66 ਕੇ.ਵੀ ਚੌਰਵਾਲਾ ਗਰਿੱਡ ਤੋਂ ਕੱਲ੍ਹ 25 ਅਪ੍ਰੈਲ ਦਿਨ ਸ਼ਨੀਵਾਰ ਨੂੰ ਬਿਜਲੀ ਦੀ ਸਪਲਾਈ ਰਹੇਗੀ ਬੰਦ:-SDO ਜਸਵਿੰਦਰ ਰਾਮ
ਗੁਰਪ੍ਰੀਤ ਸਿੰਘ ਜਖਵਾਲੀ।
ਫ਼ਤਹਿਗੜ੍ਹ ਸਾਹਿਬ 24 ਅਪ੍ਰੈਲ 2026:- 66 ਕੇ ਵੀ ਚੌਰਵਾਲਾ ਗਰਿਡ ਦੇ ਐਸਡੀਓ ਜਸਵਿੰਦਰ ਰਾਮ ਉਹਨਾਂ ਵੱਲੋ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ੍ਹ ਸ਼ਨੀਵਾਰ ਮਿਤੀ 25 ਅਪ੍ਰੈਲ ਤੋਂ ਚੱਲਣ ਵਾਲੇ 11 ਕੇ ਵੀ ਯੂਪੀਐਸ ਫੀਡਰ ਨਰਾਇਣਗੜ੍ਹ ਛੰਨਾ, ਨਲੀਨਾ ,ਜੀ ਆਇਲ, ਟਿਵਾਣਾ ਆਇਲ ਫੀਡਰ ਦੀ ਸਪਲਾਈ 66 ਕੇ ਵੀ ਗਰਿਡ ਚੋਰਵਾਲਾ
ਦੀ ਬਿਲਡਿੰਗ ਵਿੱਚ ਵਾਧਾ ਹੋਣ ਕਾਰਨ ਕੱਲ੍ਹ ਸਵੇਰ 11 ਵਜੇ ਤੋਂ ਲੈ ਕੇ ਦੁਪਿਹਰ 3 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਮੈਂਸ ਟਿਵਾਣਾ ਫੀਡ ਰੁੜਕੀ ਅਤੇ ਸ੍ਰੀ ਜੀ ਆਇਲ ਰੁੜਕੀ ਸਮੇਤ ਹੇਠ ਲਿਖਕੇ ਅਨੁਸਾਰ ਪਿੰਡ ਨਲਿਨੀ , ਮੂਲੇਪੁਰ ,ਜਖਵਾਲੀ, ਨਰਾਇਣਗੜ੍ਹ ਛੰਨਾ, ਸੈਂਫ਼ਲਕੋਟਲਾ ਜੱਟਾ ,ਮੁਕੰਦਪੁਰਾ , ਬੁੱਲੇਵਸ ,ਸੇਖੂਪੁਰਾ, ਤਾਣਾ ,ਝਿੰਜਰਾ, ਬੈ ਸਾਧਾ,ਪੰਜੋਲੀ ਕਲਾਂ, ਪੰਜੋਲਾ ,ਪੰਜੋਲੀ ਖ਼ੁਰਦ ,ਨਲੀਨਾ , ਬਹਿਲੋਲਪੁਰ ,ਮਾਜਰਾ ਆਦਿ ਪਿੰਡਾਂ ਦੀ ਸਪਲਾਈ ਸਵੇਰੇ 11 ਵਜੇ ਤੋਂ ਦੁਪਿਹਰ 3 ਵਜ਼ੇ ਤੱਕ ਬੰਦ ਰਹੇਗੀ ਅਤੇ ਨਾਲ਼ ਹੀ ਦਸਿਆ ਜਾਂਦਾ ਹੈ ਕੀ ਹਰੇਕ ਫੀਡਰ ਕੰਮ ਦੀ ਸਥਿਤੀ ਅਤੇ ਸਮੇਂ ਅਨੁਸਾਰ ਚਾਰ ਘੰਟੇ ਲਈ ਬੰਦ ਕੀਤਾ ਜਾਵੇਗਾ।
Click to Follow Babushahi Facebook page →