ਸਰੀਰਕ ਮਾਨਸਿਕ ਅਤੇ ਅਧਿਆਤਮਕ ਅਭਿਆਸ ਹੈ ਯੋਗਾ : ਐਸਐਮਓ ਡਾ: ਧੀਰਾ ਗੁਪਤਾ
ਅਸ਼ੋਕ ਵਰਮਾ
ਗੋਨਿਆਣਾ, 21 ਜੂਨ 2026:ਵਿਸ਼ਵ ਯੋਗਾ ਦਿਵਸ ਮੌਕੇ ਸਥਾਨਕ ਸੀ.ਐਚ.ਸੀ. ਸਮੇਤ ਬਲਾਕ ਗੋਨਿਆਣਾ ਦੇ ਸਮੂਹ ਸਿਹਤ ਕੇਂਦਰਾਂ *ਤੇ ਯੋਗਾ ਅਭਿਆਸ ਕੈਂਪ ਲਗਾਏ ਗਏ।ਇਸ ਮੌਕੇ ਆਪਣੇ ਸੰਬੋਧਨ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕਿਹਾ ਕਿ ਯੋਗਾ ਸਰੀਰਕ, ਮਾਨਕਿ ਅਤੇ ਅਧਿਆਤਮਕ ਅਭਿਆਸ ਹੈ।ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਵਿੱਚ ਲਚਕਤਾ ਵਧਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖੂਨ ਦੇ ਗੇੜ ਵਿੱਚ ਵੀ ਸੁਧਾਰ ਹੁੰਦਾ ਹੈ ਅਤੇ ਸਾਹ ਪ੍ਰਣਾਲੀ ਮਜ਼ਬੂਤ ਹੁੰਦੀ ਹੈ।ਇਸ ਮੌਕੇ ਬੋਲਦਿਆਂ ਡਾ: ਦਿਨੇਸ਼ ਕੁਮਾਰ ਸੈਣੀ ਨੇ ਕਿਹਾ ਕਿ ਯੋਗਾ ਕਰਨ ਨਾਲ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ *ਤੇ ਵੀ ਕਾਬੂ ਪਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਮਾਨਸਿਕ ਤਨਾਅ ਤੋਂ ਵੀ ਮੁਕਤੀ ਮਿਲਦੀ ਹੈ।ਡਾ: ਮੋਨਿਸ਼ਾ ਗਰਗ ਨੇ ਕਿਹਾ ਕਿ ਯੋਗ ਸਿਰਫ਼ ਇੱਕ ਸਰੀਰਕ ਅਭਿਆਸ ਨਹੀਂ ਹੈ ਬਲਕਿ ਇੱਕ ਅਧਿਆਤਮਕ ਮਾਰਗ ਵੀ ਹੈ ਜੋ ਵਿਅਕਤੀ ਨੂੰ ਅੰਦਰੂਨੀ ਸ਼ਾਂਤੀ ਅਤੇ ਆਤਮ ਵਿਆਨ ਵੱਲ ਲੈ ਕੇ ਜਾਂਦਾ ਹੈ।
ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਵਿਸ਼ਵ ਯੋਗਾ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਸੀ.ਐਚ.ਸੀ. ਦੇ ਸਮੂਹ ਸਟਾਫ਼ ਵੱਲੋਂ ਯੋਗ ਗਤੀਵਿਧੀਆਂ ਵਿੱਚ ਭਾਗ ਲਿਆ। ਉਨ੍ਹਾਂ ਦੱਸਿਆ ਕਿ ਬਲਾਕ ਦੇ ਸਮੂਹ ਸਿਹਤ ਕੇਂਦਰਾਂ 'ਤੇ ਵੀ ਯੋਗ ਸਰਗਰਮੀਆਂ ਕੀਤੀਆਂ ਗਈਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਜਗਦੀਪ ਕੌਰ, ਡਾ: ਸ਼ੈਰੀ ਗਰਗ, ਡਾ: ਪੰਕਜ ਕੁਮਾਰ, ਚੀਫ਼ ਫਾਰਮੇਸੀ ਅਫ਼ਸਰ ਅਪਰਤੇਜ ਕੌਰ, ਸੰਦੀਪ ਕੁਮਾਰ,ਐਲ.ਐਚ.ਵੀ. ਕਰਮਜੀਤ ਕੌਰ, ਮਹਿੰਦਰ ਕੌਰ, ਏ.ਐਨ.ਐਮ. ਕੁਲਜੀਤ ਕੌਰ, ਸੰਦੀਪ ਕੌਰ, ਕਾਊਂਸਲਰ ਜਗਦੀਸ਼ ਕੌਰ, ਰਵਿੰਦਰ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
- Download Babushahi App
-
-