Delhi ਬੈਠੇ ਸਿਆਸੀ ਆਗੂ ਪੰਜਾਬ ਨੂੰ ਸਮਝਣ ਦੀ ਬਜਾਏ ਉਲਟ ਬਿਰਤਾਂਤ ਘੜਦੇ ਹਨ- ਗਿਆਨੀ ਹਰਪ੍ਰੀਤ ਸਿੰਘ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ-: 28 ਅਪ੍ਰੈਲ ( ) ਦਿੱਲੀ ਬੈਠੇ ਸਿਆਸੀ ਆਗੂਆਂ ਨੂੰ ਅਕਸਰ ਪੰਜਾਬ ਦੀ ਜ਼ਮੀਨੀ ਹਕੀਕਤ ਦੀ ਸਮਝ ਨਹੀਂ ਹੁੰਦੀ। ਪੰਜਾਬ ਨੂੰ ਸਮਝਣ ਦੀ ਬਜਾਏ ਉਹ ਇਸਦੇ ਖਿਲਾਫ਼ ਵਿਰਤਾਂਤ ਘੜਦੇ ਹਨ। ਜਿੱਥੇ ਪੰਜਾਬ ਨੂੰ ਕੱਟੜ ਜਾਂ ਦੇਸ਼ ਵਿਰੋਧੀ ਤਸਵੀਰ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕੀਤਾ। ਉਹਨਾ ਕਿਹਾ ਕਿ ਅੱਜ ਅਜੇ ਮਾਕਨ ਵੱਲੋਂ ਪ੍ਰੈੱਸ ਕਾਨਫਰੰਸ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ “ਵੱਖਵਾਦੀ ਤਾਕਤਾਂ” ਕਹਿਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਕੀ ਆਪਣੇ ਸੂਬੇ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਹੁਣ ਵੱਖਵਾਦ ਮੰਨਿਆ ਜਾਵੇਗਾ?
ਕਾਂਗਰਸ ਦੀ ਐਸੀ ਸੋਚ ਪਹਿਲਾਂ ਵੀ ਪੰਜਾਬ ਨੂੰ ਨੁਕਸਾਨ ਪਹੁੰਚਾ ਚੁੱਕੀ ਹੈ। ਅੱਜ ਵੀ ਫਿਰ ਉਹੀ ਕੁਝ ਦੁਹਰਾਇਆ ਜਾ ਰਿਹਾ ਹੈ। ਇੱਕ ਪਾਸੇ ਪੁਰਾਣੇ ਜ਼ਖਮਾਂ ‘ਤੇ ਮੱਲ੍ਹਮ ਲਗਾਉਣ ਦੀ ਗੱਲ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਪੰਜਾਬ ਖਿਲਾਫ਼ ਇਸ ਤਰ੍ਹਾਂ ਦੇ ਨਫ਼ਰਤੀ ਬਿਰਤਾਂਤ ਘੜਨ ਵਾਲੇ ਬਿਆਨ ਦਿੱਤੇ ਜਾਂਦੇ ਹਨ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਨੂੰ ਇਸ ਬਿਆਨ ‘ਤੇ ਤੁਰੰਤ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਕਿ ਕੀ ਉਹ ਅਜੇ ਮਾਕਨ ਦੇ ਬਿਆਨ ਨਾਲ ਸਹਿਮਤ ਹਨ ਜਾਂ ਇਸ ਦੇ ਵਿਰੁੱਧ। ਉਹਨਾਂ ਨੂੰ ਦਿੱਲੀ ਦੇ ਇਸ ਲੀਡਰ ਤੋਂ ਪੰਜਾਬ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਬਦਲੇ ਤੁਰੰਤ ਮੁਆਫ਼ੀ ਮੰਗਵਾਉਣੀ ਚਾਹੁੰਦੀ ਹੈ। ਇਹ ਪ੍ਰੈੱਸ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
Click to Follow Babushahi Facebook page →