ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਹੋਈ ਲੀਰੋ ਲੀਰ -ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ
ਪੰਜਾਬ ਸਰਕਾਰ ਵਲੋਂ ਦੋ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਕੇ ਸਿੱਖਿਆ ਕ੍ਰਾਂਤੀ ਦੀ ਕੱਢੀ ਫੂਕ ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 03 ਅਪ੍ਰੈਲ 2026 - ਪੰਜਾਬ ਸਰਕਾਰ ਜਿੱਥੇ ਆਪਣੇ ਚਾਰ ਸਾਲਾਂ ਦੇ ਕਾਰਜ ਕਾਲ ਦੌਰਾਨ ਸਿੱਖਿਆ ਕ੍ਰਾਂਤੀ ਦੀ ਦੁਹਾਈਆਂ ਪਾ ਰਹੀ ਹੈ ਉੱਥੇ ਹੀ ਉਨਾਂ ਵੱਲੋਂ ਚਲਾਈ ਸਿੱਖਿਆ ਕ੍ਰਾਂਤੀ ਦੇ ਝੂਠ ਦੀ ਪੰਡ ਪਟਿਆਲੇ ਦੇ ਦੋ ਸਰਕਾਰੀ ਪ੍ਰਾਇਮਰੀ ਸਕੂਲਾਂ ਕੋਲੋਂ ਆਪਣੀ ਜਗ੍ਹਾ ਨਾ ਹੋਣ ਤੇ ਪੰਜਾਬ ਸਰਕਾਰ ਵੱਲੋਂ ਬੰਦ ਕਰਨ ਦੀ ਨੀਅਤ ਨਾਲ ਨੋਟਿਸ ਕੱਢਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਪਟਿਆਲੇ ਦੇ ਦੀਪ ਨਗਰ ਸਰਕਾਰੀ ਪ੍ਰਾਇਮਰੀ ਸਕੂਲ ਵੀ ਆਪਣੇ ਬਿਲਡਿੰਗ ਨਾ ਹੋਣ ਕਰਕੇ ਗੁਰਦੁਆਰਾ ਸ਼੍ਰੀ ਕੰਬਲੀ ਵਾਲਿਆਂ ਵਿਖੇ ਚੱਲ ਰਿਹਾ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਸਰਕਾਰ ਦੇ ਸਿੱਖਿਆ ਕ੍ਰਾਂਤੀ ਦੇ ਝੂਠ ਦਾ ਪਰਦਾ ਅੱਜ ਫਾਸ਼ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਸਰਕਾਰੀ ਸਕੂਲਾਂ ਨੂੰ ਆਪਣੀਆਂ ਬਿਲਡਿੰਗਾਂ ਨਹੀਂ ਦਿਵਾ ਸਕੇ। ਉਹਨਾਂ ਕਿਹਾ ਕਿ 1963 ਤੋਂ ਚੱਲ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਨਿਰਮਾਣ ਆਸ਼ਰਮ ਹਜ਼ਾਰਾਂ ਬੱਚਿਆਂ ਨੂੰ ਵਿੱਦਿਆ ਦਾ ਗਿਆਨ ਦੇ ਚੁੱਕਿਆ ਹੈ ਪਰ ਹੁਣ ਸਰਕਾਰ ਛੇਤੀ ਬੰਦ ਕਰਨ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਨਿਰਮਾਣ ਆਸ਼ਰਮ ਦੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਕੈਂਪ ਆਫਿਸ ਦੇ ਨਾਲ ਸਾਂਝੀ ਦੀਵਾਰ ਹੈ ਖਦਸ਼ਾ ਜਾਹਰ ਹੋ ਰਿਹਾ ਹੈ ਕਿ ਜਿਵੇਂ ਪੰਚਾਇਤ ਭਵਨ ਨੂੰ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਆਪਣਾ ਕੈਂਪ ਆਫਿਸ ਬਣਾ ਕੇ ਵਰਤਿਆ ਜਾ ਰਿਹਾ ਹੈ। ਉਸੇ ਢੰਗ ਨਾਲ ਸਕੂਲ ਦੀ ਬਿਲਡਿੰਗ ਨੂੰ ਵੀ ਕਿਸੇ ਗੈਰ ਜਰੂਰੀ ਕੰਮਾਂ ਲਈ ਵਰਤਿਆ ਜਾਵੇ।ਇਹ ਸਕੂਲ ਉਹਨਾਂ ਦੀ ਰਿਹਾਇਸ਼ ਤੋਂ ਵੀ ਬਸ 100 ਮੀਟਰ ਦੀ ਲਗਭਗ ਦੂਰੀ ਤੇ ਸਥਿਤ ਹੈ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਡਿਪਟੀ ਕਮਿਸ਼ਨਰ ਪਟਿਆਲੇ ਵਿੱਚ ਆਏ ਉਹ ਆਪ ਜਾ ਕੇ ਭੱਠਿਆਂ ਤੇ ਬੱਚਿਆਂ ਦੀ ਗਿਣਤੀ ਵਧਾਉਣ ਲਈ ਤਤਪਰ ਦਿੱਸੇ। ਉਹਨਾਂ ਵੱਲੋਂ ਭੱਠਿਆਂ ਉੱਪਰ ਬੱਚਿਆਂ ਦੇ ਆਰਜੀ ਪ੍ਰਬੰਧ ਤਹਿਤ ਬੈੰਬੋ ਸਕੂਲ ਚਲਾਏ ਗਏ। ਪਰ ਹੁਣ ਨਵੇਂ ਨਿਯੁਕਤ ਹੋਏ ਡੀਸੀ ਵੱਲੋਂ ਚਲਦੇ ਚੰਗੇਈ ਹਾਲਾਤ ਵਿੱਚ ਤੇ ਵਧੀਆ ਗਿਣਤੀ ਵਿੱਚ ਪੜ੍ਹ ਰਹੇ ਬੱਚਿਆਂ ਦੇ ਸਕੂਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਇਹ ਸਕੂਲਾਂ ਨੂੰ ਬੰਦ ਕਰਦੀ ਹੈ ਤਾਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਸ ਦੇ ਖਿਲਾਫ ਸਕੂਲ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਨਾਲ ਲੈ ਕੇ ਇੱਕ ਵੱਡਾ ਸੰਘਰਸ਼ ਉਲੀਕੇਗੀ।ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ,ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ , ਗੁਰਵਿੰਦਰ ਸਿੰਘ ਖੰਗੂੜਾ, ਜੁਗਪ੍ਰਗਟ ਸਿੰਘ,ਹਰਵਿੰਦਰ ਸਿੰਘ ਖੱਟੜਾ , ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ ਸਾਥੀ ਹਾਜ਼ਰ ਰਹੇ।
Click to Follow Babushahi Facebook page →