ਨਗਰ ਕੌਂਸਲ ਲਾਲੜੂ 'ਚ ਕੁੱਲ 131 ਨਾਮਜ਼ਦਗੀਆਂ ਹੋਈਆਂ ਦਾਖਲ
ਆਖਰੀ ਦਿਨ ਨਗਰ ਕੌਂਸਲ 'ਚ ਰਿਹਾ ਮੇਲੇ ਵਰਗਾ ਮਾਹੌਲ
ਮਲਕੀਤ ਸਿੰਘ ਮਲਕਪੁਰ
ਲਾਲੜੂ 16 ਮਈ 2026: ਨਗਰ ਕੌਂਸਲ ਲਾਲੜੂ ਦੀ 26 ਮਈ ਹੋਣ ਵਾਲੀ ਚੋਣ ਲਈ ਕੌਂਸਲ ਵਿਚਲੇ 17 ਵਾਰਡਾਂ ਵਿੱਚੋਂ ਵੱਖ-ਵੱਖ ਪਾਰਟੀਆਂ ਦੇ 131 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ। ਇਨ੍ਹਾਂ ਨਾਮਜ਼ਦਗੀਆਂ ਦੀ 17 ਮਈ ਨੂੰ ਪੜਤਾਲ ਹੋਵੇਗੀ ਅਤੇ 18 ਮਈ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਇਸ ਉਪਰੰਤ 19 ਮਈ ਨੂੰ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ। ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਭਰਨ ਦੇ ਅੱਜ ਆਖਰੀ ਦਿਨ ਕੌਂਸਲ ਦਫਤਰ ਵਿੱਚ ਮੇਲੇ ਵਰਗਾਂ ਮਾਹੌਲ ਰਿਹਾ। ਸਵੇਰ ਤੋਂ ਹੀ ਨਾਮਜਦਗੀਆਂ ਭਰਨ ਵਾਲਿਆਂ ਦੀ ਭੀੜ ਲੱਗੀ ਰਹੀ ਅਤੇ ਨਾਮਜ਼ਦਗੀਆਂ ਭਰਨ ਵਾਲੇ ਉਮੀਦਵਾਰ ਆਪਣੇ ਸਮਰਥਕਾਂ ਅਤੇ ਆਗੂਆਂ ਨਾਲ ਨਗਰ ਕੌਂਸਲ ਦਫਤਰ ਪੁੱਜੇ ਹੋਏ ਸਨ। ਆਮ ਆਦਮੀ ਪਾਰਟੀ ਵੱਲੋਂ ਢੋਲ ਧਮੱਕਿਆਂ ਨਾਲ ਨਾਮਜ਼ਦਗੀਆਂ ਭਰੀਆਂ ਗਈਆਂ ਅਤੇ ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ, ਜਦਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਨ. ਕੇ. ਸ਼ਰਮਾ, ਕਾਂਗਰਸ ਤੋਂ ਦੀਪਇੰਦਰ ਸਿੰਘ ਢਿੱਲੋਂ ਅਤੇ ਭਾਜਪਾ ਵੱਲੋਂ ਸੁਸ਼ੀਲ ਰਾਣਾ ਅਤੇ ਸਥਾਨਕ ਆਗੂਆਂ ਨੇ ਆਪਣੇ ਉਮੀਦਵਾਰਾਂ ਦੀ ਹੌਸਲਾ ਅਫਜਾਈ ਕੀਤੀ। ਕੌਂਸਲ ਚੋਣਾਂ ਲਈ ਰਿੰਟਰਨਿੰਗ ਅਫਸਰ ਵਜੋਂ ਡੇਰਾਬੱਸੀ ਦੇ ਤਹਿਸੀਲਦਾਰ ਬੀਰਕਰਨ ਸਿੰਘ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਭਰਨ ਦੇ ਅੱਜ ਆਖਰੀ ਦਿਨ 131 ਉਮੀਦਵਾਰਾਂ ਨੇ ਫਾਰਮ ਭਰੇ ਹਨ, ਜਿਸ ਵਿੱਚੋਂ 127 ਉਮੀਦਵਾਰਾਂ ਨੇ ਅੱਜ ਨਾਮਜਦਗੀ ਦਾਖਲ ਕੀਤੀ ਹੈ, ਜਦਕਿ 4 ਉਮੀਦਵਾਰਾਂ ਨੇ ਪਹਿਲਾਂ ਨਾਮਜਦਗੀ ਦਾਖਲ ਕਰ ਲਈ ਸੀ।
ਨਾਮਜ਼ਦਗੀਆਂ ਭਰਨ ਵਾਲੇ ਮੁੱਖ ਉਮੀਦਵਾਰ-
ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 1 ਤੋਂ ਮਹਿਮਾ ਸ਼ਰਮਾ, 2 ਤੋਂ ਪ੍ਰਦੀਪ ਸਿੰਘ, 3 ਤੋਂ ਨਰੇਸ਼ ਕੁਮਾਰੀ, 4 ਤੋਂ ਅਮਨਦੀਪ ਰਾਣਾ, 5 ਤੋਂ ਅਨੀਤਾ ਰਾਣੀ, 6 ਤੋਂ ਜੋ਼ਰਾਵਾਰ ਸਿੰਘ, 7 ਤੋਂ ਨਛੱਤਰ ਕੌਰ , 8 ਤੋਂ ਹਰੀਸ਼ ਕੁਮਾਰ, 9 ਤੋਂ ਜਰਨੈਲ ਕੌਰ, 10 ਤੋਂ ਘਣੀਸ਼ਾਮ ਦਾਸ, 11 ਤੋਂ ਮਲਕੀਤ ਸਿੰਘ, 12 ਤੋਂ ਪਵਨ ਕੁਮਾਰ, 13 ਤੋਂ ਸੋਨੀਆ ਰਾਣੀ, 14 ਤੋਂ ਸਤੀਸ਼ ਕੁਮਾਰ, 15 ਤੋਂ ਰਣਦੀਪ ਕੌਰ, 16 ਤੋਂ ਸਵਰਨ ਸਿੰਘ ਤੇ 17 ਤੋਂ ਪੂਜਾ ਦੇਵੀ ਨੇ ਨਾਮਜ਼ਦਗੀ ਫਾਰਮ ਭਰੇ। ਇਸੇ ਪ੍ਰਕਾਰ ਸ੍ਰੋਮਣੀ ਅਕਾਲੀ ਦਲ ਵੱਲੋਂ ਵਾਰਡ ਨੰਬਰ 1 ਤੋਂ ਰਮਨਪ੍ਰੀਤ ਕੌਰ, 2 ਤੋਂ ਅਸ਼ੋਕ ਕੁਮਾਰ, 3 ਤੋਂ ਚਰਨਜੀਤ ਕੌਰ, 4 ਤੋਂ ਮਨਪ੍ਰੀਤ ਸਿੰਘ ਭੱਟੀ, 5 ਤੋਂ ਰਵੀਨਾ ਰਾਣਾ, 6 ਤੋਂ ਜਸਵਿੰਦਰ ਸਿੰਘ, 7 ਤੋਂ ਭੁਪਿੰਦਰ ਕੌਰ, 8 ਤੋਂ ਭੂਸ਼ਣ ਕੁਮਾਰ ਵਧਵਾ, 9 ਤੋਂ ਮਨਪ੍ਰੀਤ ਕੌਰ, 10 ਤੋਂ ਸੰਜੂ ਕੁਮਾਰ, 11 ਤੋਂ ਬਿਕਰਮਜੀਤ ਸਿੰਘ, 12 ਤੋਂ ਹਰਵਿੰਦਰ ਸਿੰਘ, 13 ਤੋਂ ਤ੍ਰਿਪਤਾ, 14 ਤੋਂ ਮਨੀਸ਼ ਕੁਮਾਰ, 15 ਤੋਂ ਸੱਤਿਆ ਦੇਵੀ, 16 ਤੋਂ ਕੁਲਵਿੰਦਰ ਸਿੰਘ ਤੇ 17 ਤੋਂ ਅਨੀਤਾ ਯਾਦਵ ਨੇ ਨਾਮਜਦਗੀ ਦਾਖਲ ਕੀਤੇ । ਇਸੇ ਪ੍ਰਕਾਰ ਕਾਂਗਰਸ ਵੱਲੋਂ ਵਾਰਡ ਨੰਬਰ 1 ਤੋਂ ਸੁਖਬੀਰ ਕੌਰ, 2 ਤੋਂ ਬਾਬੂ ਖਾਨ, 3 ਤੋਂ ਸਰਮਿਸਠਾ , 4 ਤੋਂ ਕਮਲਪ੍ਰੀਤ ਸਿੰਘ, 5 ਤੋਂ ਮੀਨੂੰ, 6 ਤੋਂ ਸ਼ਨੀ ਕੁਮਾਰ, 7 ਤੋਂ ਨਰਿੰਦਰ ਕੌਰ, 8 ਤੋਂ ਦਰਸ਼ਨ ਸਿੰਘ, 9 ਤੋਂ ਕਰਮਜੀਤ ਕੌਰ, 10 ਤੋਂ ਮਨੀਸ਼ ਕੁਮਾਰ ਰਾਣਾ, 11 ਤੋਂ ਲਲਿਤ ਕੁਮਾਰ, 12 ਤੋਂ ਮਨੀਸ਼ ਕੁਮਾਰ, 13 ਤੋਂ ਰੰਜੂ, 14 ਤੋਂ ਕੋਈ ਉਮੀਦਵਾਰ ਨਹੀਂ, 15 ਤੋਂ ਗੁਰਮੇਲ ਕੌਰ, 16 ਤੋਂ ਜਸਵੀਰ ਸਿੰਘ ਤੇ 17 ਤੋਂ ਮਾਇਆ ਦੇਵੀ ਨੇ ਨਾਮਜ਼ਦਗੀ ਫਾਰਮ ਭਰੇ ਅਤੇ ਇਸੇ ਪ੍ਰਕਾਰ ਭਾਜਪਾ ਵੱਲੋਂ ਵਾਰਡ ਨੰਬਰ 1 ਤੋਂ ਮੁੰਨੀ ਉਪ੍ਰੀਤੀ, 2 ਤੋਂ ਪ੍ਰਮੋਦ ਕੁਮਾਰ ਗੁਪਤਾ, 3 ਤੋਂ ਰੇਖਾ ਰਾਣੀ, 4 ਤੋਂ ਸਤਵੀਰ ਸਿੰਘ, 5 ਤੋਂ ਅਮਨਪ੍ਰੀਤ ਕੌਰ, 6 ਤੋਂ ਮੁਖਵਿੰਦਰ ਸਿੰਘ, 7 ਤੋਂ ਮਨਪ੍ਰੀਤ ਕੌਰ, 8 ਤੋਂ ਹੇਮੰਤ ਕੁਮਾਰ, 9 ਤੋਂ ਸੁਖਜੀਤ ਕੌਰ, 10 ਤੋਂ ਵਿਕਾਸ ਕੁਮਾਰ, 11 ਤੋਂ ਗੁਰਮੇਲ , 12 ਤੋਂ ਮਲਕੀਤ ਸਿੰਘ, 13 ਤੋਂ ਰਜਨੀ ਦੇਵੀ, 14 ਤੋਂ ਪ੍ਰਦੀਪ ਕੁਮਾਰ, 15 ਤੋਂ ਮੀਨਾ ਰਾਣੀ, 16 ਤੋਂ ਹਰਭਜਨ ਸਿੰਘ ਤੇ 17 ਤੋਂ ਸਾਖਸ਼ੀ ਦੇਵੀ ਨੇ ਨਾਮਜਦਗੀ ਪੱਤਰ ਦਾਖਲ ਕੀਤੇ। ਕੌਂਸਲ ਵਿੱਚ 11 ਅਜ਼ਾਦ ਉਮੀਦਵਾਰ ਵੀ ਹਨ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਸੰਦੀਪ ਕੁਮਾਰ ਦਾ ਨਾਂਅ ਪ੍ਰਮੁੱਖ ਹੈ, ਜੋ ਆਮ ਆਦਮੀ ਪਾਰਟੀ ਦੇ ਅਧਿਕਾਰਿਤ ਉਮੀਦਵਾਰ ਤੇ ਨਗਰ ਕੌਂਸਲ ਪ੍ਰਧਾਨ ਸਤੀਸ਼ ਰਾਣਾ ਦੇ ਖਿਲਾਫ ਮੈਦਾਨ ਵਿੱਚ ਕੁੱਦੇ ਹਨ।
- Download Babushahi App
-
-