ਧਾਰੀਵਾਲ ਦੀ ਡੱਡਵਾਂ ਰੋਡ ਬਣ ਰਹੀ ਰਾਜਨੀਤੀ ਦਾ ਅਖਾੜਾ, ਸੜਕ ਬਣਾਉਣ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਖ-ਵੱਖ ਵਿਚਾਰ
ਪ੍ਰਤਾਪ ਬਾਜਵਾ ਪਹੁੰਚੇ ਡਡਵਾਂ ਰੋਡ ਕਿਹਾ ਸਰਕਾਰ ਦੀ ਨੀਅਤ ਨਹੀਂ ਇਸ ਰੋਡ ਨੂੰ ਬਣਾਉਣ ਦੀ
ਰੋਹਿਤ ਗੁਪਤਾ, ਗੁਰਦਾਸਪੁਰ
ਧਾਰੀਵਾਲ ਦੀ ਡੱਡਵਾਂ ਰੋਡ ਦੀ ਸੜਕ ਦਾ ਮੁੱਦਾ ਸਿਆਸੀ ਜੰਗ ਦਾ ਮੈਦਾਨ ਬਣ ਰਿਹਾ ਹੈ ਕੁਝ ਦਿਨ ਪਹਿਲਾਂ ਜਿੱਥੇ ਅਕਾਲੀ ਲੀਡਰ ਗੁਰਇਕਬਾਲ ਮਾਹਲ ਨੇ ਦੁਕਾਨਦਾਰਾਂ ਦੇ ਨਾਲ ਰੋਸ਼ ਪ੍ਰਦਰਸ਼ਨ ਕਰਕੇ ਸੜਕ ਬਣਾਣ ਦੀ ਮੰਗ ਕੀਤੀ ਸੀ ਉੱਥੇ ਹੀ ਅੱਜ ਨੇਤਾ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਵੀ ਵੱਡੇ ਲਾਲ ਲਸ਼ਕਰ ਦੇ ਨਾਲ ਡੱਡਵਾਂ ਰੋਡ ਧਾਰੀਵਾਲ ਪਹੁੰਚੇ ਜਿੱਥੇ ਉਹਨਾਂ ਨੇ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਦੁੱਖੜੇ ਸੁਣੇ ਉੱਥੇ ਹੀ ਉਹਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਚੋਣਾਂ ਸਿਰ ਤੇ ਆ ਗਈਆਂ ਨੇ ਆਮ ਆਦਮੀ ਪਾਰਟੀ ਦੇ ਲੀਡਰ ਧਾਰੀਵਾਲ ਦੇ ਦੁਕਾਨਦਾਰਾਂ ਨੂੰ ਮੂਰਖ ਬਣਾ ਰਹੇ ਹਨ ।ਜੇਕਰ ਸਰਕਾਰ ਦੀ ਇਹ ਸੜਕ ਬਣਾਉਣ ਦੀ ਨੀਅਤ ਹੁੰਦੀ ਤਾਂ ਬੜੀ ਦੇਰ ਪਹਿਲਾਂ ਦੀ ਹੀ ਬਣ ਜਾਣੀ ਸੀ। ਜੇਕਰ ਬਿਜਲੀ ਦੇ ਖੰਭੇ ਪਹਿਲਾਂ ਹਟਾਏ ਜਾਂਦੇ ਤਾਂ ਜ਼ਿਆਦਾ ਵਧੀਆ ਸੀ ਹੁਣ ਹਟਾਉਣ ਦੇ ਵਿੱਚ ਇਹਨਾਂ ਨੂੰ ਵੱਡੀ ਦਿੱਕਤ ਆਏਗੀ।
ਦੱਸ ਦਈਏ ਕਿ ਲਗਾਤਾਰ ਡੜਵਾਂ ਰੋਡ ਧਾਰੀਵਾਲ ਦੀ ਸੜਕ ਦਾ ਮੁੱਦਾ ਅਹਿਮ ਮੁੱਦਾ ਬਣਿਆ ਹੋਇਆ ਵਾ। ਇਸ ਤੋਂ ਪਹਿਲਾਂ ਸਵੇਰੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸੇਖਵਾਂ ਨੇ ਅਧਿਕਾਰੀਆਂ ਨੂੰ ਫੋਨ ਕਰਕੇ ਜਲਦੀ ਸੜਕ ਬਣਾਉਣ ਲਈ ਕਿਹਾ ਸੀ।
Click to Follow Babushahi Facebook page →