ਜਿੰਦਗੀ ਅਨਮੋਲ ਹੈ, ਨਸ਼ਿਆਂ ਦੇ ਗੁਲਾਮ ਨਾ ਬਣੋ :- ਚਮਨ ਸਿੰਘ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 4 ਜੂਨ 2026
ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ,ਪਿੰਡ ਪੁਨੂੰ ਮਜਾਰਾ(ਨਵਾਂਸ਼ਹਿਰ) ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਦੀ ਪ੍ਰਧਾਨਗੀ ਸ਼੍ਰੀ ਕੁਲਵੀਰ ਸਿੰਘ (ਸਰਪੰਚ) ਨੇ ਕੀਤੀ।
ਇਸ ਮੌਕੇ ਤੇ ਸ਼੍ਰੀ ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾ ਰੈੱਡ ਕਰਾਸ ਦੀ ਸਥਾਪਨਾ ਦੇ ਬਾਨੀ ਸਰ ਹੈਨਰੀ ਜੀ ਦੇ ਜੀਵਨ ਬਾਰੇ ਵੀ ਚਾਨਣਾ ਪਾਇਆ ਅਤੇ ਪੰਜਾਬ ਰੈੱਡ ਕਰਾਸ ਦੇ ਬਾਨੀ ਭਾਈ ਘਨੱਈਆ ਜੀ ਦੇ ਜੀਵਨ ਬਾਰੇ ਦੱਸਿਆ । ਇਸ ਮੌਕੇ ਤੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਨਸ਼ੇ ਦੀ ਆਦਤ ਬਹੁਤ ਹੀ ਭਿਆਨਕ ਹੈ । ਕਈ ਵਾਰ ਛੋਟੇ ਬੱਚੇ ਵੀ ਅਣਜਾਣਤਾ ਵਿੱਚ ਆ ਕੇ ਨਸ਼ਿਆ ਦੀ ਵਰਤੋਂ ਕਰਨ ਲੱਗ ਜਾਦੇ ਹਨ, ਉਨਾਂ ਨੇ ਦੱਸਿਆ ਕਿ ਕਈ ਵਾਰ ਸਕੂਲ ਵਿੱਚ ਪੜ੍ਹਦੇ ਛੋਟੇ ਬੱਚੇ ਤੰਬਾਕੂ ਦੀ ਵਰਤੋਂ ਕਰਨ ਲੱਗ ਜਾਦੇ ਹਨ,ਜਿਸ ਨਾਲ ਕੈਂਸਰ ਵਰਗੀ ਬਿਮਾਰੀ ਹੁੰਦੀ ਹੈ । ਇਸ ਦੇ ਨਾਲ ਬੱਚੇ ਹੋਲੀ ਹੋਲੀ ਛੋਟੇ ਨਸ਼ਿਆਂ ਤੋਂ ਵੱਡੇ ਹੈਰੋਇਨ ਵਰਗੇ ਨਸ਼ਿਆ ਦੀ ਦਲਦਲ ਵਿੱਚ ਫਸ ਜਾਦੇ ਹਨ । ਨਸ਼ੇ ਦੀ ਵਰਤੋਂ ਨਾਲ ਵਿਅਕਤੀ ਮਾਨਸਿਕ ਅਤੇ ਸਰੀਰਕ ਰੋਗੀ ਹੋ ਜਾਂਦਾ ਹੈ, ਅਤੇ ਵਿਅਕਤੀ ਦਾ ਬੌਧਿਕ ਵਿਕਾਸ ਰੁੱਕ ਜਾਦਾ ਹੈ । ਉਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਅਤੇ ਨਸ਼ਾ ਮੁਕਤ ਭਾਰਤ ਮੁਹਿੰਮ ਬਾਰੇ ਵਿਸਥਾਰਪੂਰਵਕ ਅੰਕੜਿਆਂ ਸਹਿਤ ਜਾਣਕਾਰੀ ਦਿੱਤੀ । ਉਨਾ ਨੇ ਦੱਸਿਆ ਕਿ ਨਸ਼ੇ ਦੀ ਵਰਤੋਂ ਕਰਨ ਵਾਲਾ ਨੌਜਵਾਨ ਉਮਰ ਨਾਲੋੰ ਪਹਿਲਾ ਬਜੁਰਗ ਹੋ ਜਾਦਾ ਹੈ। ਕਿਉਕਿ ਨਸ਼ੇ ਦਾ ਆਦੀ ਨੌਜਵਾਨ ਚੰਗੀ ਖੁਰਾਕ ਨਹੀ ਲੈਦਾ , ਉਹ ਸਿਰਫ ਨਸ਼ੇ ਦੀ ਨਿਰਭਰ ਹੋ ਜਾਦਾ ਹੈ। ਜਿਸ ਨਾਲ ਉਸ ਦਾ ਸਰੀਰਕ ਵਿਕਾਸ ਰੁੱਕ ਜਾਦਾ ਹੈ। ਨਸ਼ੇ ਦੀ ਵਰਤੋਂ ਕਰਨ ਨਾਲ ਚਮੜੀ ਦੇ ਰੋਗ, ਲੀਵਰ ਦੀ ਬਿਮਾਰੀ, ਕਾਲਾ ਪੀਲੀਆ, ਐਚ.ਆਈ .ਵੀ ਏਡਜ ਆਦਿ ਬਿਮਾਰੀਆਂ ਲਗਦੀਆਂ ਹਨ, ਜਿਸ ਨਾਲ ਨੌਜਵਾਨਾਂ ਦੀ ਛੋਟੀ ਉਮਰ ਵਿੱਚ ਹੀ ਮੌਤ ਹੋ ਜਾਦੀ ਹੈ। ਹਰ ਰੋਜ ਪੰਜਾਬ ਵਿੱਚ ਨਸ਼ੇ ਦੀ ਵਰਤੋਂ ਨਾਲ ਦੋ ਤੋਂ ਤਿੰਨ ਨੌਜਵਾਨਾਂ ਦੀ ਮੌਤ ਹੁੰਦੀ ਹੈ। ਪੰਜਾਬ ਵਿੱਚ ਨੌਜਵਾਨਾਂ ਦੀ ਮੌਤ ਦਰ ਤੇਜੀ ਨਾਲ ਵੱਧ ਰਹੀ ਹੈ। ਉਨਾ ਨੇ ਨਸ਼ੇ ਦੇ ਆਦੀ ਨੌਜਵਾਨਾਂ ਦੀ ਪਛਾਣ ਲੱਭਣ ਲਈ ਕਈ ਨੁਕਤੇ ਸਾਂਝੇ ਕੀਤੇ, ਅਤੇ ਮੌਜੂਦ ਲੋਕਾ ਨੂੰ ਅਪੀਲ ਕੀਤੀ ਕਿ ਤੁਸੀ ਆਪਣੇ ਬੱਚਿਆਂ ਤੇ ਖਾਸ ਧਿਆਨ ਰੱਖੋ ਕਿਉਕਿ ਜਦੋਂ ਸ਼ੁਰੂ ਸ਼ੁਰੂ ਵਿੱਚ ਬੱਚੇ ਨਸ਼ੇ ਦੀ ਵਰਤੋਂ ਕਰਨ ਲਗਦੇ ਹਨ ਤਾਂ ਕਈ ਵਾਰ ਸਾਨੂੰ ਵੀ ਪਤਾ ਨਹੀਂ ਲਗਦਾ ਤੇ ਕੁੱਝ ਸਮਾਂ ਬਾਦ ਪਤਾ ਚਲਦਾ ਹੈ ਤਾਂ ਉਦੋਂ ਤੱਕ ਬੱਚਾ ਪੂਰੀ ਤਰ੍ਹਾਂ ਨਸ਼ੇ ਤੇ ਨਿਰਭਰ ਹੋ ਜਾਦਾ ਹੈ, ਉਸ ਸਮੇਂ ਬੱਚੇ ਨੂੰ ਨਸੇ ਦੀ ਦਲਦਲ ਵਿੱਚੋਂ ਕਢਣਾ ਬਹੁਤ ਔਖਾ ਹੋ ਜਾਦਾ ਹੈ।. ਸਾਨੂੰ ਪਿੰਡਾਂ ਵਿੱਚ ਵੀ ਨੌਜਵਾਨਾਂ ਦੇ ਖੇਡਾਂ ਨਾਲ ਸਬੰਧਿਤ ਕਲੱਬ ਬਣਾਉਣੇ ਚਾਹੀਦੇ ਹਨ, ਤਾਂ ਜੋ ਨੌਜਵਾਨਾਂ ਖੇਡਾਂ ਵੱਲ ਪ੍ਰੇਰਿਤ ਹੋਣ ਤੇ ਨਸ਼ੇ ਤੋਂ ਦੂਰ ਰਹਿ ਸਕਣ। ਉਹਨਾਂ ਨੇ ਕਿਹਾ ਕਿ ਨਸ਼ੇ ਨੂੰ ਛੱਡਣ ਦੀ ਸ਼ੁਰੂਆਤ ਅਸੀ ਆਪਣੇ ਘਰ ਤੋਂ ਕਰੀਏ ਤਾਂ ਜੋ ਸਾਡੇ ਪਰਿਵਾਰ ਦੇ ਨਾਲ ਨਾਲ ਸਮਾਜ, ਪੰਜਾਬ ਅਤੇ ਭਾਰਤ ਦੇਸ਼ ਵੀ ਨਸ਼ਾ ਮੁਕਤ ਹੋਵੇਗਾ ਅਤੇ ਦੁਨੀਆਂ ਨੂੰ ਚੰਗਾ ਸੰਦੇਸ਼ ਜਾਵੇਗਾ ।
ਇਸ ਮੌਕੇ ਤੇ ਸ਼੍ਰੀ ਦਿਨੇਸ਼ ਕੁਮਾਰ(ਸਟਾਫ ਮੈੰਬਰ) ਨੇ ਸੈਂਟਰ ਦੀਆਂ ਗਤੀਵਿਧੀਆਂ ਅਤੇ ਮਰੀਜਾਂ ਦੇ ਮੁਫਤ ਇਲਾਜ ਜਾਣਕਾਰੀ ਸਾਂਝੀ ਕੀਤੀ ਕਿ ਕੋਈ ਵੀ ਨਸ਼ੇ ਦਾ ਆਦੀ ਵਿਅਕਤੀ ਆਪਣੀ ਇੱਛਾ ਅਨੁਸਾਰ ਕੇਂਦਰ ਇੱਕ ਮਹੀਨਾ ਦਾਖਿਲ ਰਹਿ ਕੇ ਮੁਫਤ ਇਲਾਜ ਕਰਵਾ ਸਕਦਾ ਹੈ, ਕਿਉਕਿ ਨਸ਼ਾ ਘਰ ਰਹਿ ਕੇ ਨਹੀਂ ਛੱਡਿਆ ਜਾ ਸਕਦਾ , ਨਸ਼ੇ ਨੂੰ ਛੱਡਣ ਲਈ ਮਨੋਰੋਗਾਂ ਦੇ ਡਾਕਟਰ ਅਤੇ ਨਸ਼ੇ ਛੁਡਾਓ ਕੇਂਦਰਾਂ ਤੱਕ ਪਹੁੰਚ ਕਰਨੀ ਜਰੂਰੀ ਹੈ।
ਇਸ ਮੌਕੇ ਤੇ ਸ੍ਰੀ ਕੁਲਵੀਰ ਸਿੰਘ(ਸਰਪੰਚ)ਨੇ ਰੈੱਡ ਕਰਾਸ ਟੀਮ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਵਾਇਆ ਕਿ ਅਸੀਂ ਪਿੰਡ ਵਾਸੀਆਂ ਨਾਲ ਨਸ਼ਿਆਂ ਪ੍ਰਤੀ ਜਾਗਰੂਕਤਾ ਬਾਰੇ ਵਿਚਾਰ ਸਾਂਝੇ ਕਰਦੇ ਰਹਾਂਗੇ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮਾ ਵਿੱਚ ਹਿੱਸਾ ਪਾਉਂਦੇ ਰਹਾਂਗੇ ।
ਇਸ ਮੌਕੇ ਤੇ ਸੁਮਿਤ ਕੁਮਾਰ(ਪੰਚ), ਦਲਵੀਰ ਕੌਰ(ਨਰੇਗਾ ਮੇਟ), ਚਰਨਜੀਤ ਕੌਰ, ਬਲਵੀਰ ਕੌਰ,(ਪੰਚ), ਬਲਵੀਰ ਰਾਮ, ਪਵਨ ਕੁਮਾਰ, ਸੰਦੀਪ ਅਤੇ ਹੋਰ ਪਿੰਡ ਵਾਸੀ ਹਾਜਿਰ ਸਨ।
- Download Babushahi App
-
-