Big Breaking: ਅਣ-ਅਧਿਕਾਰਤ ਤੌਰ 'ਤੇ ਖਰੀਦ ਅਤੇ ਸਟੋਰ ਕੀਤੀਆਂ ਖਾਦਾਂ ਤੇ ਕੀੜੇਮਾਰ ਦਵਾਈਆਂ ਸਬੰਧੀ FIR ਦਰਜ
ਫਾਜ਼ਿਲਕਾ 16 ਮਈ 2026- ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਗੁਰਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਹਰਬੰਸ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਮਿਤੀ 14 ਮਈ 2026 ਨੂੰ ਡਾਕਟਰ ਸ਼ਿਸ਼ਪਲ ਗੋਦਾਰਾ, ਸਹਾਇਕ ਪੌਦਾ ਸੁਰੱਖਿਆ ਅਫਸਰ ਅਬੋਹਰ ਸਮੇਤ ਵਿਕਰਾਂਤ ਇੰਸੈਕਟੀਸਾਈਡ ਇੰਸਪੈਕਟਰ ਅਬੋਹਰ, ਅਜੇ ਪਾਲ ਖਾਦ ਇੰਸਪੈਕਟਰ ਅਬੋਹਰ ਅਤੇ ਬਲਾਕ ਦੀ ਟੀਮ ਵੱਲੋਂ ਵਿਜੇ ਕੰਬੋਜ ਪੁੱਤਰ ਲੇਖਰਾਜ ਵਾਸੀ ਢਾਣੀ ਕਰਨੈਲ, ਤਹਿਸੀਲ ਅਬੋਹਰ ਪਾਸੋਂ ਅਣਅਧਿਕਾਰਤ ਤੌਰ 'ਤੇ ਖਰੀਦ ਕੀਤੀਆਂ ਅਤੇ ਸਟੋਰ ਕੀਤੀਆਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਸੰਬੰਧ ਵਿੱਚ ਨਵੀਂ ਅਨਾਜ ਮੰਡੀ ਅਬੋਹਰ ਵਿੱਚ ਮੌਜੂਦ ਦੁਕਾਨ ਨੰਬਰ 77 ਉੱਪਰ ਰੇਡ ਕੀਤੀ ਗਈ।
ਇਸ ਰੇਡ ਦੌਰਾਨ ਖਾਦ ਦੇ IPL-5G 400x1 ਲਿਟਰ ਅਤੇ Grifin 144x4 kg ਸਟਾਕ ਅਤੇ ਪੇਸਟਸਾਈਡ ਦੇ Cartap Hydrochloride 4% GR ਦੇ 199x5 kg each+4kg and 250 gm ਨੂੰ ਸੈਂਪਲਿੰਗ ਤੋਂ ਬਾਅਦ ਸੀਜ ਕੀਤਾ ਗਿਆ। ਖਾਦਾਂ ਅਤੇ ਦਵਾਈਆਂ ਨੂੰ ਅਣਅਧਿਕਾਰਤ ਤਰੀਕੇ ਨਾਲ ਸਟੋਰ ਕਰਨ ਕਰਕੇ ਉਕਤ ਵਿਅਕਤੀ ਵਿਜੇ ਕੰਬੋਜ ਪੁੱਤਰ ਲੇਖ ਰਾਜ ਵਾਸੀ ਢਾਣੀ ਕਰਨੈਲ ਤਹਿਸੀਲ ਅਬੋਹਰ 'ਤੇ ਐਫਆਈਆਰ ਨੰਬਰ 0148 ਮਿਤੀ 15.05.2026 ਦਰਜ ਹੋਈ ਹੈ, ਜੋ ਕਿ The Bharatiya Nyaya Sanhita (BNS), 2023 ਦੀ ਧਾਰਾ 318 (4) ਅਤੇ The Insecticide Act, 1968 ਦੀ ਧਾਰਾ 29 ਤਹਿਤ ਦਰਜ ਕੀਤੀ ਗਈ ਹੈ।
ਮੁੱਖ ਖੇਤੀਬਾੜੀ ਅਫਸਰ, ਫ਼ਾਜ਼ਿਲਕਾ ਡਾ. ਹਰਬੰਸ ਸਿੰਘ ਸਿੱਧੂ ਜੀ ਵੱਲੋਂ ਕਿਹਾ ਗਿਆ ਕਿ ਜੋ ਵੀ ਵਿਅਕਤੀ ਖਾਦਾਂ ਅਤੇ ਦਵਾਈਆਂ ਦਾ ਕਾਰੋਬਾਰ ਗਲਤ ਢੰਗ ਨਾਲ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਸੇ ਤਰ੍ਹਾਂ ਸਖਤ ਕਾਰਵਾਈ ਕੀਤੀ ਜਾਵੇਗੀ। ਕਿਸਾਨਾਂ ਨਾਲ ਧੋਖਾਧੜੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
- Download Babushahi App
-
-