ਗੁਰਦਾਸਪੁਰ ਭਰਤੀ ਰੈਲੀ ਦਾ ਪੰਜਵੇਂ ਦਿਨ
ਅੱਜ 900 ਤੋਂ ਵੱਧ ਉਮੀਦਵਾਰਾਂ ਨੇ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲਿਆ
ਰੋਹਿਤ ਗੁਪਤਾ
ਗੁਰਦਾਸਪੁਰ, 13 ਮਾਰਚ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਚੱਲ ਰਹੀ ਭਾਰਤੀ ਫੌਜ ਦੀ ਭਰਤੀ ਰੈਲੀ ਦੇ ਪੰਜਵੇਂ ਦਿਨ ਵੀ ਨੌਜਵਾਨਾਂ ਦੀ ਵੱਡੀ ਅਤੇ ਉਤਸ਼ਾਹਪੂਰਨ ਭਾਗੀਦਾਰੀ ਦੇਖਣ ਨੂੰ ਮਿਲੀ। ਅੱਜ 900 ਤੋਂ ਵੱਧ ਉਮੀਦਵਾਰਾਂ ਨੇ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲਿਆ।
ਭਰਤੀ ਡਾਇਰੈਕਟਰ ਬੋਰਡ ਕਰਨਲ ਜੇਮਸ ਜੈਕਬ ਨੇ ਦੱਸਿਆ ਕਿ ਉਮੀਦਵਾਰਾਂ ਨੇ ਦਸਤਾਵੇਜ਼ ਜਾਂਚ, ਫਿਜ਼ਿਕਲ ਫਿਟਨੈੱਸ ਟੈਸਟ, ਪੁੱਲ-ਅੱਪਸ, ਸ਼ਾਰੀਰੀਕ ਮਾਪ ਅਤੇ 1.6 ਕਿਲੋਮੀਟਰ ਦੌੜ ਵਰਗੇ ਪੜਾਵਾਂ ਵਿੱਚ ਪੂਰੇ ਜੋਸ਼ ਨਾਲ ਭਾਗ ਲਿਆ। ਰੈਲੀ ਦਾ ਪਰਬੰਧ ਸੁਚੱਜੇ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸੁਰੱਖਿਆ, ਭੀੜ ਪ੍ਰਬੰਧਨ, ਮੈਡੀਕਲ ਸਹਾਇਤਾ ਅਤੇ ਪ੍ਰਸ਼ਾਸਕੀ ਪ੍ਰਬੰਧਾਂ ਦੇ ਸਹਿਯੋਗ ਨਾਲ ਰੈਲੀ ਸੁਚਾਰੂ ਢੰਗ ਨਾਲ ਚਲ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਰੈਲੀ ਨੌਜਵਾਨਾਂ ਨੂੰ ਨਿਰਪੱਖ, ਪਾਰਦਰਸ਼ੀ ਅਤੇ ਯੋਗਤਾ ਆਧਾਰਿਤ ਪ੍ਰਕਿਰਿਆ ਰਾਹੀਂ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕਰ ਰਹੀ ਹੈ।
Click to Follow Babushahi Facebook page →