ਚਾਇਲਡ ਪ੍ਰੋਟੈਕਸ਼ਨ ਵਿਭਾਗ ਦਾ ਬਾਲ ਮਜ਼ਦੂਰੀ ਖਿਲਾਫ ਐਕਸ਼ਨ
ਲੁਧਿਆਣਾ ਤੋਂ ਪ੍ਰਵਾਸੀ ਠੇਕੇਦਾਰ ਬੱਚਿਆਂ ਤੋਂ ਕਰਵਾ ਰਿਹਾ ਸੀ ਕੰਮ, ਦੋ ਬੱਚਿਆਂ ਦਾ ਕੀਤਾ ਰੈਸਕਿਊ, ਠੇਕੇਦਾਰ ਖਿਲਾਫ ਹੋਵੇਗੀ ਕਾਰਵਾਈ
ਰੋਹਿਤ ਗੁਪਤਾ
ਗੁਰਦਾਸਪੁਰ , 26 ਫਰਵਰੀ 2026 :
ਗੁਰਦਾਸਪੁਰ ਵਿਖੇ ਲੁਧਿਆਣਾ ਦਾ ਇੱਕ ਠੇਕੇਦਾਰ ਪ੍ਰਵਾਸੀ ਬਚਿਆ ਕੋਲੋਂ ਕੰਮ ਕਰਵਾ ਰਿਹਾ ਸੀ. ਚਾਇਲਡ ਪ੍ਰੋਟੈਕਸ਼ਨ ਵਿਭਾਗ ਅਤੇ ਲੇਬਰ ਵਿਭਾਗ ਦੇ ਧਿਆਨ ਵਿੱਚ ਇਹ ਸਾਰਾ ਮਾਮਲਾ ਆਇਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਸਖਤ ਕਾਰਵਾਈ ਕਰਦੇ ਹੋਏ ਬੱਚੇ ਨੂੰ ਆਪਣੀ ਹਿਰਾਸਤ ਵਿੱਚ ਲਿਆ ਗਿਆ ਅਤੇ ਠੇਕੇਦਾਰਾਨੂੰ ਮੌਕੇ ਤੇ ਹੀ ਫੋਨ ਲਗਾਇਆ ਗਿਆ ਜਿਸ ਤੋਂ ਬਾਅਦ ਠੇਕੇਦਾਰ ਨੇ ਇਹ ਮੰਨਿਆ ਕਿ ਬੱਚੇ ਉਸਦੇ ਅੰਡਰ ਕੰਮ ਕਰ ਰਹੇ ਹਨ ।ਮੌਕੇ ਤੇ ਮੌਜੂਦ ਵਿਭਾਗ ਦੇ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਠੇਕੇਦਾਰ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਛੋਟੇ ਬੱਚਿਆਂ ਕੋਲੋਂ ਕੰਮ ਕਰਵਾਉਣਾ ਕਾਨੂੰਨੀ ਅਪਰਾਧ ਹੈ। ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਪੜ੍ਹਨ ਲਿਖਣ ਦੀ ਉਮਰ ਹੁੰਦੀ ਹੈ ਪਰ ਕੁਝ ਲੋਕ ਘੱਟ ਤਨਖਾਹ ਦੇ ਕੇ ਬੱਚਿਆਂ ਕੋਲੋਂ ਜਿਆਦਾ ਕੰਮ ਲੈਣ ਦੇ ਲਾਲਚ ਕੰਮ ਤੇ ਰੱਖ ਲੈਂਦੇ ਹਨ ਅਤੇ ਉਨਾਂ ਨੂੰ ਕੰਮ ਕਰਨ ਲਈ ਮਜਬੂਰ ਕਰਦੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਲਗਾਤਾਰ ਫੀਲਡ ਵਿੱਚ ਰਹਿ ਕੇ ਰੇਡ ਕਰਦੇ ਰਹਿੰਦੇ ਹਾਂ ਤੇ ਜਿਹੜਾ ਬੱਚਿਆਂ ਕੋਲੋਂ ਮਜ਼ਦੂਰੀ ਕਰਵਾਉਂਦਾ ਹੈ ਉਹਨਾਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਉੱਥੇ ਹੀ ਉਹਨਾਂ ਨੇ ਬੱਚਿਆਂ ਦੀ ਭੀਖ ਮੰਗਣ ਦੀ ਪ੍ਰਵਿਰਤੀ ਤੇ ਪੂਰੀ ਤਰ੍ਹਾਂ ਨਾਲ ਕੰਟਰੋਲ ਕਰਨ ਲਈ ਲੋਕਾਂ ਦਾ ਸਹਿਯੋਗ ਵੀ ਮੰਗਿਆ ਅਤੇ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਕੋਈ ਬੱਚਾ ਭੀਖ ਮੰਗਦਾ ਜਾਂ ਬਾਲ ਮਜਦੂਰੀ ਕਰਦਾ ਨਜ਼ਰ ਆਉਂਦਾ ਹੈ ਤਾਂ ਤੁਰੰਤ ਚਾਇਲਡ ਪ੍ਰੋਟੈਕਸ਼ਨ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਜਾਏ।
Click to Follow Babushahi Facebook page →