.ਆਰ.ਕੁਮਰਾ, ਨਵਲ ਅਤੇ ਕਿਸ਼ੋਰ ਸ਼ਾਮਲ ਸਨ। ਉਨ੍ਹਾਂ ਦੀ ਆਤਮਾ ਦੀ ਸ਼ਾਤੀ ਲਈ ਅੰਤਮ ਅਰਦਾਸ ਅਤੇ ਕੀਰਤਨ 13 ਦਸੰਬਰ ਨੂੰ ਗੁਰਦੁਆਰਾ ਮੋਤੀ ਬਾਗ ਵਿਖੇ 12.00 ਵਜੇ ਤੋਂ 1.30 ਵਜੇ ਤੱਕ ਹੋਵੇਗਾ।